Lohri Gift: ਜ਼ੀ ਸਟੂਡੀਓਜ਼ ਲੋਹੜੀ ਤੇ ਦਰਸ਼ਕਾਂ ਨੂੰ ਦੇਣ ਜਾ ਰਿਹਾ ਇੱਕ ਹੋਰ ਬਲਾਕਬਸਟਰ ਤੋਹਫ਼ਾ
Lohri Gift: ਇਸ ਲੋਹੜੀ ਜ਼ੀ ਸਟੂਡੀਓਜ਼ ਦਰਸ਼ਕਾਂ ਨੂੰ ਇੱਕ ਹੋਰ ਬਲਾਕਬਸਟਰ ਤੋਹਫ਼ਾ ਦੇ ਰਿਹਾ ਹੈ। ਬੀਨੂੰ ਢਿੱਲੋਂ ਅਭਿਨੀਤ, ਸਮੀਪ ਕੰਗ ਦੁਆਰਾ ਨਿਰਦੇਸ਼ਤ, 'ਗੋਲਗੱਪੇ' 17 ਫਰਵਰੀ 2023 ਨੂੰ ਰਿਲੀਜ਼ ਹੋਵੇਗੀ।
Lohri Gift: ਇਸ ਲੋਹੜੀ, ਜ਼ੀ ਸਟੂਡੀਓਜ਼ ਦਰਸ਼ਕਾਂ ਨੂੰ ਇੱਕ ਹੋਰ ਬਲਾਕਬਸਟਰ ਤੋਹਫ਼ਾ ਦੇ ਰਿਹਾ ਹੈ। ਬੀਨੂੰ ਢਿੱਲੋਂ ਅਭਿਨੀਤ, ਸਮੀਪ ਕੰਗ ਦੁਆਰਾ ਨਿਰਦੇਸ਼ਤ, 'ਗੋਲਗੱਪੇ' 17 ਫਰਵਰੀ 2023 ਨੂੰ ਰਿਲੀਜ਼ ਹੋਵੇਗੀ।
2022 ਵਿੱਚ 'ਕਿਸਮਤ 2', 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ', 'ਫੁੱਫੜ ਜੀ' ਅਤੇ ਹੋਰ ਬਹੁਤ ਸਾਰੀਆਂ ਵੱਡੀ ਦੀ ਸਫਲਤਾ ਦੇ ਨਾਲ, ਜ਼ੀ ਸਟੂਡੀਓਜ਼ ਇੱਕ ਹੋਰ ਬਲਾਕਬਸਟਰ ਫਿਲਮ 'ਗੋਲਗੱਪੇ' ਨਾਲ ਪੰਜਾਬੀ ਫਿਲਮ ਇੰਡਸਟਰੀ 'ਤੇ ਭਾਰੀ ਪੈਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਫਰਵਰੀ, ਲੋਹੜੀ ਦੇ ਪਵਿੱਤਰ ਮੌਕੇ 'ਤੇ ਮੀਡੀਆ ਸਮੂਹ ਨੇ ਆਉਣ ਵਾਲੀ ਪੰਜਾਬੀ ਫਿਲਮ 'ਗੋਲਗੱਪੇ' ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਫਿਲਮ ਸਮੀਪ ਕੰਗ ਦੇ ਨਿਰਦੇਸ਼ਨ ਵਿੱਚ 17 ਫਰਵਰੀ 2023 ਨੂੰ ਰਿਲੀਜ਼ ਹੋਵੇਗੀ ਅਤੇ ਜ਼ੀ ਸਟੂਡੀਓਜ਼ ਦੁਆਰਾ ਟ੍ਰਿਫਲਿਕਸ ਐਂਟਰਟੇਨਮੈਂਟ ਐਲਐਲਪੀ, ਸੋਹਮ ਰੌਕਸਟਾਰ ਪ੍ਰਾਈਵੇਟ ਲਿਮਟਿਡ ਅਤੇ ਜਾਨਵੀ ਪ੍ਰੋਡਕਸ਼ਨਸ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।
ਇਹ ਫਿਲਮ ਤਿੰਨ ਸੁਨਹਿਰੀ ਦਿਲਾਂ ਵਾਲੇ ਕਿਰਦਾਰਾਂ 'ਤੇ ਅਧਾਰਤ ਹੈ ਜੋ ਸ਼ਾਰਟਕੱਟ ਦੁਆਰਾ ਪੈਸਾ ਕਮਾਉਣ ਲਈ ਇੱਕ ਵਿਲੱਖਣ ਯੋਜਨਾ ਤਿਆਰ ਕਰਦੇ ਹਨ ਪਰ ਮੁਸੀਬਤ ਵਿੱਚ ਫੱਸ ਜਾਂਦੇ ਹਨ। ਇਸ ਫਿਲਮ 'ਚ ਬਿੰਨੂ ਢਿੱਲੋਂ, ਰਜਤ ਬੇਦੀ, ਬੀ.ਐੱਨ. ਸ਼ਰਮਾ, ਨਵਨੀਤ ਢਿੱਲੋਂ, ਇਹਾਨਾ ਢਿੱਲੋਂ, ਦਿਲਾਵਰ ਸਿੱਧੂ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦੇ ਨਿਰਦੇਸ਼ਕ ਸਮੀਪ ਕੰਗ ਪਹਿਲਾਂ ਹੀ 'ਕੈਰੀ ਆਨ ਜੱਟਾ', 'ਵਧਾਈਆਂ ਜੀ ਵਧਾਈਆਂ', 'ਲੱਕੀ ਦੀ ਅਨਲਕੀ ਸਟੋਰੀ' ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਨਾਲ ਆਪਣਾ ਜਾਦੂ ਚਲਾ ਚੁੱਕੇ ਹਨ। ਦਿਲਚਸਪ ਗੱਲ ਇਹ ਹੈ ਕਿ ਸਮੀਪ ਕੰਗ 'ਗੋਲਗੱਪੇ' ਵਿੱਚ 5ਵੀਂ ਵਾਰ ਬਿੰਨੂ ਢਿੱਲੋਂ ਨਾਲ ਮੁੜ ਇਕੱਠੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ: Air Conditioner: ਘਰ ਲਿਆਓ ਬੈਸਟ ਗਰਮ ਅਤੇ ਠੰਡਾ AC, ਸਰਦੀਆਂ ਅਤੇ ਗਰਮੀਆਂ ਦੋਨਾਂ ਵਿੱਚ ਕਰੇਗਾ ਕੰਮ, ਪੈਸੇ ਦੀ ਹੋਵੇਗੀ ਬਚਤ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Special Tea: ਚਾਹ ਪ੍ਰੇਮੀ ਇਹ 2 ਖਾਸ ਚਾਹ ਜ਼ਰੂਰ ਅਜ਼ਮਾਓ...ਤੁਸੀਂ ਕਹੋਗੇ ਵਾਹ ਕੀ ਚਾਹ ਹੈ