Satinder Sartaaj: ਆਪਣੇ ਗੀਤ 'ਤੇ ਜ਼ਬਰਦਸਤ ਭੰਗੜਾ ਪਾਉਂਦੇ ਨਜ਼ਰ ਆਏ ਸਤਿੰਦਰ ਸਰਤਾਜ, ਵੀਡੀਓ ਨੇ ਜਿੱਤਿਆ ਫੈਨਜ਼ ਦਾ ਦਿਲ
Satinder Sartaaj Video: ਸਤਿੰਦਰ ਸਰਤਾਜ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ, ਜਿਸ ਵਿੱਚ ਗਾਇਕ ਤੇ ਅਦਾਕਾਰ ਆਪਣੇ ਹੀ ਗਾਣੇ 'ਜਲਸਾ 2.0' 'ਤੇ ਜ਼ਬਰਦਸਤ ਭੰਗੜਾ ਪਾਉਂਦਾ ਨਜ਼ਰ ਆ ਰਿਹਾ ਹੈ।
Satinder Sartaaj Video: ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਇਸ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੇ ਸੂਫੀਆਨਾ ਤੇ ਸ਼ਾਇਰਾਨਾ ਅੰਦਾਜ਼ ਦੇ ਨਾਲ ਨਾਲ ਸਾਫ ਸੁਥਰੀ ਗਾਇਕੀ ਲਈ ਵੀ ਜਾਣਿਆ ਜਾਂਦਾ ਹੈ। ਇੰਨੀਂ ਦਿਨੀਂ ਸਰਤਾਜ ਖੂਬ ਸੁਰਖੀਆਂ 'ਚ ਬਣੇ ਹੋਏ ਹਨ।
ਦਰਅਸਲ, ਹਾਲ ਹੀ 'ਚ ਸਤਿੰਦਰ ਸਰਤਾਜ ਅਕਸ਼ੈ ਕੁਮਾਰ ਦੀ ਆਵਾਜ਼ ਬਣੇ ਹਨ। ਉਨ੍ਹਾਂ ਨੇ ਅਕਸ਼ੈ ਦੀ ਫਿਲਮ 'ਮਿਸ਼ਨ ਰਾਣੀਗੰਜ' ਦੇ ਗਾਣੇ 'ਜਲਸਾ 2.0' ਨੂੰ ਆਪਣੀ ਆਵਾਜ਼ ਦਿੱਤੀ ਹੈ। ਅਕਸ਼ੈ ਕੁਮਾਰ 'ਤੇ ਸਤਿੰਦਰ ਸਰਤਾਜ ਦੀ ਆਵਾਜ਼ ਬਹੁਤ ਜਚ ਰਹੀ ਹੈ ਅਤੇ ਨਾਲ ਹੀ ਗੀਤ ਦੇ ਬੋਲ ਵੀ ਕਾਫੀ ਵਧੀਆ ਲਿਖੇ ਗਏ ਹਨ।
ਹੁਣ ਸਤਿੰਦਰ ਸਰਤਾਜ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ, ਜਿਸ ਵਿੱਚ ਗਾਇਕ ਤੇ ਅਦਾਕਾਰ ਆਪਣੇ ਹੀ ਗਾਣੇ 'ਜਲਸਾ 2.0' 'ਤੇ ਜ਼ਬਰਦਸਤ ਭੰਗੜਾ ਪਾਉਂਦਾ ਨਜ਼ਰ ਆ ਰਿਹਾ ਹੈ। ਸਰਤਾਜ ਦੀ ਇਸ ਵੀਡੀਓ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਪ੍ਰਸ਼ੰਸਕ ਕਮੈਂਟ ਕਰਕੇ ਸਰਤਾਜ ਦੀ ਵੀਡੀਓ 'ਤੇ ਪਿਆਰ ਦੀ ਬਰਸਾਤ ਕਰ ਰਹੇ ਹਨ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ਮਿਸ਼ਨ ਰਾਣੀਗੰਜ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਇਸ ਤੋਂ ਬਾਅਦ ਹੀ ਅਕਸ਼ੈ ਕੁਮਾਰ ਕਾਫੀ ਜ਼ਿਆਦਾ ਲਾਈਮਲਾਈਟ 'ਚ ਹਨ। ਇਹ ਫਿਲਮ ਸੱਚੀਆਂ ਘਟਨਾਵਾਂ 'ਤੇ ਆਧਾਰਤ ਹੈ। ਮਿਸ਼ਨ ਰਾਣੀਗੰਜ’ 1989 ’ਚ ਰਾਣੀਗੰਜ ’ਚ ਕੋਲੇ ਦੀ ਖਾਣ ’ਚ ਵਾਪਰੀ ਸੱਚੀ ਘਟਨਾ ’ਤੇ ਆਧਾਰਿਤ ਹੈ। ਫ਼ਿਲਮ ’ਚ ਅਕਸ਼ੇ ਕੁਮਾਰ ਇੰਜੀਨੀਅਰ ਜਸਵੰਤ ਸਿੰਘ ਗਿੱਲ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਅਕਸ਼ੇ ਕੁਮਾਰ ਇਕ ਅਜਿਹੇ ਅਦਾਕਾਰ ਹਨ, ਜਿਨ੍ਹਾਂ ਨੇ ਹਮੇਸ਼ਾ ਅਸਲ ਜ਼ਿੰਦਗੀ ’ਤੇ ਆਧਾਰਿਤ ਫ਼ਿਲਮਾਂ ਤੇ ਕਿਰਦਾਰਾਂ ਨੂੰ ਮਹੱਤਵ ਦਿੱਤਾ ਹੈ ਤੇ ‘ਮਿਸ਼ਨ ਰਾਣੀਗੰਜ’ ਵੀ ਇਸ ਦੀ ਇਕ ਉਦਾਹਰਣ ਹੈ। ਇਸ ਦੇ ਜ਼ਬਰਦਸਤ ਟੀਜ਼ਰ ਨੇ ਪੂਰੀ ਫ਼ਿਲਮ ਇੰਡਸਟਰੀ ਤੇ ਅਕਸ਼ੇ ਦੇ ਪ੍ਰਸ਼ੰਸਕਾਂ ’ਚ ਉਤਸ਼ਾਹ ਦੀ ਲਹਿਰ ਪੈਦਾ ਕਰ ਦਿੱਤੀ ਹੈ।