Ranjit Bawa Reaction: ਪੰਜਾਬੀ ਗਾਇਕ ਰਣਜੀਤ ਬਾਵਾ ਕਿਸੇ ਪਛਾਣ ਦੇ ਮੋਹਤਾਜ ਨਹੀ ਹਨ। ਉਹ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ਼ ਕਰਦੇ ਹਨ। ਹਾਲ ਹੀ ਵਿੱਚ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਗਈ ਸੀ। ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ, ਇੰਟਰਵਿਊਆਂ ਵਿੱਚ ਰੋਈ ਜਾਂਦੇ ਨੇ...ਸਿੰਪਥੀ ਦੀ ਮਾਲਾ ਪਰੋਈ ਜਾਂਦੇ ਨੇ...ਇਸ ਨੂੰ ਲੈ ਕਈ ਖਬਰਾਂ ਸਾਹਮਣੇ ਆਈਆਂ ਕਿ ਰਣਜੀਤ ਬਾਵਾ ਵੱਲੋਂ ਪੰਜਾਬੀ ਕਲਾਕਾਰਾਂ ਨੂੰ ਟਾਰਗੇਟ ਕੀਤਾ ਗਿਆ ਹੈ। ਹਾਲਾਂਕਿ ਹੁਣ ਕਲਾਕਾਰ ਵੱਲੋਂ ਇਸ ਪੋਸਟ ਉੱਪਰ ਨਫਰਤ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ।




ਦਰਅਸਲ, ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਹੋਰ ਪੋਸਟ ਸ਼ੇਅਰ ਕਰਦਿਆਂ ਲਿਖਿਆ, ਗਰਮੀ ਬਹੁਤ ਆ, ਪਹਿਲਾਂ ਹੀ.. ਹੋਰ ਅੱਗ ਨਾ ਲਾਓ... ਪਿਛਲੇ ਸਾਲ ਗਾਣਾ ਬਣਾਇਆ ਸੀ, ਉਹਦੀਆਂ ਲਾਈਨਸ ਆ...ਕਿਸੇ ਨੂੰ ਟਾਰਗੇਟ ਨਹੀਂ ਕੀਤਾ ਗਿਆ। ਸਭ ਆਪਣੀ-ਆਪਣੀ ਮਿਹਨਤ ਕਰ ਰਹੇ ਚਿੱਲ ਕਰ... ਲਵ ਪੀਸ...




ਦੱਸ ਦੇਈਏ ਕਿ ਇਨ੍ਹੀਂ ਦਿਨੀਂ ਰਣਜੀਤ ਬਾਵਾ ਆਪਣੇ ਦੁਬਲੇ ਪਤਲੇ ਲੁੱਕ ਨੂੰ ਲੈ ਸੁਰਖੀਆਂ ਵਿੱਚ ਰਹੇ। ਦਰਅਸਲ, ਉਨ੍ਹਾਂ ਵੱਲੋਂ ਆਪਣੇ ਕਿਸੇੇ ਅਪਕਮਿੰਗ ਪ੍ਰੋਜੈਕਟ ਲਈ ਭਾਰ ਘਟਾਇਆ ਗਿਆ ਹੈ। ਜਿਸਦੀ ਜਾਣਕਾਰੀ ਉਨ੍ਹਾਂ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਦਿੱਤੀ ਸੀ। ਆਪਣੇ ਗੀਤਾਂ ਤੋਂ ਇਲਾਵਾ ਕਲਾਕਾਰ ਫਿਲਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਨੂੰ ਲੈ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। 


ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਰਣਜੀਤ ਫਿਲਮ 'ਪ੍ਰਹੁਣਾ 2' ਵਿੱਚ ਨਜ਼ਰ ਆਏ, ਜੋ ਕਿ 'ਪ੍ਰਾਹੁਣਾ' ਦਾ ਸੀਕਵਲ ਹੈ। ਫਿਲਮ 'ਚ ਬਾਵਾ ਨਾਲ ਅਦਾਕਾਰਾ ਅਦਿਤੀ ਦੇਵ ਸ਼ਰਮਾ ਅਹਿਮ ਭੂਮਿਕਾ ਵਿੱਚ ਵਿਖਾਈ ਦਿੱਤੀ। ਅਦਿਤੀ ਨੇ 'ਅੰਗਰੇਜ' ਫਿਲਮ ਤੋਂ ਪੰਜਾਬੀ ਫਿਲਮਾਂ 'ਚ ਕਰੀਅਰ ਸ਼ੁਰੂ ਕੀਤਾ ਸੀ। ਉਹ ਹੁਣ ਤੱਕ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਹੁ ਦੱਸ ਦਈਏ ਕਿ ਇਹ ਫਿਲਮ 29 ਮਾਰਚ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਜਿਸ ਨੂੰ ਪ੍ਰਸ਼ੰਸਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ। 



Read More: Entertainment News: ਮੁਨੱਵਰ ਦੀ ਦੂਜੀ ਪਤਨੀ ਮਹਿਜਬੀਨ ਕੌਣ ? ਰੈਪਰ ਨਸੀਬ ਦਾ ਗੀਤ ਰਾਹੀਂ ਦਿਲਜੀਤ 'ਤੇ ਤਿੱਖਾ ਵਾਰ ਸਣੇ ਅਹਿਮ ਖਬਰਾਂ

Read More: Diljit Dosanjh: ਦਿਲਜੀਤ ਦੋਸਾਂਝ ਖਿਲਾਫ ਰੈਪਰ ਨਸੀਬ ਨੇ ਰਿਲੀਜ਼ ਕੀਤਾ ਗੀਤ, ਬੋਲਿਆ- 'ਤੂੰ ਨਹੀਂ ਪੰਜਾਬ'