(Source: ECI/ABP News)
Son Pari: ਟੀਵੀ ਦੇ ਮਸ਼ਹੂਰ ਸੀਰੀਅਲ ‘ਸੋਨ ਪਰੀ’ ਦੀ ਫਰੂਟੀ ਨੂੰ ਹੁਣ ਪਹਿਚਾਨਣਾ ਮੁਸ਼ਕਲ, ਦੇਖੋ ਤਸਵੀਰਾਂ
Tanvi Hegde Son Pari: ਸੋਨ ਪਰੀ' 'ਚ ਫਰੂਟੀ ਯਾਨੀ ਤਨਵੀ ਹੇਗੜੇ ਦੀ ਜ਼ਿੰਦਗੀ 'ਚ ਸੋਨਪਰੀ ਆਉਂਦੀ ਹੈ, ਜੋ ਉਦਾਸ ਜ਼ਿੰਦਗੀ ਜੀਅ ਰਹੀ ਹੈ ਅਤੇ ਉਸ ਦੀ ਜ਼ਿੰਦਗੀ 'ਚ ਖੁਸ਼ੀਆਂ ਵਾਪਸ ਆ ਜਾਂਦੀਆਂ ਹਨ।
![Son Pari: ਟੀਵੀ ਦੇ ਮਸ਼ਹੂਰ ਸੀਰੀਅਲ ‘ਸੋਨ ਪਰੀ’ ਦੀ ਫਰੂਟੀ ਨੂੰ ਹੁਣ ਪਹਿਚਾਨਣਾ ਮੁਸ਼ਕਲ, ਦੇਖੋ ਤਸਵੀਰਾਂ popular tv serial son pari frooti aka tanvi hegde turned into beautiful stylish diva see pics Son Pari: ਟੀਵੀ ਦੇ ਮਸ਼ਹੂਰ ਸੀਰੀਅਲ ‘ਸੋਨ ਪਰੀ’ ਦੀ ਫਰੂਟੀ ਨੂੰ ਹੁਣ ਪਹਿਚਾਨਣਾ ਮੁਸ਼ਕਲ, ਦੇਖੋ ਤਸਵੀਰਾਂ](https://feeds.abplive.com/onecms/images/uploaded-images/2022/12/15/ba75f5894d8e5d3874ff7b5818914d221671112099611469_original.jpg?impolicy=abp_cdn&imwidth=1200&height=675)
Tanvi Hegde Aka Frooti From Son Pari: ਸ਼ੋਅ 'ਸੋਨ ਪਰੀ' 'ਚ ਫਰੂਟੀ ਯਾਨੀ ਤਨਵੀ ਹੇਗੜੇ ਦੀ ਜ਼ਿੰਦਗੀ 'ਚ ਸੋਨਪਰੀ ਆਉਂਦੀ ਹੈ, ਜੋ ਉਦਾਸ ਜ਼ਿੰਦਗੀ ਜੀਅ ਰਹੀ ਹੈ ਅਤੇ ਉਸ ਦੀ ਜ਼ਿੰਦਗੀ 'ਚ ਖੁਸ਼ੀਆਂ ਵਾਪਸ ਆ ਜਾਂਦੀਆਂ ਹਨ। ਫਰੂਟੀ ਦੀ ਜ਼ਿੰਦਗੀ ‘ਚ ਸੋਨ ਪਰੀ ਦੇ ਆਉਣ ਨਾਲ ਉਸ ਦੀ ਜ਼ਿੰਦਗੀ ਰਹੱਸ ਤੇ ਰੋਮਾਂਚ ਨਾਲ ਭਰਪੂਰ ਹੋ ਜਾਂਦੀ ਹੈ। ਇਸ ਸ਼ੋਅ 'ਚ ਮ੍ਰਿਣਾਲ ਕੁਲਕਰਨੀ, ਅਸ਼ੋਕ ਲੋਖੰਡੇ, ਵਿਵੇਕ ਮੁਸ਼ਰਾਨ, ਦੀਪਸ਼ਿਖਾ ਨਾਗਪਾਲ ਸਮੇਤ ਕਈ ਕਲਾਕਾਰ ਸਨ ਪਰ ਤਨਵੀ ਦੀ ਗੱਲ ਵੱਖਰੀ ਸੀ। ਹੁਣ ਦੇਖੋ ਤਨਵੀ ਦੀਆਂ ਤਾਜ਼ਾ ਤਸਵੀਰਾਂ ਅਤੇ ਦਾਅਵਾ ਹੈ ਕਿ ਤੁਸੀਂ ਪਛਾਣ ਨਹੀਂ ਸਕੋਗੇ।
'ਸੋਨਪਰੀ' ਬੱਚਿਆਂ ਵਿੱਚ ਬਹੁਤ ਮਸ਼ਹੂਰ ਸ਼ੋਅ ਹੁੰਦਾ ਸੀ, ਇਸਦਾ ਗੀਤ 'ਸੋਨਪਰੀ ਹਲ ਕਰਤੀ ਹੈ ਸਭ ਕੀ ਮੁਸ਼ਕਿਲ ਸਬ ਦਿਨ' ਬੱਚਿਆਂ ਦੇ ਹੀ ਨਹੀਂ ਬਜ਼ੁਰਗਾਂ ਦੀ ਜ਼ੁਬਾਨ ‘ਤੇ ਵੀ ਹੁੰਦਾ ਸੀ। 'ਸੋਨਪਰੀ' ਸ਼ੋਅ ਦੀ ਮੁੱਖ ਕਿਰਦਾਰ ਫਰੂਟੀ ਸਭ ਦੀ ਮਨਪਸੰਦ ਸੀ। ਫਰੂੂਟੀ ਯਾਨਿ ਤਨਵੀ ਹੇਗੜੇ ਹੁਣ 31 ਸਾਲਾਂ ਦੀ ਹੋ ਗਈ ਹੈ। ਉਹ ਬੇਹੱਦ ਖੂਬਸੂਰਤ ਤੇ ਸਟਾਇਲਿਸ਼ ਲੱਗਦੀ ਹੈ।
View this post on Instagram
ਤਨਵੀ ਹੇਗੜੇ ਨੇ ਰਸਨਾ ਬੇਬੀ ਮੁਕਾਬਲਾ ਜਿੱਤਣ ਤੋਂ ਬਾਅਦ ਸਿਰਫ 3 ਸਾਲ ਦੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। 'ਸੋਨਪਰੀ' ਤੋਂ ਇਲਾਵਾ 'ਹਿਪ-ਹਿਪ ਹੁਰੇ', 'ਸ਼ਕਾਲਾਕਾ ਬੂਮ ਬੂਮ' ਵਰਗੇ ਸ਼ੋਅਜ਼ 'ਚ ਕੰਮ ਕਰਕੇ ਉਹ ਬੱਚਿਆਂ ਦੀ ਪਸੰਦੀਦਾ ਕਿਰਦਾਰ ਬਣ ਗਈ।
View this post on Instagram
ਤਨਵੀ ਹੇਗੜੇ ਹੁਣ ਤੱਕ ਕਰੀਬ 150 ਇਸ਼ਤਿਹਾਰਾਂ ਵਿੱਚ ਕੰਮ ਕਰ ਚੁੱਕੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਸਾਲ 2000 'ਚ ਪਹਿਲੀ ਵਾਰ ਬਾਲੀਵੁੱਡ ਫਿਲਮ 'ਗਜ ਗਾਮਿਨੀ' 'ਚ ਕੰਮ ਕੀਤਾ ਸੀ।
View this post on Instagram
ਇਸ ਤੋਂ ਬਾਅਦ ਤਨਵੀ ਹੇਗੜੇ ਨੇ 'ਰਾਹੁਲ', 'ਵਾਹ ਲਾਈਫ ਹੋ ਤੋ ਐਸੀ', 'ਵਿਰੱਧ', 'ਚੈਂਪੀਅਨ' ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ। ਤਨਵੀ ਫਿਲਹਾਲ ਮਰਾਠੀ ਫਿਲਮਾਂ 'ਚ ਸਰਗਰਮ ਹੈ। ਸਾਲ 2016 'ਚ ਉਨ੍ਹਾਂ ਨੇ ਮਰਾਠੀ ਫਿਲਮ 'ਅਥਾਂਗ' 'ਚ ਕੰਮ ਕੀਤਾ ਸੀ। ਤਨਵੀ ਹੇਗੜੇ ਨੇ ਆਪਣੀ ਪੜ੍ਹਾਈ ਮੁੰਬਈ ਤੋਂ ਕੀਤੀ। ਕਈ ਹਿੰਦੀ ਫਿਲਮਾਂ 'ਚ ਕੰਮ ਕੀਤਾ ਪਰ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੀ ਹੈ। ਤਨਵੀ ਦੀਆਂ ਇੰਸਟਾਗ੍ਰਾਮ 'ਤੇ ਕੁਝ ਹੀ ਤਸਵੀਰਾਂ ਹਨ। ਸੋਨਪਰੀ ਦੀ ਤਨਵੀ ਭਾਵੇਂ ਹੁਣ 31 ਸਾਲ ਦੀ ਹੋ ਗਈ ਹੈ ਪਰ ਲੋਕ ਅਜੇ ਵੀ ਉਸ ਨੂੰ ਛੋਟੀ ਫਰੂਟੀ ਦੇ ਨਾਂ ਨਾਲ ਯਾਦ ਕਰਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)