Singer Singga on Gun Culture Songs: ਪੰਜਾਬੀ ਗਾਇਕ ਸਿੰਗਾ ਆਪਣੀ ਗਾਇਕੀ, ਅਦਾਕਾਰੀ ਅਤੇ ਸਟਾਈਲਿਸ਼ ਅੰਦਾਜ਼ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਦੱਸ ਦੇਈਏ ਕਿ ਕਲਾਕਾਰ ਉੱਪਰ ਤਿੰਨ ਵਾਰ ਪਰਚੇ ਵੀ ਦਰਜ ਹੋਏ ਸਨ, ਹਾਲਾਂਕਿ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਕਲਾਕਾਰ ਪ੍ਰਸ਼ੰਸਕਾਂ ਵਿਚਾਲੇ ਆਪਣਾ ਰੁਤਬਾ ਬਣਾਏ ਹੋਏ ਹਨ। ਹਾਲ ਹੀ ਗਾਇਕ ਸਿੰਗਾ ਅਨਮੋਲ ਕਵਾਤਰਾ ਦੇ ਨਾਲ ਇੰਟਰਵਿਊ ਵਿੱਚ ਜੁੜੇ। ਇਸ ਦੌਰਾਨ ਪੰਜਾਬੀ ਗਾਇਕ ਨੇ ਖੁਦ ਨਾਲ ਜੁੜੀਆਂ ਕਈ ਗੱਲਾਂ ਦਾ ਖੁਲਾਸਾ ਕੀਤਾ।
ਦਰਅਸਲ, ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪੰਜਾਬੀ ਗਾਇਕ ਅਨਮੋਲ ਕਵਾਤਰਾ ਨਾਲ ਗੱਲਬਾਤ ਕਰਦੇ ਹੋਏ ਵਿਖਾਈ ਦੇ ਰਿਹਾ ਹੈ। ਇਸ ਦੌਰਾਨ ਗਾਇਕ ਨੇ ਦੱਸਿਆ ਕਿ ਅਸੀ ਉਵੇਂ ਦੇ ਗਾਣੇ ਹੀ ਬਣਾਉਂਦੇ ਹਾਂ, ਜਿਵੇਂ ਦੇ ਗਾਣੇ ਜਨਤਾ ਪਸੰਦ ਕਰਦੀ ਹੈ। ਇਸ ਦੌਰਾਨ ਕਲਾਕਾਰ ਨੇ ਇਹ ਵੀ ਦੱਸਿਆ ਕਿ ਮੈਂ ਜੋ ਵੀ ਸਿੱਖੀਆ ਆਪਣੇ ਪਿਤਾ ਕੋਲੋਂ ਸਿੱਖੀਆ। ਅੱਜ ਲਾਈਫ ਹੋ ਨਹੀਂ ਰਹਿ ਗਈ ਕਿ ਅਸੀ ਰੀਲਜ਼ ਪਾਵਾਂਗੇ ਅਤੇ ਵਾਇਰਲ ਹੋ ਜਾਵਾਂਗੇ। ਕੰਨਟੈਂਟ ਕ੍ਰਿਏਟਰ ਬਣ ਜਾਵਾਂਗੇ, ਉਹ ਤੁਹਾਡੀ ਲਾਈਫ ਨਹੀਂ ਆ...ਅਸੀ ਕਿਸੇ ਦਾ ਮਾੜਾ ਕਿਉਂ ਸੋਚਾਂਗੇ, ਕਿਉਂਕਿ ਅਸੀ ਖੁਦ ਇੰਨੇ ਸੰਘਰਸ਼ ਦੇ ਵਿੱਚੇਂ ਨਿਕਲ ਕੇ ਆਏ ਹਾਂ, ਸਾਡੇ ਕੋਲੇਂ ਟਾਈਮ ਨਹੀਂ ਸਾਡਾ ਸਫਰ, ਸਾਡੀ ਮੰਜ਼ਿਲ ਹੀ ਬਹੁਤ ਦੂਰ ਏ। ਇਸ ਤੋਂ ਬਾਅਦ ਗਾਇਕ ਨੇ ਕੀ ਕਿਹਾ ਵੇਖੋ Anmol Kwatra ਵੱਲੋਂ ਸ਼ੇਅਰ ਕੀਤਾ ਇਹ ਵੀਡੀਓ...
ਜਾਣਕਾਰੀ ਲਈ ਦੱਸ ਦੇਈਏ ਕਿ ਸਿੰਗਾ ਉੱਪਰ ਗਨ ਕਲਚਰ ਨੂੰ ਪ੍ਰਮੋਟ ਕਰਨ ਤੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ਵਿੱਚ ਕਪੂਰਥਲਾ ਵਿਚ ਕੇਸ ਵੀ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਕਲਾਕਾਰ ਲਗਾਤਾਰ ਸੁਰਖੀਆਂ ਦਾ ਹਿੱਸਾ ਬਣਿਆ ਰਹਿੰਦਾ ਹੈ।
ਕਾਬਿਲੇਗ਼ੌਰ ਹੈ ਕਿ ਸਿੰਗਾ 'ਤੇ ਅਗਸਤ ਮਹੀਨੇ 'ਚ ਐਫਆਈਆਰ ਦਰਜ ਹੋਈ ਸੀ। ਉਸ ਤੋਂ 4 ਮਹੀਨੇ ਤੋਂ ਬਾਅਦ ਗਾਇਕ ਨੇ ਸਾਹਮਣੇ ਆ ਆਪਣਾ ਪੱਖ ਰੱਖਿਆ ਸੀ। ਸਿੰਗਾ ਉੱਪਰ ਲੱਗੇ ਕਈ ਇਲਜ਼ਾਮਾਂ ਤੋਂ ਬਾਅਦ ਧਮਕੀਆਂ ਤੱਕ ਕਲਾਕਾਰ ਵਿਵਾਦਾਂ ਵਿਚਾਲੇ ਹੀ ਘੁੰਮਦਾ ਰਿਹਾ।