Yuvraj Hans Welcome New Born Baby Girl at Home: ਪੰਜਾਬੀ ਗਾਇਕ ਯੁਵਰਾਜ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਕਲਾਕਾਰ ਦੀ ਪਤਨੀ ਮਾਨਸੀ ਸ਼ਰਮਾ ਨੇ ਧੀ ਨੂੰ ਜਨਮ ਦਿੱਤਾ ਹੈ। ਯੁਵਰਾਜ ਹੰਸ ਵੱਲੋਂ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨੂੰ ਪੋਸਟ ਸ਼ੇਅਰ ਕਰ ਦਿੱਤੀ ਗਈ। ਦੱਸ ਦੇਈਏ ਕਿ ਯੁਵਰਾਜ ਹੰਸ ਨੇ ਆਪਣੀ ਨਵਜੰਮੀਂ ਧੀ ਦਾ ਨਾਂਅ ਵੀ ਰਿਵੀਲ ਕਰ ਦਿੱਤਾ ਹੈ। ਉਨ੍ਹਾਂ ਆਪਣੀ ਨਵਜੰਮੀਂ ਧੀ ਦਾ ਨਾਂਅ ਮਿਜ਼਼ਰਬ ਯੁਵਰਾਜ ਹੰਸ ਰੱਖਿਆ ਹੈ। 


ਇਸ ਵਿਚਾਲੇ ਯੁਵਰਾਜ ਹੰਸ ਨੇ ਆਪਣੀ ਪਤਨੀ ਮਾਨਸੀ ਸ਼ਰਮਾ ਸਣੇ ਨਵਜੰਮੀਂ ਧੀ ਦਾ ਘਰ ਸਵਾਗਤ ਕੀਤਾ ਹੈ। ਇਸ ਮੌਕੇ ਉਨ੍ਹਾਂ ਦੇ ਘਰ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਘਰ ਵਿੱਚ ਢੋਲ ਵੱਜਾ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪੰਜਾਬੀ ਗਾਇਕ ਵੱਲੋਂ ਇਸਦਾ ਸ਼ਾਨਦਾਰ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਸ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕਰ ਖੁਸ਼ੀ ਜਤਾਈ ਜਾ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੁਵਰਾਜ ਹੰਸ ਨੇ ਕੈਪਸ਼ਨ ਵਿੱਚ ਲਿਖਿਆ, ਘਰ "MIZRAB" ਦਾ ਸੁਆਗਤ ਹੈ...






ਵਰਕਫਰੰਟ ਦੀ ਗੱਲ ਕਰਿਏ ਤਾਂ ਯੁਵਰਾਜ ਹੰਸ ਸੰਗੀਤ ਜਗਤ ਦਾ ਜਾਣਿਆ-ਪਛਾਣਿਆ ਨਾਂਅ ਹੈ। ਜਿਨ੍ਹਾਂ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਜਲਵਾ ਦਿਖਾਇਆ ਹੈ। ਦੱਸ ਦੇਈਏ ਕਿ ਮਿਜ਼ਰਬ ਯੁਵਰਾਜ ਹੰਸ ਦਾ ਜਨਮ 16 ਸਤੰਬਰ ਨੂੰ ਹੋਇਆ। ਕਲਾਕਾਰ ਵੱਲੋਂ ਆਪਣੇ ਪੁੱਤਰ ਰਿਦਾਨ ਦਾ ਵੀਡੀਓ ਸ਼ੇਅਰ ਕਰ ਇਸਦੀ ਜਾਣਕਾਰੀ ਦਿੱਤੀ ਗਈ ਸੀ।


Read More: Entertainment News Live: ਸ਼ਾਹਰੁਖ ਖਾਨ ਦੀ 'ਜਵਾਨ' ਦੀ ਕਮਾਈ ਦੁਨੀਆ ਭਰ 'ਚ 800 ਕਰੋੜ ਤੋਂ ਪਾਰ, ਸ਼ੈਰੀ ਮਾਨ ਨੇ ਐਲਬਮ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਪੜ੍ਹੋ ਮਨੋਰੰਜਨ ਦੀਆਂ ਖਬਰਾਂ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।