Entertainment News Live: ਸ਼ਾਹਰੁਖ ਖਾਨ ਦੀ 'ਜਵਾਨ' ਦੀ ਕਮਾਈ ਦੁਨੀਆ ਭਰ 'ਚ 800 ਕਰੋੜ ਤੋਂ ਪਾਰ, ਸ਼ੈਰੀ ਮਾਨ ਨੇ ਐਲਬਮ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਪੜ੍ਹੋ ਮਨੋਰੰਜਨ ਦੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
Kangana Ranaut Called Herself Batman: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਕਦੇ ਉਹ ਕਿਸੇ ਹੋਰ ਅਭਿਨੇਤਾ ਦਾ ਮਜ਼ਾਕ ਉਡਾਉਂਦੀ ਹੈ।
Read More: Kangana Ranaut: ਕੰਗਨਾ ਰਣੌਤ ਕਈ ਬਿਮਾਰੀਆਂ ਦੀ ਹੋਈ ਸ਼ਿਕਾਰ, ਦਰਦਨਾਕ ਪਲਾਂ ਨੂੰ ਸਾਂਝਾ ਕਰ ਬੋਲੀ- ਕਮਜ਼ੋਰ ਅਤੇ ਨਿਰਾਸ਼...
Yuvraj Hans Welcome New Born Baby Girl at Home: ਪੰਜਾਬੀ ਗਾਇਕ ਯੁਵਰਾਜ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਕਲਾਕਾਰ ਦੀ ਪਤਨੀ ਮਾਨਸੀ ਸ਼ਰਮਾ ਨੇ ਧੀ ਨੂੰ ਜਨਮ ਦਿੱਤਾ ਹੈ। ਯੁਵਰਾਜ ਹੰਸ ਵੱਲੋਂ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨੂੰ ਪੋਸਟ ਸ਼ੇਅਰ ਕਰ ਦਿੱਤੀ ਗਈ। ਦੱਸ ਦੇਈਏ ਕਿ ਯੁਵਰਾਜ ਹੰਸ ਨੇ ਆਪਣੀ ਨਵਜੰਮੀਂ ਧੀ ਦਾ ਨਾਂਅ ਵੀ ਰਿਵੀਲ ਕਰ ਦਿੱਤਾ ਹੈ। ਉਨ੍ਹਾਂ ਆਪਣੀ ਨਵਜੰਮੀਂ ਧੀ ਦਾ ਨਾਂਅ ਮਿਜ਼਼ਰਬ ਯੁਵਰਾਜ ਹੰਸ ਰੱਖਿਆ ਹੈ।
Read More: Yuvraj Hans: ਯੁਵਰਾਜ ਹੰਸ ਨੇ ਪਤਨੀ ਮਾਨਸੀ ਸ਼ਰਮਾ ਸਣੇ ਨਵਜੰਮੀਂ ਧੀ ਦਾ ਇੰਝ ਕੀਤਾ ਸਵਾਗਤ, ਘਰ 'ਚ ਵੱਜੇ ਢੋਲ
Singer Shubh Controversy: ਪੰਜਾਬੀ ਕੈਨੇਡੀਅਨ ਰੈਪਰ ਸ਼ੁਭ ਉਰਫ਼ ਸ਼ੁਭਨੀਤ ਸਿੰਘ ਨੂੰ ਲੈ ਭਾਰਤ ਵਿੱਚ ਵਿਵਾਦ ਭੱਖ ਗਿਆ ਹੈ। ਦੱਸ ਦੇਈਏ ਕਿ ਗਾਇਕ ਦੀਆਂ ਮੁਸ਼ਕਿਲਾਂ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਇਸ ਵਿਚਾਲੇ ਹੁਣ ਕੈਨੇਡੀਅਨ ਰੈਪਰ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਦਰਅਸਲ, ਭਾਰਤੀ ਇਲੈਕਟ੍ਰੋਨਿਕਸ ਬ੍ਰਾਂਡ ਬੋਟ ਕੰਪਨੀ ਦੇ ਸਹਿ-ਸੰਸਥਾਪਕ ਅਤੇ ਮੁੱਖ ਮਾਰਕੀਟਿੰਗ ਅਫਸਰ ਅਮਨ ਗੁਪਤਾ ਨੇ ਸ਼ੁਭ ਦੇ ਭਾਰਤ ਦੌਰੇ ਤੋਂ ਸਪਾਂਸਰਸ਼ਿਪ ਵਾਪਸ ਲੈ ਲਈ ਹੈ।
Read More: Singer Shubh Controversy: ਭਾਰਤ 'ਚ ਕੈਨੇਡੀਅਨ ਗਾਇਕ ਸ਼ੁਭ ਦਾ ਵਿਰੋਧ ਤੇਜ਼, ਅਮਨ ਗੁਪਤਾ ਦੀ Boat ਕੰਪਨੀ ਨੇ ਸਪਾਂਸਰਸ਼ਿਪ ਲਈ ਵਾਪਿਸ
Vicky Kaushal on National Film Awards: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲ਼ਦੇ ਲਗਾਤਾਰ ਲਾਈਮਲਾਈਟ ਵਿੱਚ ਰਹਿੰਦੇ ਹਨ। ਪਰ ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰ ਕਿਸੇ ਹੋਰ ਵਜ੍ਹਾ ਦੇ ਚੱਲਦੇ ਚਰਚਾ ਵਿੱਚ ਹਨ। ਦਰਅਸਲ, ਉਨ੍ਹਾਂ ਦੀ ਫਿਲਮ ਸਰਦਾਰ ਊਧਮ ਨੂੰ ਨੈਸ਼ਨਲ ਫਿਲਮ ਐਵਾਰਡ ਸਣੇ ਕਈ ਐਵਾਰਡ ਮਿਲੇ ਹਨ। ਹਾਲਾਂਕਿ ਮੰਨਿਆ ਜਾ ਰਿਹਾ ਸੀ ਕਿ ਵਿੱਕੀ ਨੂੰ ਇਸ ਲਈ ਨੈਸ਼ਨਲ ਬੈਸਟ ਐਕਟਰ ਦਾ ਐਵਾਰਡ ਮਿਲੇਗਾ, ਪਰ ਅਜਿਹਾ ਨਹੀਂ ਹੋਇਆ। ਅੱਲੂ ਅਰਜੁਨ ਨੂੰ ਬਲਾਕਬਸਟਰ ਫਿਲਮ ਪੁਸ਼ਪਾ: ਦ ਰਾਈਜ਼ ਵਿੱਚ ਆਪਣੇ ਦਮਦਾਰ ਪ੍ਰਦਰਸ਼ਨ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ। ਵਿੱਕੀ ਕੌਸ਼ਲ ਨੇ ਐਵਾਰਡ ਗੁਆਉਣ 'ਤੇ ਆਪਣੀ ਚੁੱਪੀ ਤੋੜੀ ਹੈ।
Read More: Vicky Kaushal: ਵਿੱਕੀ ਕੌਸ਼ਲ ਨੂੰ ਛੱਡ ਪੁਸ਼ਪਾ ਐਕਟਰ ਅੱਲੂ ਅਰਜੁਨ ਦੀ ਝੋਲੀ ਪਿਆ ਨੈਸ਼ਨਲ ਫਿਲਮ ਐਵਾਰਡ, ਬਾਲੀਵੁੱਡ ਅਦਾਕਾਰ ਬੋਲਿਆ- ਮੈਨੂੰ ਨਹੀਂ ਕੋਈ...
Amrit Maan On Anti Drug Campaign: ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਲੈ ਹਰ ਪਾਸੇ ਸੁਰਖੀਆਂ ਤੇਜ਼ ਹੋ ਗਈਆਂ ਹਨ। ਇਸ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਨਾਲ-ਨਾਲ ਪੰਜਾਬੀ ਸਿਨੇਮਾ ਜਗਤ ਨਾਲ ਜੁੜੇ ਸਿਤਾਰੇ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਦਰਅਸਲ, ਪੰਜਾਬੀ ਸਿਨੇਮਾ ਜਗਤ ਦੇ ਸਿਤਾਰਿਆਂ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਲਈ ਪੰਜਾਬ ਸਰਕਾਰ ਅਤੇ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। ਅਦਾਕਾਰ ਗੱਗੂ ਗਿੱਲ, ਸੋਨੂੰ ਸੂਦ ਤੋਂ ਬਾਅਦ ਗਾਇਕ ਰਣਜੀਤ ਬਾਵਾ ਅਤੇ ਹੁਣ ਗਾਇਕ ਅਤੇ ਅਦਾਕਾਰ ਅੰਮ੍ਰਿਤ ਮਾਣ ਵੀ ਇਸ ਵਿੱਚ ਜੁੜ ਚੁੱਕੇ ਹਨ।
Read More: Amrit Maan: ਅੰਮ੍ਰਿਤ ਮਾਨ ਦੀ ਪੰਜਾਬੀਆਂ ਨੂੰ ਅਪੀਲ, ਗਾਇਕ ਬੋਲਿਆ- ਰੰਗਲਾ ਪੰਜਾਬ ਬਣਾਉਣ ਲਈ ਲੋਕ ਜ਼ਰੂਰ ਕਰਨ ਇਹ ਕੰਮ
Amrit Maan On Anti Drug Campaign: ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਲੈ ਹਰ ਪਾਸੇ ਸੁਰਖੀਆਂ ਤੇਜ਼ ਹੋ ਗਈਆਂ ਹਨ। ਇਸ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਨਾਲ-ਨਾਲ ਪੰਜਾਬੀ ਸਿਨੇਮਾ ਜਗਤ ਨਾਲ ਜੁੜੇ ਸਿਤਾਰੇ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਦਰਅਸਲ, ਪੰਜਾਬੀ ਸਿਨੇਮਾ ਜਗਤ ਦੇ ਸਿਤਾਰਿਆਂ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਲਈ ਪੰਜਾਬ ਸਰਕਾਰ ਅਤੇ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। ਅਦਾਕਾਰ ਗੱਗੂ ਗਿੱਲ, ਸੋਨੂੰ ਸੂਦ ਤੋਂ ਬਾਅਦ ਗਾਇਕ ਰਣਜੀਤ ਬਾਵਾ ਅਤੇ ਹੁਣ ਗਾਇਕ ਅਤੇ ਅਦਾਕਾਰ ਅੰਮ੍ਰਿਤ ਮਾਣ ਵੀ ਇਸ ਵਿੱਚ ਜੁੜ ਚੁੱਕੇ ਹਨ।
Read More: Amrit Maan: ਅੰਮ੍ਰਿਤ ਮਾਨ ਦੀ ਪੰਜਾਬੀਆਂ ਨੂੰ ਅਪੀਲ, ਗਾਇਕ ਬੋਲਿਆ- ਰੰਗਲਾ ਪੰਜਾਬ ਬਣਾਉਣ ਲਈ ਲੋਕ ਜ਼ਰੂਰ ਕਰਨ ਇਹ ਕੰਮ
Gadar 2 OTT Release: ਸੰਨੀ ਦਿਓਲ ਦੀ ਫਿਲਮ ਗਦਰ 2 ਸਿਨੇਮਾਘਰਾਂ ਵਿੱਚ 11 ਅਗਸਤ 2023 ਨੂੰ ਰਿਲੀਜ਼ ਹੋਈ ਸੀ। ਫਿਲਮ ਨੂੰ ਰਿਲੀਜ਼ ਹੋਏ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਬਾਕਸ ਆਫਿਸ 'ਤੇ ਇਸ ਦੀ ਸਫਲਤਾ ਅਜੇ ਵੀ ਬਰਕਰਾਰ ਹੈ। ਅਨਿਲ ਸ਼ਰਮਾ ਦੇ ਨਿਰਦੇਸ਼ਨ ਹੇਠ ਬਣੀ ਗਦਰ 2 ਨੂੰ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਹੈ। ਜਿਸ ਕਾਰਨ ਇਹ ਫਿਲਮ ਬਾਕਸ ਆਫਿਸ 'ਤੇ ਸਫਲ ਸਾਬਤ ਹੋਈ ਹੈ। ਸ਼ਾਹਰੁਖ ਖਾਨ ਦੀ ਜਵਾਨ ਦੀ ਰਿਲੀਜ਼ ਤੋਂ ਬਾਅਦ ਵੀ ਗਦਰ 2 ਦੀ ਸਫਲਤਾ ਦਾ ਸਿਲਸਿਲਾ ਜਾਰੀ ਹੈ। ਗਦਰ 2 ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜ ਦਿੱਤੇ ਹਨ ਅਤੇ ਹੁਣ ਇਹ OTT ਪਲੇਟਫਾਰਮ 'ਤੇ ਰਿਲੀਜ਼ ਹੋਣ ਲਈ ਤਿਆਰ ਹੈ।
Read More: Gadar 2 OTT Release: OTT 'ਤੇ ਰਿਲੀਜ਼ ਹੋਵੇਗੀ ਸੰਨੀ ਦਿਓਲ ਦੀ ਬਲਾਕਬਸਟਰ ਫਿਲਮ ਗਦਰ 2, ਜਾਣੋ ਕਦੋਂ ਅਤੇ ਕਿੱਥੇ ਸਕੋਗੇ ਦੇਖ
Jyoti Nooran With Ritu Nooran Controversy: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਬਾਅਦ ਲਗਾਤਾਰ ਵਿਵਾਦਾਂ ਵਿੱਚ ਚੱਲ ਰਹੀ ਹੈ। ਗਾਇਕਾ ਦੀ ਜ਼ਿੰਦਗੀ ਨਾਲ ਜੁੜੇ ਵਿਵਾਦ ਕਿਸੇ ਕੋਲੋਂ ਲੁੱਕੇ ਨਹੀਂ ਹਨ। ਪਤੀ ਕੁਨਾਲ ਪਾਸੀ ਅਤੇ ਆਪਣੇ ਮਾਪਿਆਂ ਨਾਲ ਵਿਵਾਦਾਂ ਤੋਂ ਬਾਅਦ ਹੁਣ ਜੋਤੀ ਨੂਰਾਂ ਖਿਲਾਫ ਉਨ੍ਹਾਂ ਦੀ ਛੋਟੀ ਭੈਣ ਰੀਤੂ ਨੇ ਹੱਲਾ ਬੋਲ ਦਿੱਤਾ ਹੈ। ਦੱਸ ਦੇਈਏ ਕਿ ਜੋਤੀ ਦੇ ਪਹਿਲਾਂ ਹੀ ਆਪਣੀ ਵੱਡੀ ਭੈਣ ਸੁਲਤਾਨਾ ਨਾਲ ਵਿਵਾਦ ਚੱਲ ਰਹੇ ਸਨ। ਇਸ ਵਿਚਾਲੇ ਉਨ੍ਹਾਂ ਦੀ ਛੋਟੀ ਭੈਣ ਰੀਤੂ ਨੇ ਪਤੀ ਨਾਲ ਮਿਲ ਗਾਇਕਾ ਜੋਤੀ ਨੂਰਾਂ ਉੱਪਰ ਕਈ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਪ੍ਰੈੱਸ ਕਾਨਫਰੰਸ ਕਰ ਜੋਤੀ ਨੂਰਾਂ ਵੱਲੋਂ ਉਨ੍ਹਾਂ ਨਾਲ ਕੀਤੇ ਜਾ ਰਹੇ ਧੱਕੇ ਦਾ ਖੁਲਾਸਾ ਕੀਤਾ ਹੈ।
Read More: Jyoti Nooran: ਜੋਤੀ ਨੂਰਾਂ ਦਾ ਵੱਡੀ ਭੈਣ ਸੁਲਤਾਨਾ ਤੋਂ ਬਾਅਦ ਛੋਟੀ ਭੈਣ ਰੀਤੂ ਨਾਲ ਵੀ ਹੋਇਆ ਵਿਵਾਦ, ਜਾਣੋ ਕਿਉਂ ਵਧਿਆ ਕਲੈਸ਼
Satinder Sartaaj Video: ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਇਸ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੇ ਸੂਫੀਆਨਾ ਤੇ ਸ਼ਾਇਰਾਨਾ ਅੰਦਾਜ਼ ਦੇ ਨਾਲ ਨਾਲ ਸਾਫ ਸੁਥਰੀ ਗਾਇਕੀ ਲਈ ਵੀ ਜਾਣਿਆ ਜਾਂਦਾ ਹੈ। ਇੰਨੀਂ ਦਿਨੀਂ ਸਰਤਾਜ ਖੂਬ ਸੁਰਖੀਆਂ 'ਚ ਬਣੇ ਹੋਏ ਹਨ।
Read More: Satinder Sartaaj: ਆਪਣੇ ਗੀਤ 'ਤੇ ਜ਼ਬਰਦਸਤ ਭੰਗੜਾ ਪਾਉਂਦੇ ਨਜ਼ਰ ਆਏ ਸਤਿੰਦਰ ਸਰਤਾਜ, ਵੀਡੀਓ ਨੇ ਜਿੱਤਿਆ ਫੈਨਜ਼ ਦਾ ਦਿਲ
SRK Thanks To Fan Watching Jawan On Ventilator : ਸ਼ਾਹਰੁਖ ਖਾਨ ਸਟਾਰਰ 'ਜਵਾਨ' ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਗਈਆਂ ਫਿਲਮਾਂ ਵਿੱਚੋਂ ਇੱਕ ਸੀ। ਇਸ ਦੇ ਰਿਲੀਜ਼ ਹੋਣ ਤੋਂ ਬਾਅਦ, ਐਟਲੀ ਦੁਆਰਾ ਨਿਰਦੇਸ਼ਤ ਇਸ ਫਿਲਮ ਨੇ ਸਿਨੇਮਾਘਰਾਂ ਵਿੱਚ ਹਲਚਲ ਮਚਾ ਦਿੱਤੀ ਅਤੇ ਬਾਕਸ ਆਫਿਸ 'ਤੇ ਬਹੁਤ ਵੱਡੀ ਕਮਾਈ ਕੀਤੀ। ਫਿਲਮ ਨੂੰ ਰਿਲੀਜ਼ ਹੋਏ 12 ਦਿਨ ਹੋ ਚੁੱਕੇ ਹਨ ਅਤੇ ਇਹ ਭਾਰਤ 'ਚ 500 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਵਾਲੀ ਹੈ। ਸਿਪਾਹੀ ਨੂੰ ਮਿਲੀ ਸ਼ਾਨਦਾਰ ਸਫਲਤਾ ਤੋਂ ਸ਼ਾਹਰੁਖ ਖਾਨ ਸਮੇਤ ਪੂਰੀ ਟੀਮ ਬਹੁਤ ਖੁਸ਼ ਹੈ। ਇਸ ਸਭ ਦੇ ਵਿਚਕਾਰ, ਹਾਲ ਹੀ ਵਿੱਚ ਸ਼ਾਹਰੁਖ ਨੇ ਇੱਕ ਪ੍ਰਸ਼ੰਸਕ ਦੇ ਵਾਇਰਲ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ, ਜਿਸ ਨੂੰ ਦੇਖ ਕੇ ਕਿਸੇ ਦੀਆਂ ਵੀ ਅੱਖਾਂ ਵਿੱਚ ਹੰਝੂ ਆ ਜਾਣਗੇ।
Read More: Shah Rukh Khan: ਸ਼ਾਹਰੁਖ ਖਾਨ ਦੇ ਫੈਨ ਨੇ ਵੈਂਟੀਲੇਟਰ 'ਤੇ ਦੇਖੀ 'ਜਵਾਨ', ਵੀਡੀਓ ਦੇਖ ਕਿੰਗ ਖਾਨ ਹੋਏ ਇਮੋਸ਼ਨਲ, ਕਹੀ ਇਹ ਗੱਲ
Samantha Ruth Prabhu Instagram: ਨਾਗਾ ਚੈਤੰਨਿਆ (Naga Chaitanya) ਅਤੇ ਸਮੰਥਾ ਰੂਥ ਪ੍ਰਭੂ ਨੇ ਅਕਤੂਬਰ 2021 ਵਿੱਚ ਆਪਣੇ ਤਲਾਕ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਦੱਖਣੀ ਜੋੜੇ ਦੇ ਵੱਖ ਹੋਣ ਬਾਰੇ ਜਾਣ ਕੇ ਹਰ ਕੋਈ ਪਰੇਸ਼ਾਨ ਸੀ। ਸਮੰਥਾ ਨੇ ਦੱਸਿਆ ਸੀ ਕਿ ਉਸ ਦੇ ਅਤੇ ਨਾਗਾ ਵਿਚਾਲੇ ਚੀਜ਼ਾਂ ਚੰਗੇ ਮੋੜ ਤੇ ਖਤਮ ਨਹੀਂ ਹੋਈਆਂ ਹਨ। ਤਲਾਕ ਦਾ ਐਲਾਨ ਕਰਨ ਤੋਂ ਬਾਅਦ, ਸਮੰਥਾ ਨੇ ਨਾਗਾ ਨਾਲ ਸਾਰੀਆਂ ਤਸਵੀਰਾਂ ਨੂੰ ਆਰਕਾਈਵ ਕਰ ਲਿਆ ਸੀ। ਹੁਣ ਸਮੰਥਾ ਨੇ ਕੁਝ ਅਜਿਹਾ ਕੀਤਾ ਹੈ, ਜਿਸ ਤੋਂ ਬਾਅਦ ਸਾਰਿਆਂ ਨੂੰ ਲੱਗਦਾ ਹੈ ਕਿ ਇਸ ਜੋੜੇ ਵਿਚਾਲੇ ਸਭ ਕੁਝ ਠੀਕ ਚੱਲ ਰਿਹਾ ਹੈ। ਸਮੰਥਾ ਨੇ ਨਾਗਾ ਨਾਲ ਆਪਣੀਆਂ ਕਈ ਤਸਵੀਰਾਂ ਨੂੰ ਅਨਆਰਕਾਈਵ ਕੀਤਾ ਹੈ। ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
Read More: Samantha Ruth Prabhu: ਸਾਮੰਥਾ ਰੂਥ ਪ੍ਰਭੂ ਨੂੰ ਫਿਰ ਆਈ ਸਾਬਕਾ ਪਤੀ ਨਾਗਾ ਚੈਤੰਨਿਆ ਦੀ ਯਾਦ, ਇੰਸਟਾਂ ਤੋਂ ਤਸਵੀਰਾਂ ਨੂੰ ਕੀਤਾ Unarchive
BTS Suga Goodbye To Fans: BTS ਬੈਂਡ ਨੇ ਆਪਣੇ ਸੰਗੀਤ ਨਾਲ ਪੂਰੀ ਦੁਨੀਆ ਨੂੰ ਦੀਵਾਨਾ ਬਣਾ ਦਿੱਤਾ ਹੈ। ਇਸ ਮਸ਼ਹੂਰ ਕੋਰੀਅਨ ਬੈਂਡ ਨੇ ਭਾਰਤ ਵਿੱਚ ਵੀ ਬਹੁਤ ਪ੍ਰਸਿੱਧੀ ਹਾਸਲ ਕੀਤੀ ਹੈ। ਅੱਜ ਕੱਲ ਹਰ ਕਿਸੇ ਦੀ ਜ਼ੁਬਾਨ 'ਤੇ BTS ਬੈਂਡ ਦੇ ਗਾਣੇ ਹਨ। ਇਸ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਹੈ। ਸੁਗਾ ਫੌਜ ਵਿਚ ਭਰਤੀ ਹੋਣ ਵਾਲਾ ਹੈ ਅਤੇ ਉਸ ਦੇ ਭਰਤੀ ਹੋਣ ਦੀ ਪੱਕੀ ਤਰੀਕ ਵੀ ਆ ਗਈ ਹੈ। ਇਸ ਲਈ ਇਸ ਮਸ਼ਹੂਰ ਰੈਪਰ ਨੇ ਗਾਇਕੀ ਦੇ ਕਰੀਅਰ ਨੂੰ ਅਲਵਿਦਾ ਕਹਿਣ ਦਾ ਫੈਸਲਾ ਕਰ ਲਿਆ ਹੈ।
BTS ਫੈਨਜ਼ ਲਈ ਬੁਰੀ ਖਬਰ, ਬੈਂਡ ਦੇ ਰੈਪਰ ਸੁਗਾ ਨੇ ਗਾਇਕੀ ਨੂੰ ਕਿਹਾ ਅਲਵਿਦਾ, ਜਾਣੋ ਕੀ ਹੈ ਇਸ ਦੀ ਵਜ੍ਹਾ
Diljit Dosanjh Karan Aujla: ਦਿਲਜੀਤ ਦੋਸਾਂਝ ਅਤੇ ਕਰਨ ਔਜਲਾ ਇਸ ਦੌਰ ਦੇ ਬਿਹਤਰੀਨ ਪੰਜਾਬੀ ਗਾਇਕਾਂ ਵਿੱਚੋਂ ਇੱਕ ਹਨ। ਇਹ ਦੋਵੇਂ ਆਪਣੇ ਸੰਗੀਤ ਅਤੇ ਸੁਪਰਹਿੱਟ ਗਾਇਕੀ ਦੇ ਹੁਨਰ ਨਾਲ ਬੁਲੰਦੀਆਂ 'ਤੇ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਅਤੇ ਕਰਨ ਔਜਲਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ 'ਚ ਦੋਵੇਂ ਬਿਲਕੁਲ ਇਕੋ ਜਿਹੇ ਕੱਪੜਿਆਂ 'ਚ ਨਜ਼ਰ ਆ ਰਹੇ ਹਨ। ਕਰਨ ਤੇ ਦਿਲਜੀਤ ਦੋਵਾਂ ਨੂੰ ਇੱਕੋ ਰੰਗ ਤੇ ਉਹੀ ਡਿਜ਼ਾਇਨ ਦੇ ਕੱਪੜਿਆਂ 'ਚ ਦੇਖਿਆ ਗਿਆ। ਫੈਨਜ਼ ਨੇ ਇਸ ਤੋਂ ਬਾਅਦ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਇਹ ਮਹਿਜ਼ ਇੱਤਫਾਕ ਹੈ ਜਾਂ ਫਿਰ ਦੋਵੇਂ ਗਾਇਕਾਂ ਦੀ ਮੁੜ ਤੋਂ ਕੋਲੈਬੋਰੇਸ਼ਨ ਦੇਖਣ ਨੂੰ ਮਿਲੇਗੀ?
Jawan In Oscar: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਬਾਕਸ ਆਫਿਸ 'ਤੇ ਧਮਾਲਾਂ ਪਾ ਰਹੀ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜੇ ਹਨ। ਵਰਲਡਵਾਈਡ ਜਵਾਨ ਨੇ 850 ਕਰੋੜ ਰੁਪਏ ਕਮਾ ਲਏ ਹਨ ਅਤੇ ਜਲਦੀ ਹੀ ਫਿਲਮ 1000 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਜਾਵੇਗੀ। 'ਜਵਾਨ' ਦਾ ਨਿਰਦੇਸ਼ਨ ਐਟਲੀ ਕੁਮਾਰ ਨੇ ਕੀਤਾ ਹੈ ਅਤੇ ਉਨ੍ਹਾਂ ਨੇ ਸ਼ਾਹਰੁਖ ਖਾਨ ਨਾਲ ਕੰਮ ਕਰਨ ਦਾ ਆਪਣਾ ਅਨੁਭਵ ਸਾਂਝਾ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 'ਜਵਾਨ' ਨੂੰ ਆਸਕਰ ਲਈ ਭੇਜਿਆ ਜਾਵੇ।
Sidhu Moose Wala In World's Top 20 Artists: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਤੋਂ ਜ਼ਿਆਦਾ ਸਮਾਂ ਬੀਤ ਚੁੱਕਿਆ ਹੈ, ਪਰ ਉਸ ਦਾ ਨਾਮ ਹਾਲੇ ਵੀ ਸੁਰਖੀਆਂ 'ਚ ਬਣਿਆ ਹੋਇਆ ਹੈ। ਪੂਰੀ ਦੁਨੀਆ 'ਚ ਮੂਸੇਵਾਲਾ ਦੇ ਚਾਹੁਣ ਵਾਲੇ ਉਸ ਨੂੰ ਅੱਜ ਵੀ ਯਾਦ ਕਰ ਭਾਵੁਕ ਹੁੰਦੇ ਹਨ। ਉਹ ਆਪਣੇ ਗੀਤਾਂ ਦੇ ਜ਼ਰੀਏ ਆਪਣੇ ਫੈਨਜ਼ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਹੁਣ ਮੂਸੇਵਾਲਾ ਦੀ ਮੌਤ ਤੋਂ ਸਾਲ ਬਾਅਦ ਉਸ ਦੇ ਨਾਮ ਨਾਲ ਇੱਕ ਹੋਰ ਰਿਕਾਰਡ ਜੁੜ ਗਿਆ ਹੈ। ਦਰਅਸਲ, ਸਿੱਧੂ ਨੂੰ ਦੁਨੀਆ ਭਰ ਦੇ ਟੌਪ 20 ਕਲਾਕਾਰਾਂ ਵਿੱਚ ਜਗ੍ਹਾ ਮਿਲੀ ਹੈ। ਇਸ ਲਿਸਟ 'ਚ ਦੁਨੀਆ ਭਰ ਦੇ ਕਲਾਕਾਰਾਂ ਦੇ ਨਾਮ ਸ਼ਾਮਲ ਅਤੇ ਇਨ੍ਹਾਂ ਵਿੱਚੋਂ ਮੂਸੇਵਾਲਾ ਇਕਲੌਤਾ ਭਾਰਤੀ ਤੇ ਪੰਜਾਬੀ ਕਲਾਕਾਰ ਹੈ। ਦੱਸ ਦਈਏ ਕਿ ਇਸ ਲਿਸਟ 'ਚ ਮੂਸੇਵਾਲਾ ਨੂੰ 19ਵਾਂ ਰੈਂਕ ਦਿੱਤਾ ਗਿਆ ਹੈ। ਲਿਸਟ 'ਚ ਪਹਿਲੇ ਸਥਾਨ 'ਤੇ ਕੋਲੰਬੀਅਨ ਗਾਇਕਾ ਕੈਰਲ ਜੀ ਦਾ ਨਾਮ ਸ਼ਾਮਲ ਹੈ। ਇਸ ਲਿਸਟ ਵਿੱਚ ਟੇਲਰ ਸਵਿਫਟ, ਸ਼ਕੀਰਾ ਤੇ ਬੀਟੀਐਸ ਦਾ ਨਾਮ ਵੀ ਸ਼ਾਮਲ ਹੈ। ਦੇਖੋ ਇਹ ਲਿਸਟ:
Kaun Banega Crorepati 15: 'ਕੌਨ ਬਣੇਗਾ ਕਰੋੜਪਤੀ 15' ਨੂੰ ਜਲਦ ਹੀ ਆਪਣਾ ਦੂਜਾ ਕਰੋੜਪਤੀ ਮਿਲਣ ਜਾ ਰਿਹਾ ਹੈ। ਸ਼ੋਅ ਦਾ ਪਹਿਲਾ ਕਰੋੜਪਤੀ ਵਿਨਰ ਪੰਜਾਬ ਦਾ 21 ਸਾਲਾ ਜਸਕਰਨ ਸਿੰਘ ਸੀ। ਉਸ ਨੇ ਸ਼ੋਅ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਹੁਣ ਸ਼ੋਅ ਦਾ ਇੱਕ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਦੂਜੇ ਮੁਕਾਬਲੇਬਾਜ਼ ਨੇ 1 ਕਰੋੜ ਰੁਪਏ ਜਿੱਤ ਲਏ ਹਨ ਅਤੇ ਹੁਣ ਉਹ 7 ਕਰੋੜ ਦੇ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੈ।
ਸੋਨੀ ਲਿਵ ਨੇ ਸ਼ੋਅ ਦਾ ਨਵਾਂ ਪ੍ਰੋਮੋ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਇੱਕ ਪੁਰਸ਼ ਪ੍ਰਤੀਯੋਗੀ 1 ਕਰੋੜ ਰੁਪਏ ਜਿੱਤਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਉਹ ਬਹੁਤ ਭਾਵੁਕ ਹੋ ਜਾਂਦਾ ਹੈ ਅਤੇ ਫੁੱਟ-ਫੁੱਟ ਕੇ ਰੋ ਪੈਂਦਾ ਹੈ। ਇਸ ਦੌਰਾਨ ਅਮਿਤਾਭ ਬੱਚਨ ਉਸ ਨੂੰ ਚੁੱਪ ਕਰਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਉਹ ਅਮਿਤਾਭ ਦੇ ਪੈਰੀਂ ਪੈਂਦਾ ਹੈ ਅਤੇ ਫਿਰ ਅਮਿਤਾਭ ਉਸ ਨੂੰ ਚੁੱਕ ਕੇ ਗਲ ਨਾਲ ਲਗਾ ਲੈਂਦੇ ਹਨ।
'KBC' 'ਚ ਕਿਉਂ ਅਮਿਤਾਭ ਬੱਚਨ ਦੇ ਪੈਰੀਂ ਡਿੱਗ ਕੇ ਰੋਣ ਲੱਗ ਪਿਆ ਪ੍ਰਤੀਯੋਗੀ, ਜਾਣੋ ਆਖਰ ਕੀ ਹੈ ਇਸ ਦੇ ਪਿੱਛੇ ਵਜ੍ਹਾ
Jawan Worldwide Box Office Collection Day 11: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਪੂਰੀ ਦੁਨੀਆ 'ਚ ਧੂਮ ਮਚਾ ਰਹੀ ਹੈ। ਫਿਲਮ ਦਾ ਵਿਸ਼ਵ ਭਰ ਵਿੱਚ ਪ੍ਰਦਰਸ਼ਨ ਹੈਰਾਨੀਜਨਕ ਹੈ। ਲੱਗਦਾ ਹੈ ਕਿ ਸ਼ਾਹਰੁਖ ਖਾਨ 'ਜਵਾਨ' ਨਾਲ ਆਪਣੀ ਹੀ ਬਲਾਕਬਸਟਰ ਹਿੱਟ ਫਿਲਮ 'ਪਠਾਨ' ਦਾ ਰਿਕਾਰਡ ਤੋੜਨ ਜਾ ਰਹੇ ਹਨ। ਫਿਲਮ 'ਗਦਰ 2' ਨੂੰ ਪਛਾੜ ਕੇ ਪਹਿਲਾਂ ਹੀ ਬੰਪਰ ਕਮਾਈ ਕਰ ਚੁੱਕੀ ਹੈ। 'ਜਵਾਨ' ਹੁਣ 800 ਕਰੋੜ ਦੇ ਕਲੱਬ ਦਾ ਹਿੱਸਾ ਬਣ ਚੁੱਕੀ ਹੈ। ਫਿਲਮ ਨੇ ਸਿਰਫ 11 ਦਿਨਾਂ 'ਚ ਦੁਨੀਆ ਭਰ 'ਚ 858.68 ਕਰੋੜ ਰੁਪਏ ਦੀ ਕਮਾਈ ਕਰਕੇ ਬਾਕਸ ਆਫਿਸ 'ਤੇ ਰਿਕਾਰਡ ਬਣਾਇਆ ਹੈ। ਇੱਥੋਂ ਤੱਕ ਕਿ 'ਜਵਾਨ' ਨੇ ਸੰਨੀ ਦਿਓਲ ਦੀ ਬਲਾਕਬਸਟਰ ਫਿਲਮ 'ਗਦਰ 2' ਨੂੰ ਆਪਣੇ ਕਲੈਕਸ਼ਨ ਨਾਲ ਮਾਤ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ 'ਗਦਰ 2' ਹੁਣ ਤੱਕ 700 ਕਰੋੜ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੀ ਹੈ। ਫਿਲਮ ਨੂੰ ਰਿਲੀਜ਼ ਹੋਏ 39 ਦਿਨ ਹੋ ਗਏ ਹਨ ਅਤੇ ਹੁਣ ਤੱਕ ਫਿਲਮ ਨੇ ਦੁਨੀਆ ਭਰ 'ਚ ਸਿਰਫ 675.9 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
Nun 2 Box office Collection Day 11: ਸ਼ਾਹਰੁਖ ਖਾਨ ਦੀ 'ਜਵਾਨ' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। 7 ਸਤੰਬਰ ਨੂੰ ਰਿਲੀਜ਼ ਹੋਈ ਐਟਲੀ ਦੀ ਇਹ ਮਲਟੀਸਟਾਰਰ ਫਿਲਮ ਹਰ ਰੋਜ਼ ਨਵੇਂ ਰਿਕਾਰਡ ਤੋੜ ਰਹੀ ਹੈ। ਜਵਾਨ ਦੀ ਸ਼ਾਨਦਾਰ ਸਫਲਤਾ ਦੇ ਵਿਚਕਾਰ ਹਾਲੀਵੁੱਡ ਦੀ ਡਰਾਉਣੀ ਫਿਲਮ 'ਦ ਨਨ 2' ਨੇ ਵੀ ਚੰਗੀ ਕਮਾਈ ਕੀਤੀ ਹੈ।
'ਜਵਾਨ' ਦੇ ਤੂਫਾਨ ਵਿਚਾਲੇ 8 ਸਤੰਬਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਭਾਰਤ ਵਿੱਚ ਹੀ 11 ਦਿਨਾਂ 'ਚ 30 ਕਰੋੜ ਦੀ ਕਮਾਈ ਕਰ ਲਈ ਹੈ। ਭਾਵੇਂ ਇਸ ਫਿਲਮ ਨੇ ਭਾਰਤ 'ਚ 30 ਕਰੋੜ ਦਾ ਕਾਰੋਬਾਰ ਕੀਤਾ ਹੈ ਪਰ ਇਹ ਫਿਲਮ ਪੂਰੀ ਦੁਨੀਆ 'ਚ ਧਮਾਲ ਮਚਾ ਰਹੀ ਹੈ। ਫਿਲਮ ਦੇ ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ 1249 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ।
Nun 2: ਹਾਲੀਵੁੱਡ ਫਿਲਮ 'ਨਨ 2' ਨੇ ਪੂਰੀ ਦੁਨੀਆ 'ਚ ਪਾਈਆਂ ਧਮਾਲਾਂ, 'ਜਵਾਨ' ਨੂੰ ਪਛਾੜ ਕੀਤਾ 1249 ਕਰੋੜ ਦਾ ਕਲੈਕਸ਼ਨ
ਪਿਛੋਕੜ
Entertainment News Today Latest Updates 19 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਹਾਲੀਵੁੱਡ ਫਿਲਮ 'ਨਨ 2' ਨੇ ਪੂਰੀ ਦੁਨੀਆ 'ਚ ਪਾਈਆਂ ਧਮਾਲਾਂ, 'ਜਵਾਨ' ਨੂੰ ਪਛਾੜ ਕੀਤਾ 1249 ਕਰੋੜ ਦਾ ਕਲੈਕਸ਼ਨ
Nun 2 Box office Collection Day 11: ਸ਼ਾਹਰੁਖ ਖਾਨ ਦੀ 'ਜਵਾਨ' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। 7 ਸਤੰਬਰ ਨੂੰ ਰਿਲੀਜ਼ ਹੋਈ ਐਟਲੀ ਦੀ ਇਹ ਮਲਟੀਸਟਾਰਰ ਫਿਲਮ ਹਰ ਰੋਜ਼ ਨਵੇਂ ਰਿਕਾਰਡ ਤੋੜ ਰਹੀ ਹੈ। ਜਵਾਨ ਦੀ ਸ਼ਾਨਦਾਰ ਸਫਲਤਾ ਦੇ ਵਿਚਕਾਰ ਹਾਲੀਵੁੱਡ ਦੀ ਡਰਾਉਣੀ ਫਿਲਮ 'ਦ ਨਨ 2' ਨੇ ਵੀ ਚੰਗੀ ਕਮਾਈ ਕੀਤੀ ਹੈ।
'ਜਵਾਨ' ਦੇ ਤੂਫਾਨ ਵਿਚਾਲੇ 8 ਸਤੰਬਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਭਾਰਤ ਵਿੱਚ ਹੀ 11 ਦਿਨਾਂ 'ਚ 30 ਕਰੋੜ ਦੀ ਕਮਾਈ ਕਰ ਲਈ ਹੈ। ਭਾਵੇਂ ਇਸ ਫਿਲਮ ਨੇ ਭਾਰਤ 'ਚ 30 ਕਰੋੜ ਦਾ ਕਾਰੋਬਾਰ ਕੀਤਾ ਹੈ ਪਰ ਇਹ ਫਿਲਮ ਪੂਰੀ ਦੁਨੀਆ 'ਚ ਧਮਾਲ ਮਚਾ ਰਹੀ ਹੈ। ਫਿਲਮ ਦੇ ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ 1249 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ।
ਭਾਰਤ ਵਿੱਚ 'ਦ ਨਨ 2'
ਕਾਬਿਲੇਗ਼ੌਰ ਹੈ ਕਿ 'ਦ ਨਨ 2' ਨੇ ਭਾਰਤ 'ਚ ਵੀ 30 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਭਾਰਤ 'ਚ ਰਿਲੀਜ਼ ਹੋਈਆਂ ਹੋਰ ਹਾਲੀਵੁੱਡ ਫਿਲਮਾਂ ਦੇ ਮੁਕਾਬਲੇ 'ਦ ਨਨ 2' ਨੇ ਕਾਫੀ ਚੰਗੀ ਕਮਾਈ ਕੀਤੀ ਹੈ। ਇਸ ਤੋਂ ਪਹਿਲਾਂ ਹਾਲ ਹੀ 'ਚ 'ਦਿ ਪੋਪਜ਼ ਐਕਸੋਰਸਿਸਟ', 'ਈਵਲ ਡੈੱਡ ਰਾਈਜ਼ 2' ਅਤੇ 'ਇਨਸੀਡੀਅਸ: ਦਿ ਰੈੱਡ ਡੋਰ' ਵਰਗੀਆਂ ਕਈ ਹਾਲੀਵੁੱਡ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਫਿਲਮ ਦੇ ਵਰਲਡ ਵਾਈਡ ਕਲੈਕਸ਼ਨ ਨੇ ਵੀ ਨਵੇਂ ਰਿਕਾਰਡ ਬਣਾਏ ਹਨ।
ਵਰਲਡ ਵਾਈਡ ਕਲੈਕਸ਼ਨ 'ਚ ਫਿਲਮ ਨੇ ਬਣਾਇਆ ਰਿਕਾਰਡ
'ਦ ਨਨ 2' 2018 'ਚ ਰਿਲੀਜ਼ ਹੋਈ 'ਦ ਨਨ' ਦਾ ਸੀਕਵਲ ਹੈ। 40 ਮਿਲੀਅਨ ਡਾਲਰ ਤੋਂ ਘੱਟ ਦੇ ਬਜਟ ਨਾਲ ਬਣੀ ਇਸ ਫਿਲਮ ਨੇ 150 ਮਿਲੀਅਨ ਡਾਲਰ ਯਾਨੀ 1249 ਕਰੋੜ ਦੀ ਕਮਾਈ ਕੀਤੀ ਹੈ। ਇਹ ਕਲੈਕਸ਼ਨ ਜਵਾਨ ਦੇ ਵਰਲਡ ਵਾਈਡ ਕਾਰੋਬਾਰ ਤੋਂ ਵੱਧ ਹੈ, ਜਿਸ ਨੇ ਹੁਣ ਤੱਕ ਦੁਨੀਆ ਭਰ ਵਿੱਚ 797.50 ਕਰੋੜ ਰੁਪਏ ਕਮਾਏ ਹਨ। ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਫਿਲਮ 300 ਮਿਲੀਅਨ ਡਾਲਰ ਤੱਕ ਦਾ ਕਲੈਕਸ਼ਨ ਕਰ ਸਕਦੀ ਹੈ।
ਕੀ ਹੈ 'ਨਨ 2' ਦੀ ਕਹਾਣੀ?
'ਦ ਨਨ 2' ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਫਿਲਮ 1956 'ਚ ਫਰਾਂਸ 'ਚ ਇਕ ਪਾਦਰੀ ਦੀ ਹਿੰਸਕ ਹੱਤਿਆ ਦੀ ਕਹਾਣੀ 'ਤੇ ਆਧਾਰਿਤ ਹੈ। ਜਿਸਦੀ ਭੈਣ ਆਇਰੀਨ (ਟਾਇਸਾ ਫਾਰਮਿਗਾ) ਜਾਂਚ ਸ਼ੁਰੂ ਕਰਦੀ ਹੈ ਅਤੇ ਫਿਰ ਇੱਕ ਸ਼ਕਤੀਸ਼ਾਲੀ ਬੁਰੀ ਆਤਮਾ ਦਾ ਸਾਹਮਣਾ ਕਰਦੀ ਹੈ।
- - - - - - - - - Advertisement - - - - - - - - -