ਪੜਚੋਲ ਕਰੋ
Advertisement
ਪ੍ਰਭਾਸ ਦਾ ‘ਸਾਹੋ’ 'ਚ ਦਮਦਾਰ ਅੰਦਾਜ਼, ਵੇਖੋ ਪੋਸਟਰ
ਪ੍ਰਭਾਸ ਦੀ ਆਉਣ ਵਾਲੀ ਫ਼ਿਲਮ ‘ਸਾਹੋ’ ਦੀ ਖੂਬ ਚਰਚਾ ਹੋ ਰਹੀ ਹੈ। ਸ਼ੂਟਿੰਗ ਸ਼ੁਰੂ ਹੋਣ ਦੇ ਨਾਲ ਹੀ ਪ੍ਰਭਾਸ ਨੇ ਸੋਸ਼ਲ ਮੀਡੀਆ ‘ਤੇ ਇਸ ਦਾ ਪੋਸਟਰ ਜਾਰੀ ਕੀਤਾ ਸੀ। ਪ੍ਰਭਾਸ ਦੇ ਚਾਹੁਣ ਵਾਲਿਆਂ ਨੂੰ ਇਹ ਪੋਸਟਰ ਕਾਫੀ ਪਸੰਦ ਆਇਆ ਸੀ।
ਮੁੰਬਈ: ਲੰਬੇ ਸਮੇਂ ਤੋਂ ਪ੍ਰਭਾਸ ਦੀ ਆਉਣ ਵਾਲੀ ਫ਼ਿਲਮ ‘ਸਾਹੋ’ ਦੀ ਖੂਬ ਚਰਚਾ ਹੋ ਰਹੀ ਹੈ। ਸ਼ੂਟਿੰਗ ਸ਼ੁਰੂ ਹੋਣ ਦੇ ਨਾਲ ਹੀ ਪ੍ਰਭਾਸ ਨੇ ਸੋਸ਼ਲ ਮੀਡੀਆ ‘ਤੇ ਇਸ ਦਾ ਪੋਸਟਰ ਜਾਰੀ ਕੀਤਾ ਸੀ। ਪ੍ਰਭਾਸ ਦੇ ਚਾਹੁਣ ਵਾਲਿਆਂ ਨੂੰ ਇਹ ਪੋਸਟਰ ਕਾਫੀ ਪਸੰਦ ਆਇਆ ਸੀ। ਹੁਣ ਪ੍ਰਭਾਸ ਨੇ ਇਸ ਫ਼ਿਲਮ ਦਾ ਦੂਜਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਹੈ। ਇਸ ‘ਚ ਉਹ ਦਮਦਾਰ ਅੰਦਾਜ਼ ‘ਚ ਨਜ਼ਰ ਆ ਰਹੇ ਹਨ।
ਇਸ ਪੋਸਟਰ ਨੂੰ ਸੋਸ਼ਲ ਮੀਡੀਆ ‘ਤੇ ਰਿਲੀਜ਼ ਕਰਨ ਦੇ ਨਾਲ ਹੀ ਫ਼ਿਲਮੇਕਰਸ ਨੇ ਇਸ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਫ਼ਿਲਮ ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਣੀ ਹੈ। ਇਸ ਦਾ ਮੁਕਾਬਲਾ ਜਾਨ ਅਬ੍ਰਾਹਮ ਦੀ ‘ਬਾਟਲਾ ਹਾਉਸ’ ਤੇ ਅਕਸ਼ੇ ਕੁਮਾਰ ਦੀ ‘ਮਿਸ਼ਨ ਮੰਗਲ’ ਨਾਲ ਹੋਵੇਗਾ। ਪ੍ਰਭਾਸ ਇਸ ਫ਼ਿਲਮ ‘ਚ ਇੱਕ ਤੋਂ ਵੱਧ ਇੱਕ ਐਕਸ਼ਨ ਸੀਨ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਉਸ ਦੇ ਓਪੋਜ਼ਿਟ ਪਹਿਲੀ ਵਾਰ ਬਾਲੀਵੁੱਡ ਐਕਟਰ ਸ਼੍ਰੱਧਾ ਕਪੂਰ ਰੋਮਾਂਸ ਕਰਦੀ ਨਜ਼ਰ ਆਵੇਗੀ। ਪਿਛਲੇ ਦਿਨੀਂ ਫ਼ਿਲਮ ਦੀ ਸ਼ੂਟਿੰਗ ਹੈਦਰਾਬਾਦ ‘ਚ ਹੋਈ ਜਿਸ ਮੌਕੇ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ। ‘ਸਾਹੋ’ ‘ਚ ਇਨ੍ਹਾਂ ਦੋਵਾਂ ਤੋਂ ਇਲਾਵਾ ਨੀਲ ਨਿਤਿਨ ਮੁਕੇਸ਼, ਜੈਕੀ ਸ਼ਰੌਫ, ਅਰੁਣ ਵਿਜੈ, ਮੰਦਿਰਾ ਬੇਦੀ ਤੇ ਸੰਪਤ ਰਾਜ ਨਜ਼ਰ ਆਉਣਗੇ। ਫ਼ਿਲਮ ਨੂੰ ਸੁਜੀਤ ਡਾਇਰੈਕਟ ਕਰ ਰਹੇ ਹਨ।Mark the date: 15 Aug 2019... Prabhas in #Saaho... New poster: pic.twitter.com/QkYIPWT2nc
— taran adarsh (@taran_adarsh) 21 May 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement