Nirmal Rishi Birthday: ਪੰਜਾਬੀ ਸਿਨੇਮਾ ਜਗਤ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਅਦਾਕਾਰਾ ਨਿਰਮਲ ਰਿਸ਼ੀ ਕਿਸੇ ਪਛਾਣ ਦੀ ਮੇਹਤਾਜ ਨਹੀਂ ਹੈ। ਉਨ੍ਹਾਂ ਆਪਣੀ ਅਦਾਕਾਰੀ ਨਾਲ ਸਜੀਆਂ ਕਈ ਸੁਪਰਹਿੱਟ ਫਿਲਮਾਂ ਪੰਜਾਬੀ ਸਿਨੇਮਾ ਜਗਤ ਨੂੰ ਦਿੱਤੀਆਂ। ਖਾਸ ਗੱਲ ਇਹ ਹੈ ਕਿ ਅਦਾਕਾਰਾ 79 ਸਾਲ ਦੀ ਉਮਰ ਵਿੱਚ ਵੀ ਪੰਜਾਬੀਆਂ ਦਾ ਮਨੋਰੰਜਨ ਕਰਦੇ ਹੋਏ ਆ ਨਜ਼ਰ ਆ ਰਹੀ ਹੈ। ਪੰਜਾਬੀ ਦੀਆਂ ਕਈ ਫਿਲਮਾਂ ਵਿੱਚ ਨਿਰਮਲ ਰਿਸ਼ੀ ਬੇਬੇ ਦਾ ਕਿਰਦਾਰ ਨਿਭਾ ਖੂਬ ਸੁਰਖੀਆਂ ਵਿੱਚ ਰਹੀ। ਉਸਦੇ ਹਰ ਕਿਰਦਾਰ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ। ਦੱਸ ਦੇਈਏ ਕਿ ਅੱਜ ਨਿਰਮਲ ਰਿਸ਼ੀ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਅਦਾਕਾਰਾ ਰੁਬੀਨਾ ਬਾਜਵਾ ਨੇ ਖਾਸ ਪੋਸਟ ਸ਼ੇਅਰ ਕਰ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਅਦਾਕਾਰਾ ਰੁਬੀਨਾ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਨਿਰਮਲ ਰਿਸ਼ੀ ਨੂੰ ਜਨਮਦਿਨ ਦੀ ਵਧਾਈ ਦਿੱਤੀ। ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਹੈਪੀ ਬਰਥ੍ਡੇ ਨਿਰਮਲ ਰਿਸ਼ੀ ਜੀ...
ਭਰਾ ਨਾਲ ਹੋਇਆ ਸੀ ਜ਼ਮੀਨੀ ਵਿਵਾਦ
ਦੱਸ ਦੇਈਏ ਕਿ ਨਿਰਮਲ ਰਿਸ਼ੀ ਕਈ ਨਾਮੀ ਸਿਤਾਰਿਆਂ ਨਾਲ ਕੰਮ ਕਰਦੇ ਹੋਏ ਨਜ਼ਰ ਆ ਚੁੱਕੀ ਹੈ। ਹੁਣ ਉਹ ਖੁਦ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚ ਗਿਣੀ ਜਾਂਦੀ ਹੈ।
ਅਦਾਕਾਰਾ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਵੀ ਸੁਰਖੀਆਂ ਵਿੱਚ ਰਹੀ। ਦਰਅਸਲ, ਉਨ੍ਹਾਂ ਦਾ ਆਪਣੇ ਹੀ ਭਰਾ ਨਾਲ ਕਲੈਸ਼ ਪੈ ਗਿਆ ਸੀ। ਇਸ ਮਾਮਲੇ ਦੇ ਚੱਲਦੇ ਖੂਬ ਹੰਗਾਮਾ ਮੱਚਿਆ।
ਦਰਅਸਲ, ਉਨ੍ਹਾਂ ਦਾ ਭਰਾ ਨਾਲ ਮਕਾਨ ਨੂੰ ਲੈ ਹੰਗਾਮਾ ਹੋਇਆ। ਉਨ੍ਹਾਂ ਨੇ ਭਰਾ ਨੇ ਅਦਾਕਾਰਾ ਤੇ ਇਲਜ਼ਾਮ ਲਗਾਇਆ ਸੀ ਕਿ 1975 ਵਿੱਚ ਉਨ੍ਹਾਂ ਨੇ ਮਕਾਨ ਬਣਾਇਆ ਸੀ। ਉਸ ਨੇ ਦੱਸਿਆ ਸੀ ਕਿ ਮੈਂ ਮਕਾਨ ਦੇ ਨਾਲ ਦੀ ਥਾਂ ਖਾਲੀ ਕਰਕੇ ਭੈਣ ਨੂੰ ਦਿੱਤੀ ਸੀ ਪਰ ਇਸ ਦੇ ਬਾਵਜੂਦ ਨਿਰਮਲ ਰਿਸ਼ੀ ਉਸ ਦੇ ਮਕਾਨ ਦੀ ਬੈਠਕ ਤੋੜ ਕੇ ਹੋਰ ਰਸਤਾ ਮੰਗਿਆ। ਇਸ ਦੇ ਲਈ ਕੋਰਟ ਵੱਲੋਂ ਆਏ ਮੁਲਾਜ਼ਮ ਨੇ ਵੀ ਗਲਤ ਰਿਪੋਰਟ ਤਿਆਰ ਕਰਕੇ ਅਦਾਲਤ ਵਿੱਚ ਪੇਸ਼ ਕੀਤੀ। ਜਿਸ ਦੀ ਵਜ੍ਹਾ ਕਰਕੇ ਅਦਾਲਤ ਨੇ ਭੈਣ ਦੇ ਹੱਕ ਵਿੱਚ ਫੈਸਲਾ ਸੁਣਾਇਆ। ਹਾਲਾਂਕਿ ਇਸ ਬਿਆਨ ਉੱਪਰ ਨਿਰਮਲ ਰਿਸ਼ੀ ਨੇ ਕਿਹਾ ਸੀ ਕਿ ਉਹ ਮਕਾਨ ਨਹੀਂ ਡਿਗਾਉਣਾ ਚਾਉਂਦੀ ਸੀ ਬਸ ਆਪਣੇ ਘਰ ਦਾ ਰਸਤਾ ਬਣਾਉਣਾ ਚਾਹੁੰਦੀ ਸੀ।
ਵਰਕਫਰੰਟ ਦੀ ਗੱਲ ਕਰਿਏ ਤਾਂ ਨਿਰਮਲ ਰਿਸ਼ੀ ਫਿਲਮ ਬੂਹੇ ਬਾਰੀਆਂ ਵਿੱਚ ਵਿਖਾਈ ਦੇਵੇਗੀ। ਇਹ ਫਿਲਮ 15 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।