![ABP Premium](https://cdn.abplive.com/imagebank/Premium-ad-Icon.png)
Priyanka Chopra: ਲਾਸ ਏਂਜਲਸ `ਚ ਆਲੀਸ਼ਾਨ ਬੰਗਲੇ `ਚ ਰਹਿੰਦੀ ਹੈ ਪ੍ਰਿਯੰਕਾ ਚੋਪੜਾ, ਘਰ ਦੇ ਅੰਦਰ ਦੀ ਤਸਵੀਰ ਆਈ ਸਾਹਮਣੇ
ਪ੍ਰਿਯੰਕਾ ਚੋਪੜਾ ਦੇ ਘਰ ਦੇ ਅੰਦਰ ਦੀ ਤਸਵੀਰ ਸਾਹਮਣੇ ਆਈ ਹੈ। ਜਿਸ ਨੂੰ ਦੇਖ ਕੇ ਫ਼ੈਨਜ਼ ਹੈਰਾਨ ਹੋ ਰਹੇ ਹਨ। ਲਾਸ ਏਂਜਲਸ `ਚ ਪ੍ਰਿਯੰਕਾ ਦਾ ਸ਼ਾਨਦਾਰ ਬੰਗਲਾ ਹੈ। ਉੱਥੇ ਉਹ ਆਪਣੇ ਪਤੀ ਨਿੱਕ ਜੌਨਸ ਤੇ ਬੇਟੀ ਮਾਲਤੀ ਮੈਰੀ ਨਾਲ ਰਹਿੰਦੀ ਹੈ
![Priyanka Chopra: ਲਾਸ ਏਂਜਲਸ `ਚ ਆਲੀਸ਼ਾਨ ਬੰਗਲੇ `ਚ ਰਹਿੰਦੀ ਹੈ ਪ੍ਰਿਯੰਕਾ ਚੋਪੜਾ, ਘਰ ਦੇ ਅੰਦਰ ਦੀ ਤਸਵੀਰ ਆਈ ਸਾਹਮਣੇ priyanka chopra lives in luxury bunglow in los angeles see her house s inside pic Priyanka Chopra: ਲਾਸ ਏਂਜਲਸ `ਚ ਆਲੀਸ਼ਾਨ ਬੰਗਲੇ `ਚ ਰਹਿੰਦੀ ਹੈ ਪ੍ਰਿਯੰਕਾ ਚੋਪੜਾ, ਘਰ ਦੇ ਅੰਦਰ ਦੀ ਤਸਵੀਰ ਆਈ ਸਾਹਮਣੇ](https://feeds.abplive.com/onecms/images/uploaded-images/2022/08/29/53be3e26f18563066144e4c794a148b01661768352250469_original.jpg?impolicy=abp_cdn&imwidth=1200&height=675)
Priyanka Chopra House Inside Pic: ਬਾਲੀਵੁੱਡ ਦੇ ਨਾਲ ਨਾਲ ਹਾਲੀਵੁੱਡ `ਤੇ ਵੀ ਰਾਜ ਕਰਦੀ ਹੈ ਪ੍ਰਿਯੰਕਾ ਚੋਪੜਾ। ਜੀ ਹਾਂ, ਪ੍ਰਿਯੰਕਾ ਚੋਪੜਾ ਨੂੰ ਹਾਲੀਵੁੱਡ ਕੁਈਨ ਕਿਹਾ ਜਾਂਦਾ ਹੈ। ਉਹ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ `ਚ ਰਹਿੰਦੀ ਹੈ। ਪ੍ਰਿਯੰਕਾ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ ਸੋਸ਼ਲ ਮੀਡੀਆ ਆਪਣੀ ਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸੇ ਵਜ੍ਹਾ ਕਰਕੇ ਉਹ ਸੁਰਖੀਆਂ `ਚ ਰਹਿੰਦੀ ਹੈ।
ਹੁਣ ਫ਼ਿਰ ਤੋਂ ਪ੍ਰਿਯੰਕਾ ਚੋਪੜਾ ਸੁਰਖੀਆਂ `ਚ ਹੈ। ਦਰਅਸਲ, ਪ੍ਰਿਯੰਕਾ ਦੇ ਘਰ ਦੇ ਅੰਦਰ ਦੀ ਤਸਵੀਰ ਸਾਹਮਣੇ ਆਈ ਹੈ। ਜਿਸ ਨੂੰ ਦੇਖ ਕੇ ਫ਼ੈਨਜ਼ ਹੈਰਾਨ ਹੋ ਰਹੇ ਹਨ। ਲਾਸ ਏਂਜਲਸ `ਚ ਪ੍ਰਿਯੰਕਾ ਦਾ ਸ਼ਾਨਦਾਰ ਬੰਗਲਾ ਹੈ। ਉੱਥੇ ਉਹ ਆਪਣੇ ਪਤੀ ਨਿੱਕ ਜੌਨਸ ਤੇ ਬੇਟੀ ਮਾਲਤੀ ਮੈਰੀ ਚੋਪੜਾ ਜੌਨਸ ਨਾਲ ਰਹਿੰਦੀ ਹੈ।
View this post on Instagram
ਦਰਅਸਲ, ਹਾਲ ਹੀ 'ਚ ਸਾਰਾ ਸ਼ਰੀਫ ਨਾਂ ਦੀ ਡਿਜੀਟਲ ਕੰਟੈਂਟ ਕ੍ਰਿਏਟਰ ਪ੍ਰਿਯੰਕਾ ਚੋਪੜਾ ਨੂੰ ਉਨ੍ਹਾਂ ਦੇ ਲਾਸ ਏਂਜਲਸ ਸਥਿਤ ਘਰ 'ਚ ਮਿਲਣ ਪਹੁੰਚੀ ਸੀ। ਇਸ ਮੌਕੇ 'ਤੇ ਕਈ ਤਸਵੀਰਾਂ ਵੀ ਕਲਿੱਕ ਕੀਤੀਆਂ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ।
ਪ੍ਰਿਯੰਕਾ ਚੋਪੜਾ ਨਾਲ ਲਈ ਗਈ ਤਸਵੀਰ ਵਿੱਚ ਸਾਰਾ ਸ਼ਰੀਫ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸਾਰਾ ਅਭਿਨੇਤਰੀ ਦੇ ਲਿਵਿੰਗ ਰੂਮ 'ਚ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਦੇਖਿਆ ਜਾ ਰਿਹਾ ਹੈ ਕਿ ਚਾਹੇ ਪ੍ਰਿਯੰਕਾ ਦੇ ਘਰ ਦਾ ਮੇਜ਼ ਹੋਵੇ ਜਾਂ ਫਲਾਵਰ ਪੋਟ, ਸਭ ਕੁਝ ਬਹੁਤ ਹੀ ਖੂਬਸੂਰਤ ਅਤੇ ਸਾਫ਼-ਸੁਥਰੇ ਢੰਗ ਨਾਲ ਸਜਾਇਆ ਗਿਆ ਹੈ। ਨਿਕ ਜੋਨਸ ਅਤੇ ਪ੍ਰਿਅੰਕਾ ਦੀ ਖੂਬਸੂਰਤ ਬਲੈਕ ਐਂਡ ਵ੍ਹਾਈਟ ਫੋਟੋ ਫ੍ਰੇਮ ਵੀ ਮੇਜ਼ 'ਤੇ ਸਜਾਈ ਹੋਈ ਦਿਖਾਈ ਦੇ ਰਹੀ ਹੈ। ਕੰਧ 'ਤੇ ਸ਼ੀਸ਼ਾ ਵੀ ਲਗਾਇਆ ਗਿਆ ਹੈ। ਇਸ ਤਸਵੀਰ 'ਚ ਅਦਾਕਾਰਾ ਦਾ ਪਾਲਤੂ ਕੁੱਤਾ ਵੀ ਨਜ਼ਰ ਆ ਰਿਹਾ ਹੈ। ਇਸ ਤਸਵੀਰ 'ਚ ਪ੍ਰਿਯੰਕਾ ਨੇ ਬਲੂ ਡੈਨਿਮ ਦੇ ਨਾਲ ਸਫੇਦ ਟਾਪ ਅਤੇ ਭਗਵੇਂ ਰੰਗ ਦੀ ਕਮੀਜ਼ ਪਾਈ ਹੈ। ਪੀਲੇ ਰੰਗ ਦੀ ਸਲਿਪਰ 'ਚ ਦੇਸੀ ਗਰਲ ਦਾ ਲੁੱਕ ਨਜ਼ਰ ਰਿਹਾ ਹੈ।
ਸਾਰਾ ਸ਼ਰੀਫ ਨੇ ਇਹ ਤਸਵੀਰ ਸ਼ੇਅਰ ਕੀਤੀ ਹੈ ਅਤੇ ਸ਼ਾਨਦਾਰ ਮੇਜ਼ਬਾਨੀ ਲਈ ਪ੍ਰਿਅੰਕਾ ਚੋਪੜਾ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਪ੍ਰਿਅੰਕਾ ਦੀ ਖੂਬ ਤਾਰੀਫ ਕਰ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)