Punjab Police Post On Natu Natu: ਸਾਊਥ ਫਿਲਮ 'ਆਰਆਰਆਰ' ਨੇ ਇਤਿਹਾਸ ਰਚ ਦਿੱਤਾ ਹੈ। ਇਹ ਭਾਰਤ ਦੀ ਪਹਿਲੀ ਅਜਿਹੀ ਫਿਲਮ ਹੈ, ਜਿਸ ਨੂੰ ਆਸਕਰ ਮਿਿਲਿਆ ਹੈ। ਦੱਸ ਦਈਏ ਕਿ 'ਆਰਆਰਆਰ' ਦੇ ਗਾਣੇ 'ਨਾਟੂ ਨਾਟੂ' ਨੂੰ ਆਸਕਰ 'ਚ ਬੈਸਟ ਓਰੀਜਨਲ ਗੀਤ ਦਾ ਐਵਾਰਡ ਮਿਿਲਿਆ ਹੈ। ਇਸ ਤੋਂ ਬਾਅਦ ਹੀ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੋਲ ਹੈ। ਹਰ ਕੋਈ ਫਿਲਮ ਦੀ ਟੀਮ ਨੂੰ ਵਧਾਈਆਂ ਦੇ ਰਿਹਾ ਹੈ।


ਇਹ ਵੀ ਪੜ੍ਹੋ: ਅਕਸ਼ੇ ਕੁਮਾਰ ਦੇ 'ਦ ਐਂਟਰਟੇਨਰਜ਼' ਵਰਲਡ ਟੂਰ ਦਾ ਇੱਕ ਹੋਰ ਸ਼ੋਅ ਰੱਦ, ਸੋਨਮ ਬਾਜਵਾ ਨੇ ਸ਼ੇਅਰ ਕੀਤੀ ਪੋਸਟ


ਇਸੇ ਕੜੀ 'ਚ ਹੁਣ ਪੰਜਾਬ ਪੁਲਿਸ ਦਾ ਨਾਂ ਵੀ ਜੁੜ ਗਿਆ ਹੈ। ਪੰਜਾਬ ਪੁਲਿਸ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਆਰਆਰਆਰ ਦੀ ਟੀਮ ਨੂੰ ਆਸਕਰ ਜਿੱਤਣ 'ਤੇ ਵਧਾਈ ਦਿੱਤੀ ਹੈ। ਇਸ ਦੇ ਨਾਲ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਖਾਸ ਸੰਦੇਸ਼ ਵੀ ਦਿੱਤਾ ਹੈ। ਪੰਜਾਬ ਪੁਲਿਸ ਦੀ ਸੋਸ਼ਲ ਮੀਡੀਆ ਪੋਸਟ ਮੁਤਾਬਕ, 'ਫੇਕ ਖਬਰਾਂ ਨੂੰ ਫਾਰਵਰਡ ਕਰਨ ਤੋਂ ਬਚੋ। ਆਰਆਰਆਰ ਦੀ ਟੀਮ ਨੂੰ ਆਸਕਰ ਜਿੱਤਣ ਲਈ ਵਧਾਈਆਂ।'









ਕਾਬਿਲੇਗ਼ੌਰ ਹੈ ਕਿ ਪੰਜਾਬ ਪੁਲਿਸ ਨੇ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਫੇਕ ਯਾਨਿ ਜਾਅਲੀ ਖਬਰਾਂ ਖਿਲਾਫ ਮੁਹਿੰਮ ਛੇੜੀ ਹੋਈ ਹੈ। ਇਸ ਨੂੰ ਲੈਕੇ ਪੰਜਾਬ ਪੁਲਿਸ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ 'ਤੇ ਇੱਕ ਹੋਰ ਪੋਸਟ ਵੀ ਸੇਅਰ ਕੀਤੀ ਸੀ, ਜਿਸ ਵਿੱਚ ਲੋਕਾਂ ਨੂੰ ਝੂਠੀਆਂ ਖਬਰਾਂ ਨੂੰ ਫਾਰਵਰਡ ਕਰਨ ਤੋਂ ਰੋਕਣ ਦੀ ਹਦਾਇਤ ਦਿੱਤੀ ਗਈ ਹੈ। ਦੇਖੋ ਇਹ ਪੋਸਟ:






ਕਾਬਿਲੇਗ਼ੌਰ ਹੈ ਕਿ 'ਆਰਆਰਆਰ' ਸਾਊਥ ਸਿਨੇਮਾ ਦੀ ਬੈਸਟ ਫਿਲਮਾਂ ਵਿੱਚੋਂ ਇੱਕ ਹੈ। ਇਸ ਫਿਲਮ ਨੇ ਪੂਰੀ ਦੁਨੀਆ 'ਚ 1100 ਕਰੋੜ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਨਾਲ ਫਿਲਮ ਦੇ ਸੁਪਰਹਿੱਟ ਗੀਤ 'ਨਾਟੂ ਨਾਟੂ' ਨੇ ਕਈ ਅੰਤਰਰਾਸ਼ਟਰੀ ਐਵਾਰਡ ਵੀ ਆਪਣੇ ਨਾਂ ਕੀਤੇ ਹਨ। 'ਨਾਟੂ ਨਾਟੂ' ਨੂੰ ਹਾਲ ਹੀ 'ਚ 'ਗੋਲਡਨ ਗਲੋਬ ਅੇਵਾਰਡ' ਵੀ ਮਿਿਲਿਆ ਸੀ। ਹੁਣ ਇਸ ਫਿਲਮ ਦੇ ਗੀਤ ਨੇ ਆਸਕਰ ਵੀ ਆਪਣੇ ਨਾਂ ਕਰ ਲਿਆ ਹੈ।


ਇਹ ਵੀ ਪੜ੍ਹੋ: ਸਰਤਾਜ ਨੂੰ ਇੱਕ ਹੋਰ ਵੱਡਾ ਸਨਮਾਨ, ਗਲੋਬਲ ਐਂਟਰਟੇਨਰ ਦਾ ਮਿਲਿਆ ਐਵਾਰਡ, ਜਾਵੇਦ ਅਖਤਰ ਬੋਲੇ- ਸਾਡੇ ਢਿੱਡ 'ਤੇ ਲੱਤ ਮਾਰਨ ਆਇਆ