Harbhajan Mann Son Avkash Singh Mann: ਪੰਜਾਬੀਆਂ ਦੀ ਸ਼ਾਨ ਹਰਭਜਨ ਮਾਨ ਮਿਊਜ਼ਿਕ ਜਗਤ ਵਿੱਚ ਆਪਣੀ ਲੋਕ ਗਾਇਕੀ ਲਈ ਬੇਹੱਦ ਮਸ਼ਹੂਰ ਹਨ। ਉਨ੍ਹਾਂ ਨੇ ਨਾ ਸਿਰਫ਼ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਆਪਣੇ ਨਾਂਅ ਦੇ ਝੰਡੇ ਗੱਡੇ ਹਨ। ਦੱਸ ਦੇਈਏ ਕਿ ਹਰਭਜਨ ਮਾਨ ਦਾ ਪੁੱਤਰ ਅਵਕਾਸ਼ ਸਿੰਘ ਮਾਨ ਨੇ ਵੀ ਪੰਜਾਬੀ ਸੰਗੀਤ ਜਗਤ ਵਿੱਚ ਡੈਬਿਊ ਕਰ ਲਿਆ ਹੈ। ਸੰਗੀਤ ਜਗਤ ਵਿੱਚ ਡੈਬਿਊ ਦੇ ਨਾਲ-ਨਾਲ ਅਵਕਾਸ਼ ਆਪਣੇ ਪਿਤਾ ਨਾਲ ਲਾਈਵ ਸ਼ੋਅ ਦੌਰਾਨ ਪਰਫਾਰਮ ਕਰਨ ਨੂੰ ਲੈ ਚਰਚਾ ਵਿੱਚ ਹਨ। ਇਹ ਵੀਡੀਓ ਹਰਭਜਨ ਮਾਨ ਵੱਲੋਂ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ, ਤੁਸੀ ਵੀ ਵੇਖੋ ਇਹ ਵੀਡੀਓ...
ਗਾਇਕ ਹਰਭਜਨ ਮਾਨ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਯਾਦਗਾਰੀ ਸ਼ੋਅ ਲਈ ਬਹੁਤ ਮੇਹਰਬਾਨੀ ਆਟਵਾ ਤੇ ਮੌਂਟਰੀਅਲ ਵਾਲਿਓ 🙏🏻...ਬੇਟੇ ਅਵਕਾਸ਼ ਨੂੰ ਬੇਸ਼ੁਮਾਰ ਪਿਆਰ ਤੇ ਦੁਆਵਾਂ ਦੇਣ ਲਈ ਦਿਲੋਂ ਸ਼ੁਕਰਾਨੇ ❤️... ਦੱਸ ਦੇਈਏ ਕਿ ਇਸ ਸ਼ੋਅ ਦੌਰਾਨ ਜਿੱਥੇ ਹਰਭਜਨ ਮਾਨ ਨੂੰ ਦਰਸ਼ਕਾਂ ਦਾ ਪਿਆਰ ਮਿਲਿਆ। ਉੱਥੇ ਹੀ ਅਵਕਾਸ਼ ਦੀ ਵੀ ਖੂਬ ਪ੍ਰਸ਼ੰਸਾ ਹੋਈ।
ਪੰਜਾਬੀ ਮਿਊਜ਼ਿਕ ਆਈਕਨ ਹਰਭਜਨ ਮਾਨ ਲੰਬੇ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਵੱਲੋਂ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਗਿਆ। ਹਰਭਜਨ ਮਾਨ ਗਾਇਕੀ ਦੇ ਨਾਲ-ਨਾਲ ਅਦਾਕਾਰੀ ਵਿੱਚ ਵੀ ਕਮਾਲ ਦਿਖਾ ਚੁੱਕੇ ਹਨ। ਗੱਲ਼ ਜੇਕਰ ਉਨ੍ਹਾਂ ਦੇ ਬੇਟੇ ਅਵਕਾਸ਼ ਦੀ ਕਰਿਏ ਤਾਂ ਉਸਨੇ ਗੀਤ ਦੂਰੀਆਂ ਰਾਹੀਂ ਮਿਊਜ਼ਿਕ ਇੰਡਸਟਰੀ ਵਿੱਚ ਕਦਮ ਰੱਖ ਦਿੱਤਾ ਹੈ। ਇਸਦੀ ਜਾਣਕਾਰੀ ਹਰਭਜਨ ਮਾਨ ਵੱਲੋਂ ਦਿੱਤੀ ਗਈ ਸੀ। ਉਨ੍ਹਾਂ ਲਿਖਿਆ ‘ਅਵਕਾਸ਼ ਮਾਨ’ ਦੇ ਇੱਕੋ ਦਿਨ, ਦੋ ਗੀਤ, ਅਲੱਗ-ਅਲੱਗ ਰੰਗ ਦੇ “ਦੂਰੀਆਂ” ਅਤੇ “ਡਾਸਿਜ਼ਨਜ਼” 12 ਜੂਨ ਨੂੰ ਰਿਲੀਜ਼ ਹੋਣਗੇ। ਦੱਸ ਦੇਈਏ ਕਿ ਦੋਵਾਂ ਗੀਤਾਂ ਵਿੱਚ ਅਵਕਾਸ਼ ਦੇ ਅੰਦਾਜ਼ ਨੂੰ ਪ੍ਰਸ਼ੰਸਕ ਭਰਮਾ ਹੁੰਗਾਰਾ ਦੇ ਰਹੇ ਹਨ।