ਮਾਈਕ੍ਰੋ ਬਲੌਗਿੰਗ ਸਾਈਟ ਟਵਿੱਟਰ ਨੇ ਭਾਰਤੀ-ਅਮਰੀਕੀ ਕਾਰੋਬਾਰੀ ਗੁਰਬਖਸ਼ ਸਿੰਘ ਚਾਹਲ (Gurbaksh Singh Chahal) ਤੇ ਰੁਬੀਨਾ ਬਾਜਵਾ (Rubina Bajwa) ਦੇ ਟਵਿੱਟਰ ਅਕਾਊਂਟਸ ਸਸਪੈਂਡ ਕਰ ਦਿੱਤੇ ਗਏ।
ਬੀਐਨਐਨ ਵੈੱਬਸਾਈਟ ਮੁਤਾਬਕ ਚਾਹਲ ਅਤੇ ਰੁਬੀਨਾ ਨੇ ਆਪਣੇ ਟਵਿੱਟਰ ਅਕਾਊਂਟਸ ਤੋਂ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਵੀਡੀਓਜ਼ ਪੋਸਟ ਕੀਤੀਆਂ ਸਨ ਅਤੇ ਕੁਝ ਘੰਟੇ ਬਾਅਦ ਦੋਹਾਂ ਦੇ ਅਕਾਊਂਟ ਇਕੱਠੇ ਸਸਪੈਂਡ ਕਰ ਦਿੱਤੇ ਗਏ।
ਬੀਐਨਐਨ ਵੈੱਬਸਾਈਟ ਨੇ ਲਿਖਿਆ, "ਸਾਡੇ ਸੰਸਥਾਪਕ ਗੁਰਬਖਸ਼ ਚਾਹਲ ਵੱਲੋਂ ਆਪਣੇ ਅਤੇ ਪਤਨੀ ਦੇ ਟਵਿੱਟਰ ਅਕਾਊਂਟਸ 'ਤੇ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਇਕ ਵੀਡੀਓ ਪੋਸਟ ਕਰਨ ਦੇ ਕੁਝ ਹੀ ਘੰਟੇ ਬਾਅਦ ਟਵਿੱਟਰ ਨੇ ਦੋਵਾਂ ਦੇ @gchahal ਅਤੇ @bajwarubina24 ਅਕਾਊਂਟਸ ਨੂੰ ਮੁਅੱਤਲ ਕਰ ਦਿੱਤਾ।"
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗੁਰਬਖਸ਼ ਚਾਹਲ ਨੂੰ ਅਕਾਊਂਟ ਸਸਪੈਂਡ ਕਰਨ ਬਾਰੇ ਕੋਈ ਮੈਸੇਜ ਜਾਂ ਈਮੇਲ ਨਹੀਂ ਭੇਜਿਆ ਗਿਆ ਸੀ। ਉਨ੍ਹਾਂ ਵੱਲੋਂ ਟਵਿੱਟਰ ਤੋਂ ਆਪਣਾ ਅਕਾਊਂਟ ਸਸਪੈਂਡ ਕਰਨ ਬਾਰੇ ਜਾਣਕਾਰੀ ਮੰਗੀ ਗਈ ਹੈ, ਪਰ ਹਾਲੇ ਤਕ ਕੋਈ ਜਵਾਬ ਨਹੀਂ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਗੁਰਬਖਸ਼ ਸਿੰਘ ਚਾਹਲ ਤੇ ਰੁਬੀਨਾ ਬਾਜਵਾ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ। ਬੀਤੇ ਦਿਨ ਗੁਰਬਖਸ਼ ਚਾਹਲ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਸਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗੁਰਬਖਸ਼ ਚਾਹਲ ਨੇ ਆਪਣੀ ਪਤਨੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ ਸਨ।
ਦਰਅਸਲ ਦੋਵਾਂ ਨੇ 7 ਜਨਵਰੀ 2022 ਨੂੰ ਵਿਆਹ ਕਰਵਾਇਆ ਸੀ। ਪਰ ਕੋਵਿਡ ਦੇ ਕਾਰਨ ਆਫੀਸ਼ੀਅਲ ਤੌਰ 'ਤੇ ਦੋਵਾਂ ਨੇ 26 ਅਕਤੂਬਰ 2022 ਨੂੰ ਵਿਆਹ ਸਮਾਗਮ ਰੱਖਿਆ ਸੀ। ਇਸ 'ਚ ਉਨ੍ਹਾਂ ਦੇ ਦੋਸਤ ਅਤੇ ਨਜ਼ਦੀਕੀ ਰਿਸ਼ਤੇਦਾਰ ਸ਼ਾਮਲ ਹੋਏ ਸਨ। ਇਸ ਵਿਆਹ ਸਮਾਗਮ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।
ਰੁਬੀਨਾ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਦੀ ਵੱਡੀ ਭੈਣ ਨੀਰੂ ਬਾਜਵਾ ਵੀ ਇੱਕ ਬਿਹਤਰੀਨ ਅਦਾਕਾਰਾ ਹੈ ਅਤੇ ਹੁਣ ਤੱਕ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।