B Praak Etawah Concert: ਪੰਜਾਬੀ ਗਾਇਕ ਅਤੇ ਗੀਤਕਾਰ ਬੀ ਪ੍ਰਾਕ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਹਰ ਪਾਸੇ ਹੰਗਾਮਾ ਮੱਚ ਗਿਆ ਹੈ। ਦਰਅਸਲ, ਗਾਇਕ ਬੀ ਪ੍ਰਾਕ ਸ਼ਨੀਵਾਰ ਸ਼ਾਮ ਨੂੰ ਉੱਤਰ ਪ੍ਰਦੇਸ਼ ਦੇ ਇਟਾਵਾ ਮਹਾਉਤਸਵ ’ਚ ਪਰਫਾਰਮ ਕਰਨ ਪੁੱਜੇ। ਰਿਪੋਰਟ ਦੀ ਮੰਨੀਏ 15 ਹਜ਼ਾਰ ਦੇ ਕਰੀਬ ਦਰਸ਼ਕ ਇਸਦਾ ਹਿੱਸਾ ਬਣੇ। ਹਾਲਾਂਕਿ ਇਸ ਪ੍ਰੋਗਰਾਮ ਵਿੱਚ ਅਸਲ ਸਮਰੱਥਾ 5 ਹਜ਼ਾਰ ਲੋਕਾਂ ਨੂੰ ਰੱਖਣ ਦੀ ਸੀ। ਇਸ ਦੌਰਾਨ ਭੀੜ ਨੂੰ ਦੇਖਦੇ ਹੋਏ ਸ਼ੋਅ ਨੂੰ ਕਿਸੇ ਤਰ੍ਹਾਂ ਦੀ ਵੀ ਘਟਨਾ ਤੋਂ ਬਚਣ ਲਈ ਡੇਢ ਘੰਟੇ ਦੇ ਅੰਦਰ ਹੀ ਖ਼ਤਮ ਕਰ ਦਿੱਤਾ ਗਿਆ।
ਅਧਿਕਾਰਕ ਐਲਾਨ ਮੁਤਾਬਕ ਬੀ ਪ੍ਰਾਕ ਦਾ ਸੰਗੀਤ ਪ੍ਰੋਗਰਾਮ ਸ਼ਨੀਵਾਰ ਸ਼ਾਮ 7 ਵਜੇ ਸ਼ੁਰੂ ਹੋਣ ਵਾਲਾ ਸੀ। ਹਾਲਾਂਕਿ ਸ਼ਾਮ 5 ਵਜੇ ਤੋਂ ਹੀ ਲੋਕ ਵੱਡੀ ਗਿਣਤੀ ’ਚ ਪ੍ਰੋਗਰਾਮ ਵਾਲੀ ਜਗ੍ਹਾ ’ਤੇ ਇਕੱਠੇ ਹੋ ਗਏ ਤੇ ਗਾਇਕ ਦੇ ਆਉਣ ਤੇ ਕੇਂਦਰ ਮੰਚ ’ਤੇ ਆਉਣ ਤੋਂ ਬਾਅਦ ਭੀੜ ਵਧਦੀ ਗਈ। ਜਿਸ ਤੋਂ ਬਾਅਦ 15 ਹਜ਼ਾਰ ਦੇ ਕਰੀਬ ਲੋਕਾਂ ਦਾ ਇਕੱਠ ਜਮਾ ਹੋ ਗਿਆ। ਪ੍ਰੋਗਰਾਮ ਵਾਲੀ ਜਗ੍ਹਾ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਟੁੱਟੀਆਂ ਕੁਰਸੀਆਂ ਦੇਖੀਆਂ ਜਾ ਸਕਦੀਆਂ ਹਨ ਤੇ ਭੂਤਰੀ ਮੰਡੀਰ ਨੇ ਪ੍ਰਾਪਰਟੀ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਅਧਿਕਾਰੀਆਂ ਨੂੰ ਸ਼ੋਅ ਖ਼ਤਮ ਕਰਨਾ ਪਿਆ ਤੇ ਇਹ ਯਕੀਨੀ ਕੀਤਾ ਕਿ ਲੋਕ ਸੁਰੱਖਿਅਤ ਰੂਪ ਨਾਲ ਪ੍ਰੋਗਰਾਮ ਵਾਲੀ ਥਾਂ ਤੋਂ ਬਾਹਰ ਨਿਕਲ ਜਾਣ।
ਹਾਲਾਂਕਿ ਚੀਜ਼ਾਂ ਉਦੋਂ ਕਾਫੀ ਖ਼ਰਾਬ ਹੋ ਗਈਆਂ, ਜਦੋਂ ਅਧਿਕਾਰੀਆਂ ਨੂੰ ਸੰਗੀਤਕ ਪ੍ਰੋਗਰਾਮ ਵਿਚਾਲੇ ਹੀ ਅਚਾਨਕ ਬੰਦ ਕਰਵਾਉਣਾ ਪਿਆ। ਦੱਸ ਦੇਈਏ ਕਿ ਇਸ ਦੌਰਾਨ ਪ੍ਰਸ਼ੰਸਕਾਂ ਦੀ ਵੱਧ ਭੀੜ ਕਰਕੇ ਲੋਕਾਂ ਵੱਲੋਂ ਚੋਰੀ ਦੀ ਖਬਰ ਵੀ ਸਾਹਮਣੇ ਆਈ ਹੈ। ਇਸ ਵਾਇਰਲ ਵੀਡੀਓ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਆਪਣੀ ਪ੍ਰਤੀਕਿਰਿਆ ਦੈ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।