Miss Pooja Video: ਪੰਜਾਬੀ ਗਾਇਕਾ ਮਿਸ ਪੂਜਾ ਨੇ ਆਪਣੀ ਗਾਇਕੀ ਦੇ ਟੈਲੇਂਟ ਨਾਲ ਪੰਜਾਬੀ ਇੰਡਸਟਰੀ `ਚ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੇ ਗਾਏ ਗਾਣੇ ਅੱਜ ਤੱਕ ਬੱਚੇ ਬੱਚੇ ਦੀ ਜ਼ੁਬਾਨ ਤੇ ਹਨ। ਮਿਸ ਪੂਜਾ ਪੰਜਾਬੀ ਇੰਡਸਟਰੀ `ਚ ਭਾਵੇਂ ਬਹੁਤੀ ਸਰਗਰਮ ਨਹੀਂ ਹੈ। ਪਰ ਉਹ ਸੋਸ਼ਲ ਮੀਡੀਅਤ ਰਾਹੀਂ ਫ਼ੈਨਜ਼ ਨਾਲ ਜੁੜੀ ਰਹਿੰਦੀ ਹੈ।
ਮਿਸ ਪੂਜਾ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਰਾਹੀਂ ਉਹ ਫ਼ੈਨਜ਼ ਨੂੰ ਜ਼ਿੰਦਗੀ ਜਿਉਣ ਦਾ ਸਹੀ ਤਰੀਕਾ ਸਿਖਾ ਰਹੀ ਹੈ। ਇਸ ਵੀਡੀਓ `ਚ ਮਿਸ ਪੂਜਾ ਨੂੰ ਲਿਪਸਿੰਗ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ `ਚ ਮਿਸ ਪੂਜਾ ਕਹਿ ਰਹੀ ਹੈ, "ਜ਼ਿੰਦਗੀ ਇਸ ਤਰ੍ਹਾਂ ਜੀਓ ਕਿ ਖੁਦ ਨੂੰ ਪਸੰਦ ਆਵੇ, ਦੁਨੀਆ ਵਾਲਿਆਂ ਦਾ ਕੀ ਆ, ਇਨ੍ਹਾਂ ਦੀ ਪਸੰਦ ਤਾਂ ਨਿੱਤ ਬਦਲਦੀ ਰਹਿੰਦੀ ਹੈ।" ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪੂਜਾ ਨੇ ਕੈਪਸ਼ਨ `ਚ ਲਿਖਿਆ, "ਜ਼ਿੰਦਗੀ ਦਾ ਮਕਸਦ ਸਿਰਫ਼ ਖੁਸ਼ ਰਹਿਣਾ ਹੋਣਾ ਚਾਹੀਦਾ ਹੈ।"
ਮਿਸ ਪੂਜਾ ਦੀ ਸੋਸ਼ਲ ਮੀਡੀਆ ਤੇ ਕਾਫ਼ੀ ਵਧੀਆ ਫ਼ੈਨ ਫ਼ਾਲੋਇੰਗ ਹੈ। ਉਨ੍ਹਾਂ ਦੇ ਇੰਸਟਾਗ੍ਰਾਮ ਤੇ 1.8 ਮਿਲੀਅਨ ਫ਼ਾਲੋਅਰਜ਼ ਹਨ। ਉਹ ਆਪਣੇ ਵੀਡੀਓਜ਼ ਰਾਹੀਂ ਫ਼ੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਮਿਸ ਪੂਜਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਖਾਸ ਕਰਕੇ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਰੀਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।