ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮੋਦੀ ਦੀ ਕੁਰਸੀ 'ਤੇ ਪ੍ਰਿਅੰਕਾ ਚੋਪੜਾ ਦੀ ਅੱਖ, ਇੰਟਰਵਿਊ 'ਚ ਵੱਡਾ ਖੁਲਾਸਾ
ਪ੍ਰਿਅੰਕਾ ਨੇ ਕਿਹਾ ਹੈ ਕਿ ਉਹ ਅੱਗੇ ਚੱਲ ਕੇ ਰਾਜਨੀਤੀ ‘ਚ ਕਦਮ ਰੱਖਣਾ ਚਾਹੁੰਦੀ ਹੈ। ਫ਼ਿਲਮਾਂ ਤੋਂ ਇਲਾਵਾ ਪ੍ਰਿਅੰਕਾ ਸਿਹਤ, ਸਿੱਖਿਆ ਤੇ ਮਹਿਲਾ ਅਧਿਕਾਰਾਂ ਨਾਲ ਜੁੜੇ ਮੁੱਦਿਆਂ ਦਾ ਪ੍ਰਚਾਰ ਕਰਦੀ ਰਹਿੰਦੀ ਹੈ।
![ਮੋਦੀ ਦੀ ਕੁਰਸੀ 'ਤੇ ਪ੍ਰਿਅੰਕਾ ਚੋਪੜਾ ਦੀ ਅੱਖ, ਇੰਟਰਵਿਊ 'ਚ ਵੱਡਾ ਖੁਲਾਸਾ priyanka-chopra-on-political-plunge-would-love-to-run-for-indian-pm-office ਮੋਦੀ ਦੀ ਕੁਰਸੀ 'ਤੇ ਪ੍ਰਿਅੰਕਾ ਚੋਪੜਾ ਦੀ ਅੱਖ, ਇੰਟਰਵਿਊ 'ਚ ਵੱਡਾ ਖੁਲਾਸਾ](https://static.abplive.com/wp-content/uploads/sites/5/2019/06/04123401/Priyanka_Chopra.jpg?impolicy=abp_cdn&imwidth=1200&height=675)
ਲੰਦਨ: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਵਿਦੇਸ਼ਾਂ ‘ਚ ਛਾਈ ਰਹਿੰਦੀ ਹੈ। ਅੱਜ ਪ੍ਰਿਅੰਕਾ ਚੋਪੜਾ ਨੇ ਰਾਜਨੀਤੀ ‘ਚ ਆਪਣੀ ਐਂਟਰੀ ‘ਤੇ ਬਿਆਨ ਦੇ ਕੇ ਸੁਰਖੀਆਂ ‘ਚ ਥਾਂ ਹਾਸਲ ਕੀਤੀ ਹੈ। ਪ੍ਰਿਅੰਕਾ ਨੇ ਕਿਹਾ ਹੈ ਕਿ ਉਹ ਅੱਗੇ ਚੱਲ ਕੇ ਰਾਜਨੀਤੀ ‘ਚ ਕਦਮ ਰੱਖਣਾ ਚਾਹੁੰਦੀ ਹੈ। ਫ਼ਿਲਮਾਂ ਤੋਂ ਇਲਾਵਾ ਪ੍ਰਿਅੰਕਾ ਸਿਹਤ, ਸਿੱਖਿਆ ਤੇ ਮਹਿਲਾ ਅਧਿਕਾਰਾਂ ਨਾਲ ਜੁੜੇ ਮੁੱਦਿਆਂ ਦਾ ਪ੍ਰਚਾਰ ਕਰਦੀ ਰਹਿੰਦੀ ਹੈ।
ਹਾਲ ਹੀ ‘ਚ ਪੀਸੀ ਵੱਲੋਂ ਦਿੱਤਾ ਬਿਆਨ ਵੀ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇੱਕ ਮੈਗਜ਼ੀਨ ਨਾਲ ਕੀਤੀ ਗੱਲਬਾਤ ‘ਚ ਪੀਸੀ ਨੇ ਕਿਹਾ, “ਮੈਂ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਚੋਣ ਲੜਨਾ ਚਾਹਾਂਗੀ। ਮੈਂ ਚਾਹੁੰਦੀ ਹੈ ਕਿ ਨਿੱਕ ਰਾਸ਼ਟਰਪਤੀ ਅਹੁਦੇ ਲਈ ਚੋਣ ਲੜੇ। ਮੈਂ ਰਾਜਨੀਤੀ ਨਾਲ ਜੁੜੀਆਂ ਕੁਝ ਚੀਜਾਂ ਪਸੰਦ ਨਹੀਂ ਕਰਦੀ ਪਰ ਮੈਂ ਜਾਣਦੀ ਹਾਂ ਕਿ ਅਸੀਂ ਦੋਵੇਂ ਅਸਲ ‘ਚ ਬਦਲਾਅ ਲਿਆਉਣਾ ਚਾਹੁੰਦੇ ਹਾਂ।”
ਐਕਟਰਸ ਨੇ ਕਿਹਾ ਕਿ ਉਨ੍ਹਾਂ ਨੇ ਰਾਜਨੀਤਕ ਝੁਕਾਅ ਜ਼ਾਹਿਰ ਕਰਨ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਨ੍ਹਾਂ ਮਨੁੱਖੀ ਕਾਰਜਾਂ ਨੂੰ ਕਰਨਾ ਚੰਗਾ ਲੱਗਦਾ ਹੈ। ਉਧਰ ਨਿੱਕ ਵੀ ਚੰਗੇ ਨੇਤਾ ਸਾਬਤ ਹੋਣਗੇ, ਇਹ ਪ੍ਰਿਅੰਕਾ ਦਾ ਮੰਨਣਾ ਹੈ। ਦੋਵਾਂ ਨੇ ਪਿਛਲੇ ਸਾਲ ਦਸੰਬਰ ‘ਚ ਵਿਆਹ ਕੀਤਾ ਸੀ।
![ਮੋਦੀ ਦੀ ਕੁਰਸੀ 'ਤੇ ਪ੍ਰਿਅੰਕਾ ਚੋਪੜਾ ਦੀ ਅੱਖ, ਇੰਟਰਵਿਊ 'ਚ ਵੱਡਾ ਖੁਲਾਸਾ](https://static.abplive.com/wp-content/uploads/sites/5/2019/06/04123407/priyanka_nick.jpg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)