ਪ੍ਰਿਯੰਕਾ ਚੋਪੜਾ ਦਾ 38ਵਾਂ ਜਨਮ ਦਿਨ, ਨਿਕ ਜੋਨਾਸ ਤੋਂ ਪਹਿਲਾਂ ਇਨ੍ਹਾਂ ਨਾਲ ਸੀ ਪਿਆਰ
ਪ੍ਰਿਯੰਕਾ ਦਾ ਪਹਿਲਾ ਪਿਆਰ ਅਸੀਮਮ ਮਰਚੈਂਟ ਸਨ। ਕਿਹਾ ਜਾਂਦਾ ਹੈ ਕਿ ਪ੍ਰਿਯੰਕਾ ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਡੇਟ ਕਰ ਰਹੀ ਸੀ। ਪਰ ਜਿਵੇਂ ਹੀ ਉਨ੍ਹਾਂ ਨੂੰ ਬਾਲੀਵੁੱਡ 'ਚ ਸਫ਼ਲਤਾ ਮਿਲੀ ਤਾਂ ਉਹ ਆਪਣਾ ਪਹਿਲਾ ਪਿਆਰ ਭੁੱਲ ਗਈ ਤੇ ਦੋਵੇਂ ਵੱਖ-ਵੱਖ ਹੋ ਗਏ।
ਨਵੀਂ ਦਿੱਲੀ: ਪ੍ਰਿਯੰਕਾ ਚੋਪੜਾ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ। ਪ੍ਰਿਯੰਕਾ ਨੇ ਆਪਣੇ ਤੋਂ 10 ਸਾਲ ਛੋਟੇ ਨਿਕ ਜੋਨਾਸ ਨਾਲ ਵਿਆਹ ਕਰਵਾਇਆ ਹੈ। ਨਿਕ ਤੋਂ ਪਹਿਲਾਂ ਉਨ੍ਹਾਂ ਦਾ ਪਿਆਰ ਕਈ ਸੈਲੇਬਸ ਨਾਲ ਰਿਹਾ ਹੈ।
ਪ੍ਰਿਯੰਕਾ ਦਾ ਪਹਿਲਾ ਪਿਆਰ ਅਸੀਮਮ ਮਰਚੈਂਟ ਸਨ। ਕਿਹਾ ਜਾਂਦਾ ਹੈ ਕਿ ਪ੍ਰਿਯੰਕਾ ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਡੇਟ ਕਰ ਰਹੀ ਸੀ। ਪਰ ਜਿਵੇਂ ਹੀ ਉਨ੍ਹਾਂ ਨੂੰ ਬਾਲੀਵੁੱਡ 'ਚ ਸਫ਼ਲਤਾ ਮਿਲੀ ਤਾਂ ਉਹ ਆਪਣਾ ਪਹਿਲਾ ਪਿਆਰ ਭੁੱਲ ਗਈ ਤੇ ਦੋਵੇਂ ਵੱਖ-ਵੱਖ ਹੋ ਗਏ।
ਅਸੀਮ ਤੋਂ ਬਾਅਦ ਪ੍ਰਿਯੰਕਾ ਨੇ ਅਕਸ਼ੇ ਕੁਮਾਰ ਨੂੰ ਡੇਟ ਕੀਤਾ। ਦੋਵਾਂ ਦੀ ਜੋੜੀ ਖੂਬ ਪਸੰਦ ਕੀਤੀ ਗਈ। ਦੋਵਾਂ ਨੇ ਇਕੱਠਿਆਂ ਕਈ ਹਿੱਟ ਫਿਲਮਾਂ ਵੀ ਕੀਤੀਆਂ। ਅਕਸ਼ੇ ਤੇ ਪ੍ਰਿਯੰਕਾ ਦੀਆਂ ਨਜ਼ਦੀਕੀਆਂ ਤੋਂ ਨਾਖੁਸ਼ ਟਵਿੰਕਲ ਖੰਨਾ ਨੇ ਅਕਸ਼ੇ ਕੁਮਾਰ ਨੂੰ ਕਿਹਾ ਸੀ ਕਿ ਉਹ ਹੁਣ ਪ੍ਰਿਯੰਕਾ ਨਾਲ ਕੋਈ ਫ਼ਿਲਮ ਨਹੀਂ ਕਰਨਗੇ। ਉਸ ਤੋਂ ਬਾਅਦ ਅਕਸ਼ੇ ਨੇ ਦੂਰੀ ਬਣਾ ਲਈ।
ਇਕ ਦਿਨ 'ਚ ਬ੍ਰਾਜ਼ੀਲ ਤੋਂ ਵੱਧ ਕੇਸ, ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ 10.38 ਲੱਖ ਹੋਇਆ
ਅਕਸ਼ੇ ਤੋਂ ਬਾਅਦ ਪ੍ਰਿਯੰਕਾ ਨੇ ਹਰਮਨ ਬਾਵੇਜਾ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਦੋਵਾਂ ਨੇ ਇਕ ਫ਼ਿਲਮ ਵੀ ਕੀਤੀ ਜੋ ਫਲੌਪ ਰਹੀ। ਦੱਸਿਆ ਜਾਂਦਾ ਕਿ ਹਰਮਨ ਦੇ ਫਲੌਪ ਕਰੀਅਰ ਕਾਰਨ ਪ੍ਰਿਯੰਕਾ ਨੇ ਉਸ ਤੋਂ ਦੂਰੀ ਬਣਾ ਲਈ। ਪ੍ਰਿਯੰਕਾ ਦਾ ਨਾਂਅ ਸ਼ਾਹਰੁਖ, ਸ਼ਾਹਿਦ ਅਤੇ ਜੇਰਾਰਡ ਬਟਲਰ ਨਾਲ ਵੀ ਜੋੜਿਆ ਗਿਆ।
ਕੋਰੋਨਾ ਦਾ ਕਹਿਰ ਜਾਰੀ! ਹੁਣ ਤਕ ਕਰੀਬ 6,00,000 ਲੋਕਾਂ ਦੀ ਮੌਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ