Entertainment News: ਮੁਨੱਵਰ ਦੀ ਦੂਜੀ ਪਤਨੀ ਮਹਿਜਬੀਨ ਕੌਣ ? ਰੈਪਰ ਨਸੀਬ ਦਾ ਗੀਤ ਰਾਹੀਂ ਦਿਲਜੀਤ 'ਤੇ ਤਿੱਖਾ ਵਾਰ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
Ranjit Bawa Reaction: ਪੰਜਾਬੀ ਗਾਇਕ ਰਣਜੀਤ ਬਾਵਾ ਕਿਸੇ ਪਛਾਣ ਦੇ ਮੋਹਤਾਜ ਨਹੀ ਹਨ। ਉਹ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ਼ ਕਰਦੇ ਹਨ। ਹਾਲ ਹੀ ਵਿੱਚ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਗਈ ਸੀ। ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ, ਇੰਟਰਵਿਊਆਂ ਵਿੱਚ ਰੋਈ ਜਾਂਦੇ ਨੇ...ਸਿੰਪਥੀ ਦੀ ਮਾਲਾ ਪਰੋਈ ਜਾਂਦੇ ਨੇ...ਇਸ ਨੂੰ ਲੈ ਕਈ ਖਬਰਾਂ ਸਾਹਮਣੇ ਆਈਆਂ ਕਿ ਰਣਜੀਤ ਬਾਵਾ ਵੱਲੋਂ ਪੰਜਾਬੀ ਕਲਾਕਾਰਾਂ ਨੂੰ ਟਾਰਗੇਟ ਕੀਤਾ ਗਿਆ ਹੈ। ਹਾਲਾਂਕਿ ਹੁਣ ਕਲਾਕਾਰ ਵੱਲੋਂ ਇਸ ਪੋਸਟ ਉੱਪਰ ਨਫਰਤ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ।
Read More: Ranjit Bawa: ਰਣਜੀਤ ਬਾਵਾ ਨੇ ਸੋਸ਼ਲ ਮੀਡੀਆ 'ਤੇ ਕੱਢੀ ਭੜਾਸ, ਬੋਲੇ- 'ਗਰਮੀ ਪਹਿਲਾਂ ਹੀ ਬਹੁਤ ਆ, ਅੱਗ ਨਾ ਲਾਓ'
Natasa- Hardik Pics: ਬਾਲੀਵੁੱਡ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਅਤੇ ਕ੍ਰਿਕਟਰ ਹਾਰਦਿਕ ਪਾਂਡਿਆ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹਨ। ਉਨ੍ਹਾਂ ਦੇ ਤਲਾਕ ਦੀਆਂ ਖਬਰਾਂ ਹਰ ਪਾਸੇ ਫੈਲ ਗਈਆਂ ਹਨ। ਹਾਲਾਂਕਿ ਇਨ੍ਹਾਂ ਖਬਰਾਂ 'ਤੇ ਅਜੇ ਤੱਕ ਨਾ ਤਾਂ ਨਤਾਸ਼ਾ ਅਤੇ ਨਾ ਹੀ ਹਾਰਦਿਕ ਨੇ ਕੋਈ ਪ੍ਰਤੀਕਿਰਿਆ ਦਿੱਤੀ ਹੈ। ਇਸ ਸਭ ਦੇ ਵਿਚਕਾਰ ਦੋਵੇਂ ਸੋਸ਼ਲ ਮੀਡੀਆ 'ਤੇ ਐਕਟਿਵ ਹਨ ਅਤੇ ਆਪਣੀਆਂ ਤਸਵੀਰਾਂ ਵੀ ਸ਼ੇਅਰ ਕਰ ਰਹੇ ਹਨ।
Read More: Hardik Pandya: ਹਾਰਦਿਕ-ਨਤਾਸ਼ਾ ਨੇ ਤਲਾਕ ਦੀਆਂ ਖਬਰਾਂ ਵਿਚਾਲੇ ਸ਼ੇਅਰ ਕੀਤੀਆਂ ਤਸਵੀਰਾਂ, ਜਾਣੋ ਫੈਨਜ਼ ਕਿਉਂ ਹੋਏ ਕੰਨਫਿਊਜ਼ ?
Rapper Nseeb Diljit Dosanjh Controversy: ਗਲੋਬਲ ਸਟਾਰ ਦਿਲਜੀਤ ਦੋਸਾਂਝ ਖਿਲਾਫ ਰੈਪਰ ਨਸੀਬ ਵੱਲੋਂ ਹਾਲੇ ਵੀ ਸੋਸ਼ਲ ਮੀਡੀਆ ਉੱਪਰ ਜ਼ੁਬਾਨੀ ਜੰਗ ਜਾਰੀ ਹੈ। ਦੱਸ ਦੇਈਏ ਕਿ ਨਸੀਬ ਲਗਾਤਾਰ ਦਿਲਜੀਤ ਖਿਲਾਫ ਕੋਈ-ਨਾ-ਕੋਈ ਪੋਸਟ ਸ਼ੇਅਰ ਕਰਨ ਤੋਂ ਇਲਾਵਾ ਕਈ ਗੀਤ ਵੀ ਰਿਲੀਜ਼ ਕਰ ਰਿਹਾ ਹੈ। ਹਾਲ ਹੀ ਵਿੱਚ ਨਸੀਬ ਵੱਲੋਂ ਗੀਤ ਤੂੰ ਨਹੀਂ ਪੰਜਾਬ ਰਿਲੀਜ਼ ਕੀਤਾ ਗਿਆ ਹੈ, ਇਸ ਗੀਤ ਰਾਹੀਂ ਉਸਨੇ ਇੱਕ ਵਾਰ ਫਿਰ ਦੋਸਾਂਝਾਵਾਲੇ ਨੂੰ ਨਿਸ਼ਾਨਾ ਬਣਾਇਆ ਹੈ। ਹਾਲਾਂਕਿ ਜਿੱਥੇ ਕੁਝ ਲੋਕ ਰੈਪਰ ਦਾ ਸਮਰਥਨ ਕਰ ਰਹੇ ਹਨ, ਉੱਥੇ ਹੀ ਜ਼ਿਆਦਾਤਰ ਲੋਕਾਂ ਵੱਲੋਂ ਉਸਨੂੰ ਬੁਰੇ ਤਰੀਕੇ ਨਾਲ ਟ੍ਰੋਲ ਕੀਤਾ ਜਾ ਰਿਹਾ ਹੈ।
Read More: Diljit Dosanjh: ਦਿਲਜੀਤ ਦੋਸਾਂਝ ਖਿਲਾਫ ਰੈਪਰ ਨਸੀਬ ਨੇ ਰਿਲੀਜ਼ ਕੀਤਾ ਗੀਤ, ਬੋਲਿਆ- 'ਤੂੰ ਨਹੀਂ ਪੰਜਾਬ'
Ambani family: ਅੰਬਾਨੀ ਪਰਿਵਾਰ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਿਆ ਰਹਿੰਦਾ ਹੈ। ਦਰਅਸਲ, ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅਤੇ ਰਾਧਿਕਾ ਦੀ ਦੂਜੀ ਪ੍ਰੀ-ਵੈਡਿੰਗ ਪਾਰਟੀ ਅੱਜ ਤੋਂ ਸ਼ੁਰੂ ਹੋ ਗਈ ਹੈ।
Read More: Ambani family: ਹੀਰਾ ਨਹੀਂ ਬਲਕਿ ਇਸ ਬੇਸ਼ਕੀਮਤੀ ਪੱਥਰ ਦਾ ਫੈਨ ਅੰਬਾਨੀ ਪਰਿਵਾਰ, ਨੀਤਾ-ਈਸ਼ਾ ਸਣੇ ਨੂੰਹਾਂ ਵੀ ਪਹਿਨਦੀਆਂ ਕੀਮਤੀ ਹਾਰ
Bollywood Actress: ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਫਰਾਹ ਖਾਨ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਦੱਸ ਦੇਈਏ ਕਿ ਫਰਾਹ ਨੂੰ ਉਨ੍ਹਾਂ ਦੇ ਖੁੱਲ੍ਹੇ ਸੁਭਾਅ ਲਈ ਬੇਹੱਦ ਪਸੰਦ ਕੀਤਾ ਜਾਂਦਾ ਹੈ।
Read More: Actress: 300 ਕਰੋੜ ਲਈ ਪਤੀ ਤੇ ਬੱਚਿਆਂ ਨੂੰ ਛੱਡਣਾ ਚਾਹੁੰਦੀ ਇਹ ਹਸੀਨਾ, 59 ਦੀ ਉਮਰ 'ਚ ਹਾਲੀਵੁੱਡ ਅਦਾਕਾਰ 'ਤੇ ਹਾਰੀ ਦਿਲ
Munawar Faruqui-Mehzabeen Coatwala Photos: ਬਿੱਗ ਬੌਸ 17 ਦੇ ਜੇਤੂ ਅਤੇ ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਇਨ੍ਹੀਂ ਦਿਨੀਂ ਆਪਣੇ ਦੂਜੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਮੇਕਅੱਪ ਆਰਟਿਸਟ ਮਹਿਜਬੀਨ ਕੋਤਵਾਲਾ ਨਾਲ ਦੂਜੀ ਵਾਰ ਵਿਆਹ ਕੀਤਾ ਹੈ। ਹੁਣ ਮੁਨੱਵਰ ਦੀ ਦੂਜੀ ਪਤਨੀ ਨਾਲ ਤਸਵੀਰ ਪਹਿਲੀ ਵਾਰ ਸਾਹਮਣੇ ਆਈ ਹੈ।
ਪਿਛੋਕੜ
Entertainment News Live Today: ਬਿੱਗ ਬੌਸ 17 ਦੇ ਜੇਤੂ ਅਤੇ ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਇਨ੍ਹੀਂ ਦਿਨੀਂ ਆਪਣੇ ਦੂਜੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਮੇਕਅੱਪ ਆਰਟਿਸਟ ਮਹਿਜਬੀਨ ਕੋਤਵਾਲਾ ਨਾਲ ਦੂਜੀ ਵਾਰ ਵਿਆਹ ਕੀਤਾ ਹੈ। ਹੁਣ ਮੁਨੱਵਰ ਦੀ ਦੂਜੀ ਪਤਨੀ ਨਾਲ ਤਸਵੀਰ ਪਹਿਲੀ ਵਾਰ ਸਾਹਮਣੇ ਆਈ ਹੈ।
ਮੁਨੱਵਰ ਫਾਰੂਕੀ ਅਤੇ ਮਹਿਜਬੀਨ ਕੋਤਵਾਲਾ ਦੀਆਂ ਦੋ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿੱਚ ਇੱਕ ਨਵਾਂ ਵਿਆਹਿਆ ਜੋੜਾ ਕੇਕ ਕੱਟਦਾ ਨਜ਼ਰ ਆ ਰਿਹਾ ਹੈ। ਮਹਿਜਬੀਨ ਕੋਤਵਾਲਾ ਲਵੈਂਡਰ ਰੰਗ ਦਾ ਸ਼ਰਾਰਾ ਸੂਟ ਪਹਿਨ ਕੇ ਬੇਹੱਦ ਖੂਬਸੂਰਤ ਲੱਗ ਰਹੀ ਹੈ। ਗਲੇ ਵਿੱਚ ਨੇਕਲਸ ਖੁੱਲ੍ਹੇ ਵਾਲ ਅਤੇ ਘੱਟੋ-ਘੱਟ ਮੇਕਅੱਪ ਉਸ ਦੀ ਸੁੰਦਰਤਾ ਨੂੰ ਹੋਰ ਵਧਾ ਰਹੇ ਹਨ।
ਮੁਨੱਵਰ-ਮਹਜਬੀਨ ਕੇਕ ਕੱਟਦੇ ਨਜ਼ਰ ਆਏ
ਵਾਇਰਲ ਤਸਵੀਰਾਂ 'ਚ ਮੁਨੱਵਰ ਫਾਰੂਕੀ ਨੂੰ ਬੇਜ ਪੈਂਟ ਅਤੇ ਸਫੇਦ ਕਮੀਜ਼ 'ਚ ਦੇਖਿਆ ਜਾ ਸਕਦਾ ਹੈ। ਤਸਵੀਰਾਂ 'ਚ ਮੁਨੱਵਰ ਅਤੇ ਮਹਿਜਬੀਨ ਇਕੱਠੇ ਕੇਕ ਕੱਟਦੇ ਨਜ਼ਰ ਆ ਰਹੇ ਹਨ। ਦੋਵਾਂ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਕਾਫੀ ਪਿਆਰ ਦੇ ਰਹੇ ਹਨ।
ਬੇਟੇ ਮਾਈਕਲ ਦਾ ਜਨਮਦਿਨ ਮਨਾਉਂਦੇ ਹੋਏ ਮੁਨੱਵਰ
ਤੁਹਾਨੂੰ ਦੱਸ ਦੇਈਏ ਕਿ ਮੁਨੱਵਰ ਫਾਰੂਕੀ ਦਾ ਮਹਿਜਬੀਨ ਕੋਤਵਾਲਾ ਨਾਲ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਕਾਮੇਡੀਅਨ ਨੇ ਜੈਸਮੀਨ ਨਾਂ ਦੀ ਔਰਤ ਨਾਲ ਵਿਆਹ ਕੀਤਾ ਸੀ, ਜਿਸ ਤੋਂ ਉਨ੍ਹਾਂ ਦਾ ਇੱਕ ਬੇਟਾ ਮਾਈਕਲ ਹੈ। ਮੁਨੱਵਰ ਨੇ ਇੰਸਟਾਗ੍ਰਾਮ ਸਟੋਰੀ 'ਤੇ ਆਪਣੇ ਬੇਟੇ ਨਾਲ ਇਕ ਫੋਟੋ ਪੋਸਟ ਕੀਤੀ ਹੈ ਅਤੇ ਉਸ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।
ਦਸ ਸਾਲ ਦੀ ਧੀ ਦੀ ਮਾਂ ਮਹਿਜਬੀਨ ਕੋਤਵਾਲਾ
ਮਹਿਜਬੀਨ ਕੋਤਵਾਲਾ ਦੀ ਗੱਲ ਕਰੀਏ ਤਾਂ ਉਹ ਪੇਸ਼ੇ ਤੋਂ ਮੇਕਅੱਪ ਆਰਟਿਸਟ ਹੈ। ਮੁਨੱਵਰ ਵਾਂਗ ਮਹਿਜਬੀਨ ਦਾ ਵੀ ਇਹ ਦੂਜਾ ਵਿਆਹ ਹੈ। ਮਹਿਜਬੀਨ ਦੇ ਪਹਿਲੇ ਵਿਆਹ ਤੋਂ ਸਮਾਇਰਾ ਨਾਂ ਦੀ ਦਸ ਸਾਲ ਦੀ ਬੇਟੀ ਹੈ।
ਮੁਨੱਵਰ ਫਾਰੂਕੀ ਅਤੇ ਮਹਿਜਬੀਨ ਕੋਤਵਾਲਾ ਨੇ ਅਜੇ ਤੱਕ ਆਪਣੇ ਵਿਆਹ ਦੀਆਂ ਖਬਰਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਨਾ ਹੀ ਜੋੜੇ ਨੇ ਕੋਈ ਅਧਿਕਾਰਤ ਐਲਾਨ ਕੀਤਾ ਹੈ।
- - - - - - - - - Advertisement - - - - - - - - -