Yuvraj Hans Birthday: ਪੰਜਾਬੀ ਗਾਇਕ ਯੁਵਰਾਜ ਹੰਸ ਨੇ ਆਪਣੀ ਗਾਇਕੀ ਦੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਦੱਸ ਦੇਈਏ ਕਿ ਪੰਜਾਬੀਆਂ ਦੀ ਸ਼ਾਨ ਯੁਵਰਾਜ ਹੰਸ ਅੱਜ ਆਪਣਾ 36ਵਾਂ ਜਨਮਦਿਨ ਸੈਲਿਬ੍ਰੇਟ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਵੱਲੋਂ ਯੁਵਰਾਜ ਹੰਸ ਨਾਲ ਖਾਸ ਵੀਡੀਓ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਵੀਡੀਓ ਵਿੱਚ ਮਾਨਸੀ ਨੇ ਗਾਇਕ ਨਾਲ ਆਪਣੇ ਖੂਬਸੂਰਤ ਪਲਾਂ ਦੀ ਖਾਸ ਝਲਕ ਦਿਖਾਈ ਹੈ, ਜਿਸ ਦੀ ਪ੍ਰਸ਼ੰਸਕ ਵੀ ਤਾਰੀਫ ਕਰ ਰਹੇ ਹਨ। ਤੁਸੀ ਵੀ ਵੇਖੋ ਮਾਨਸੀ ਸ਼ਰਮਾ ਵੱਲੋਂ ਸਾਂਝੀ ਕੀਤੀ ਗਈ ਇਹ ਪੋਸਟ...



ਦਰਅਸਲ, ਅਦਾਕਾਰਾ ਮਾਨਸੀ ਸ਼ਰਮਾ ਨੇ ਪਤੀ ਯੁਵਰਾਜ ਨੂੰ ਬੇਹੱਦ ਖਾਸ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ ਹੈ। ਅਦਾਕਾਰਾ ਨੇ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਹੈਪੀ ਬਰਥ੍ਡੇ ਮਾਈ ਲਵ @yuvrajhansofficial 🥰🧿 … ਮੈਂ ਕਹਿਣਾ ਚਾਹੁੰਦੀ ਹਾਂ “ਨਿੱਤ ਖੈਰ ਮੰਗਾ ਸੋਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ” 🥰🥰 … ਮੇਰੀ ਜ਼ਿੰਦਗੀ ਵਿੱਚ ਤੁਹਾਡਾ ਹੋਣਾ ਮੁਬਾਰਕ 🧿 ਤੁਸੀਂ ਮੈਨੂੰ ਹਮੇਸ਼ਾ ਹਰ ਚੀਜ਼ ਨਾਲ ਲੜਨ ਦੀ ਤਾਕਤ ਦਿੰਦੇ ਹੋ। ਮੈਂ ਤੁਹਾਨੂੰ ਮਿਲਣ ਤੱਕ ਪਿਆਰ ਦੀ ਸ਼ਕਤੀ ਨੂੰ ਕਦੇ ਨਹੀਂ ਜਾਣਿਆ ਸੀ, ਤੁਸੀਂ ਸਭ ਤੋਂ ਚੁਣੌਤੀਪੂਰਨ ਸਮਿਆਂ ਵਿੱਚ ਵੀ ਮੈਨੂੰ ਹਸਾਇਆ... ਤੁਸੀਂ ਇੱਕ ਪਿਆਰੇ ਪਤੀ ਅਤੇ ਦੁਨੀਆ ਦੇ ਸਭ ਤੋਂ ਸ਼ਾਨਦਾਰ ਪਿਤਾ ਹੋ... ਇਸ ਖਾਸ ਦਿਨ 'ਤੇ, ਸਿਰਫ ਇੱਕ ਗੱਲ ਕਹਿਣੀ ਹੈ "ਮੇਰੇ ਲਈ ਹਮੇਸ਼ਾ ਮੌਜੂਦ ਰਹਿਣ ਲਈ ਤੁਹਾਡਾ ਧੰਨਵਾਦ"... ਜਦੋਂ ਤੁਸੀਂ ਘਰ ਨਹੀਂ ਹੁੰਦੇ ਹੋ ਤਾਂ ਸਮਾਂ ਅਸਾਨੀ ਨਾਲ ਨਹੀਂ ਬੀਤਦਾ….ਸਾਡੇ ਨਾਲ ਵਧੀਆ ਸਮਾਂ ਬਿਤਾਉਣ ਲਈ ਜਲਦੀ ਘਰ ਆਓ… ਜਨਮਦਿਨ ਦੀਆਂ ਮੁਬਾਰਕਾਂ ਜਵਾਬ... 🧿 Love You🥰
 
ਕਾਬਿਲੇਗੌਰ ਹੈ ਕਿ ਯੁਵਰਾਜ ਹੰਸ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਪੁੱਤਰ ਹਨ। ਹਾਲਾਂਕਿ ਯੁਵਰਾਜ ਆਪਣੇ ਗੀਤਾਂ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬੇਹੱਦ ਮਸ਼ਹੂਰ ਹਨ। ਇਸ ਤੋਂ ਇਲਾਵਾ ਯੁਵਰਾਜ ਨੂੰ ਕਈ ਸਟੇਜ ਸ਼ੋਅ ਦੌਰਾਨ ਵੀ ਵੇਖਿਆ ਜਾਂਦਾ ਹੈ। ਦੱਸ ਦੇਈਏ ਕਿ ਯੁਵਰਾਜ ਅਤੇ ਮਾਨਸੀ ਜਲਦ ਹੀ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਪੁੱਤਰ ਰਿਦਾਨ ਹੰਸ ਹੈ।