ਪੜਚੋਲ ਕਰੋ
ਬਿਓਨਸੇ ਦੇ ਇਸ਼ਾਰਿਆਂ 'ਤੇ ਨੱਚੇਗਾ ‘ਬਾਹੂਬਲੀ’

ਮੁੰਬਈ: ਬਾਹੂਬਲੀ ਪ੍ਰਭਾਸ ਆਪਣੀ ਸੁਰਹਿੱਟ ਫ਼ਿਲਮ ‘ਬਾਹੂਬਲੀ’ ਦੇ ਨਾਲ ਕਾਫੀ ਫੇਮਸ ਹੋ ਚੁੱਕੇ ਹਨ। ਹੁਣ ਫੈਨਸ ਉਸ ਦੀ ਅਗਲੀ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਪ੍ਰਭਾਸ ਜਲਦੀ ਹੀ ਆਪਣੀ ਅਗਲੀ ਫ਼ਿਲਮ ‘ਸਾਹੋ’ ਲੈ ਕੇ ਆ ਰਹੇ ਹਨ। ਜਿਸ ‘ਚ ਉਹ ਸ਼੍ਰੱਧਾ ਕਪੂਰ ਨਾਲ ਰੋਮਾਂਸ ਕਰਨਗੇ ਅਤੇ ਨਾਲ ਹੀ ਲਗੇਗਾ ਐਕਸ਼ਨ ਦਾ ਤੜਕਾ। ਇਸ ਤੋਂ ਇਲਾਵਾ ਹੁਣ ਖ਼ਬਰ ਹੈ ਕਿ ਫ਼ਿਲਮ ਦਾ ਕਨੈਕਸ਼ਨ ਹਾਲੀਵੁੱਡ ਸਿੰਗਰ ਬਿਓਨਸੇ ਨਾਲ ਵੀ ਹੈ। ਜੋ ਫ਼ਿਲਮ ‘ਚ ਨਜ਼ਰ ਤਾਂ ਨਹੀਂ ਆਵੇਗੀ। ਪਰ ਫ਼ਿਲਮ ‘ਚ ਪ੍ਰਭਾਸ ਉਸ ਦੇ ਗਾਣੇ ‘ਤੇ ਡਾਂਸ ਕਰਦੇ ਜ਼ਰੂਰ ਨਜ਼ਰ ਆਉਣਗੇ। ਖ਼ਬਰਾਂ ਨੇ ਕਿ ਸਾਹੋ ਦੇ ਇੱਕ ਗਾਣੇ ਦੀ ਸ਼ੂਟਿੰਗ ਲਈ ਵੱਡਾ ਸੈਟ ਤਿਆਰ ਕੀਤਾ ਜਾ ਰਿਹਾ ਹੈ। ਜੋ ਇੱਕ ਕਾਰਨੀਵਲ ਥੀਮ ‘ਤੇ ਆਧਾਰਿਤ ਹੋਵੇਗਾ। ਇਸ ਖਾਸ ਗਾਣੇ ਲਈ ਬ੍ਰਾਜ਼ੀਲ ਤੋਂ ਡਾਂਸਰਸ ਨੂੰ ਬੁਲਾਇਆ ਜਾ ਰਿਹਾ ਹੈ ਅਤੇ ਗਾਣਾ ਵੈਭਵੀ ਮਰਚੇਂਟ ਕੋਰੀਓਗ੍ਰਾਫ ਕਰ ਰਹੀ ਹੈ। ਖ਼ਬਰਾਂ ਤਾਂ ਇਹ ਵੀ ਨੇ ਬਿਓਨਸੇ ਦੇ ਗਾਣੇ ‘ਬੱਲੋ’ ਅਤੇ ‘ਜੈਲੇਸ’ ਇਸ ਟ੍ਰੈਕ ਦਾ ਹਿੱਸਾ ਹਣਿਗੇ। ਫ਼ਿਲਮ ਇਸੇ ਸਾਲ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ

















