![ABP Premium](https://cdn.abplive.com/imagebank/Premium-ad-Icon.png)
Diljit Dosanjh: ਦਿਲਜੀਤ ਦੋਸਾਂਝ ਖਿਲਾਫ ਰੈਪਰ ਨਸੀਬ ਨੇ ਰਿਲੀਜ਼ ਕੀਤਾ ਗੀਤ, ਬੋਲਿਆ- 'ਤੂੰ ਨਹੀਂ ਪੰਜਾਬ'
Rapper Nseeb Diljit Dosanjh Controversy: ਗਲੋਬਲ ਸਟਾਰ ਦਿਲਜੀਤ ਦੋਸਾਂਝ ਖਿਲਾਫ ਰੈਪਰ ਨਸੀਬ ਵੱਲੋਂ ਹਾਲੇ ਵੀ ਸੋਸ਼ਲ ਮੀਡੀਆ ਉੱਪਰ ਜ਼ੁਬਾਨੀ ਜੰਗ ਜਾਰੀ ਹੈ। ਦੱਸ ਦੇਈਏ ਕਿ ਨਸੀਬ ਲਗਾਤਾਰ ਦਿਲਜੀਤ
![Diljit Dosanjh: ਦਿਲਜੀਤ ਦੋਸਾਂਝ ਖਿਲਾਫ ਰੈਪਰ ਨਸੀਬ ਨੇ ਰਿਲੀਜ਼ ਕੀਤਾ ਗੀਤ, ਬੋਲਿਆ- 'ਤੂੰ ਨਹੀਂ ਪੰਜਾਬ' Rapper Nseeb released a song against Diljit Dosanjh, said- 'Tu Nahi Punjab' listen here Diljit Dosanjh: ਦਿਲਜੀਤ ਦੋਸਾਂਝ ਖਿਲਾਫ ਰੈਪਰ ਨਸੀਬ ਨੇ ਰਿਲੀਜ਼ ਕੀਤਾ ਗੀਤ, ਬੋਲਿਆ- 'ਤੂੰ ਨਹੀਂ ਪੰਜਾਬ'](https://feeds.abplive.com/onecms/images/uploaded-images/2024/05/30/a75cbc7bdad206689229ca04c7d28e121717041786108709_original.jpg?impolicy=abp_cdn&imwidth=1200&height=675)
Rapper Nseeb Diljit Dosanjh Controversy: ਗਲੋਬਲ ਸਟਾਰ ਦਿਲਜੀਤ ਦੋਸਾਂਝ ਖਿਲਾਫ ਰੈਪਰ ਨਸੀਬ ਵੱਲੋਂ ਹਾਲੇ ਵੀ ਸੋਸ਼ਲ ਮੀਡੀਆ ਉੱਪਰ ਜ਼ੁਬਾਨੀ ਜੰਗ ਜਾਰੀ ਹੈ। ਦੱਸ ਦੇਈਏ ਕਿ ਨਸੀਬ ਲਗਾਤਾਰ ਦਿਲਜੀਤ ਖਿਲਾਫ ਕੋਈ-ਨਾ-ਕੋਈ ਪੋਸਟ ਸ਼ੇਅਰ ਕਰਨ ਤੋਂ ਇਲਾਵਾ ਕਈ ਗੀਤ ਵੀ ਰਿਲੀਜ਼ ਕਰ ਰਿਹਾ ਹੈ। ਹਾਲ ਹੀ ਵਿੱਚ ਨਸੀਬ ਵੱਲੋਂ ਗੀਤ ਤੂੰ ਨਹੀਂ ਪੰਜਾਬ ਰਿਲੀਜ਼ ਕੀਤਾ ਗਿਆ ਹੈ, ਇਸ ਗੀਤ ਰਾਹੀਂ ਉਸਨੇ ਇੱਕ ਵਾਰ ਫਿਰ ਦੋਸਾਂਝਾਵਾਲੇ ਨੂੰ ਨਿਸ਼ਾਨਾ ਬਣਾਇਆ ਹੈ। ਹਾਲਾਂਕਿ ਜਿੱਥੇ ਕੁਝ ਲੋਕ ਰੈਪਰ ਦਾ ਸਮਰਥਨ ਕਰ ਰਹੇ ਹਨ, ਉੱਥੇ ਹੀ ਜ਼ਿਆਦਾਤਰ ਲੋਕਾਂ ਵੱਲੋਂ ਉਸਨੂੰ ਬੁਰੇ ਤਰੀਕੇ ਨਾਲ ਟ੍ਰੋਲ ਕੀਤਾ ਜਾ ਰਿਹਾ ਹੈ।
ਰੈਪਰ ਨਸੀਬ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਗੀਤ ਦਾ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਜਦੋ ਪੰਗਾ ਪੇ ਜਵੇ !! ⚔️⛰️ #TUNIPUNJAB #🌈🔪 #nseeb604only🏆✊🏼 #outnow‼️...
View this post on Instagram
ਯੂਜ਼ਰਸ ਵੱਲੋਂ ਦਿੱਤੀ ਜਾ ਰਹੀ ਪ੍ਰਤੀਕਿਰਿਆ
ਦੱਸ ਦੇਈਏ ਕਿ ਰੈਪਰ ਨਸੀਬ ਦੀਆਂ ਇਨ੍ਹਾਂ ਪੋਸਟਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਹੁਣ ਨਹੀਓ ਪੁੱਤ ਰਿਪਲਾਈ ਮਿਲਣੇ ਜੱਟ ਬੇਜ਼ਤੀ ਕਰਨ ਦੇ ਵੀ ਪੈਸੇ ਲੈਂਦਾ ਏ 😂... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਿਹਾ ਅਕਲ ਗਿੱਟਿਆਂ ਤੋਂ ਵੀ ਥੱਲੇ ਇਹਦੀ... ਜਦੋਂਕਿ ਤੀਜੇ ਨੇ ਲਿਖਦੇ ਹੋਏ ਕਿਹਾ ਮੂਸੇਵਾਲਾ ਸੱਚ ਕਹਿ ਗਿਆ...ਜੇਕਰ ਰੀਸ ਨਾ ਹੋਵੇ ਬਦਨਾਮੀ ਸ਼ੂਰੁ ਕਰ ਦਿਓ... ਇਸ ਤਰ੍ਹਾਂ ਦੇ ਕਮੈਂਟ ਕਰ ਰੈਪਰ ਨਸੀਬ ਨੂੰ ਉਲਟਾ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
View this post on Instagram
ਰੈਪਰ ਨਸੀਬ ਨੇ ਦਿਲਜੀਤ ਤੇ ਲਗਾਏ ਇਹ ਦੋਸ਼
ਕਾਬਿਲੇਗੌਰ ਹੈ ਕਿ ਰੈਪਰ ਨਸੀਬ ਨੇ ਦਿਲਜੀਤ ਦੋਸਾਂਝ ਉੱਪਰ ਇਲੂਮਿਨਾਟੀ ਹੋਣ ਦੇ ਦੋਸ਼ ਲਗਾਏ ਗਏ। ਖਬਰਾਂ ਮੁਤਾਬਕ ਸੀਕਰੇਟ ਸੁਸਾਇਟੀ ਤੇ ਇਲੂਮਿਨਾਟੀ ਬੜੀ ਤੇਜ਼ੀ ਨਾਲ ਫਿਲਮੀ ਸਿਤਾਰਿਆਂ ਵਿਚਾਲੇ ਆਪਣੇ ਪੈਰ ਪਸਾਰ ਰਿਹਾ ਹੈ। ਇਹ ਸੁਸਾਇਟੀ ਸ਼ੈਤਾਨ ਲਈ ਕੰਮ ਕਰਦੀ ਹੈ। ਇੱਥੇ ਸ਼ੈਤਾਨ ਲੋਕਾਂ ਤੋਂ ਉਨ੍ਹਾਂ ਦੀ ਆਤਮਾ ਖਰੀਦਦਾ ਹੈ ਅਤੇ ਇਸ ਦੇ ਬਦਲੇ ਉਨ੍ਹਾਂ ਦੀ ਇੱਛਾ ਪੂਰੀ ਕਰਦਾ ਹੈ। ਫਿਰ ਬਾਅਦ ;ਚ ਉਨ੍ਹਾਂ ਤੋਂ ਆਪਣੀ ਮਨਮਰਜ਼ੀ ਪੂਰੀ ਕਰਵਾਉਂਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)