ਪੜਚੋਲ ਕਰੋ
Advertisement
ਵਿਆਹ ਤੋਂ ਪਹਿਲਾਂ ਡਿਨਰ ਡੇਟ ‘ਤੇ ਦੇਸੀ ਗਰਲ ਤੇ ਨਿੱਕ, ਪੀਸੀ ਦੀ ਡ੍ਰੈੱਸ ਦੀ ਕੀਮਤ ਕਰ ਦੇਵੇਗੀ ਹੈਰਾਨ
ਮੁੰਬਈ: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਜਲਦੀ ਹੀ ਵਿਆਹ ਕਰਨ ਵਾਲੇ ਹਨ। ਦੋਵਾਂ ਦਾ ਵਿਆਹ ਉਮੇਦ ਭਵਨ ‘ਚ ਹੋਣਾ ਹੈ। ਇਸ ਤੋਂ ਪਹਿਲਾਂ ਦੋਵੇਂ ਇਕੱਠੇ ਅਕਸਰ ਹੀ ਕੁਆਲਟੀ ਟਾਈਮ ਸਪੈਂਡ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ ‘ਚ ਪੀਸੀ ਨੂੰ ਨਿੱਕ ਨਾਲ ਪ੍ਰੀ ਵੈਡਿੰਗ ਡਿਨਰ ਡੇਟ ‘ਤੇ ਸਪੋਟ ਕੀਤਾ ਗਿਆ। ਇਸ ਦੌਰਾਨ ਨਿੱਕ ਦਾ ਭਰਾ ਜੋ ਜੋਨਸ ਤੇ ਉਸ ਦੀ ਪਤਨੀ ਸੋਫੀ ਟਰਨਰ ਵੀ ਮੌਜੂਦ ਸੀ।
ਇਸ ਡਿਨਰ ‘ਚ ਪ੍ਰਿਅੰਕਾ ਨੇ ਜੋ ਡ੍ਰੈੱਸ ਪਾਈ ਸੀ, ਉਹ ਕਾਫੀ ਸੁਰਖੀਆਂ ‘ਚ ਹੈ। ਡਿਨਰ ‘ਤੇ ਦੇਸੀ ਗਰਲ ਕੌਪਰ ਕਲਰ ਦੀ ਡ੍ਰੈੱਸ ‘ਚ ਨਜ਼ਰ ਆਈ ਜਿਸ ‘ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ। ਹੁਣ ਖ਼ਬਰਾਂ ਪ੍ਰਿਅੰਕਾ ਦੀ ਡ੍ਰੈੱਸ ਦੀ ਕੀਮਤ ਦੀ ਹੈ ਜਿਸ ਬਾਰੇ ਖ਼ਬਰਾਂ ਨੇ ਕਿ ਇਸ ਟੌਪ ਦੀ ਕੀਮਤ 274 ਡਾਲਰ ਤੇ ਸਕਰਟ ਦੀ ਕੀਮਤ 403 ਡਾਲਰ ਹੈ। ਇਸ ਦਾ ਮਤਲਬ ਇਸ ਦੀ ਕੀਮਤ ਹੈ 50,000 ਰੁਪਏ ਹੈ। ਇੰਨਾ ਹੀ ਨਹੀਂ ਇਸ ਡ੍ਰੈੱਸ ਦੇ ਨਾਲ ਪੀਸੀ ਨੇ ਜੋ ਸੈਂਡਲ ਪਾਏ ਹਨ, ਉਨ੍ਹਾਂ ਦੀ ਕੀਮਤ 57,517 ਰੁਪਏ ਹੈ।
ਵੀਰਵਾਰ ਨੂੰ ਪੀਸੀ ਤੇ ਨਿੱਕ ਦਿੱਲੀ ‘ਚ ਸੀ। ਹੁਣ ਦੋਵੇਂ ਮੁੰਬਈ ਆ ਚੁੱਕੇ ਹਨ। ਦੋਵਾਂ ਦਾ ਵਿਆਹ ਉਮੇਦ ਭਵਨ ‘ਚ ਹਿੰਦੂ ਤੇ ਇਸਾਈ ਰੀਤਾਂ ਮੁਤਾਬਕ ਹੋਣਾ ਹੈ। ਇਸ ਦੇ ਨਾਲ ਹੀ ਦੋਨਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਨਹੀਂ ਆਉਣਗੀਆਂ ਜਿਨ੍ਹਾਂ ਲਈ ਕੁਝ ਇੰਤਜ਼ਾਰ ਕਰਨਾ ਪਵੇਗਾ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਮਨੋਰੰਜਨ
ਪੰਜਾਬ
Advertisement