Jimmy Shergill Video: ਜਿੰਮੀ ਸ਼ੇਰਗਿੱਲ ਜੋ ਕਿ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪੁੱਤਰ ਦੇ ਜਨਮਦਿਨ ਮੌਕੇ ਇੱਕ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਸੀ। ਜਿਸ ਉੱਤੇ ਫੈਨਜ਼ ਨੇ ਕਾਫੀ ਪਿਆਰ ਜ਼ਾਹਿਰ ਕੀਤਾ ਸੀ। ਬੀਤੇ ਦਿਨੀਂ ਹੀ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਦਾ ਪੋਸਟਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖ਼ਾਸ ਸਰਪ੍ਰਾਈਜ਼ ਦਿੱਤਾ ਹੈ। ਉਹ ‘ਤੂੰ ਹੋਵੇ ਮੈਂ ਹੋਵਾਂ’ ਫ਼ਿਲਮ ਦੇ ਰਾਹੀਂ ਦਰਸ਼ਕਾਂ ਦੇ ਰੂਬਰੂ ਹੋਣਗੇ। ਹਾਲ ਵਿੱਚ ਜਿੰਮੀ ਨੇ ਆਪਣਾ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਹਰ ਵਾਰ ਦੀ ਤਰ੍ਹਾਂ ਹੈਂਡਸਮ ਨਜ਼ਰ ਆ ਰਹੇ ਹਨ।
ਐਕਟਰ ਜਿੰਮੀ ਸ਼ੇਰਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਛੋਟਾ ਜਿਹਾ ਵੀਡੀਓ ਕਲਿਪ ਸਾਂਝਾ ਕੀਤਾ ਹੈ। ਜਿਸ ਵਿੱਚ ਉਹ ਠੰਡ ਵਿੱਚ ਧੁੱਪ ਦਾ ਲੁਤਫ਼ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਦੇਖ ਸਕਦੇ ਹੋਏ ਉਹ ਆਪਣੇ ਪਿੱਛੇ ਚਮਕਦਾ ਹੋਇਆ ਸੂਰਜ ਦਿਖਾ ਰਹੇ ਹਨ। ਇਹ ਵੀਡੀਓ ਉਨ੍ਹਾਂ ਨੇ ‘Wink Wink Wink’ ਕੈਪਸ਼ਨ ਦੇ ਨਾਲ ਪੋਸਟ ਕੀਤੀ ਹੈ। ਇਸ ਪੋਸਟ ਉੱਤੇ ਫੈਨਜ਼ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ- ‘ਤੁਸੀਂ ਇੰਨੇ ਸੋਹਣੇ ਕਿਵੇਂ ਹੋ..’ । ਦੂਜੇ ਯੂਜ਼ਰ ਨੇ ਲਿਖਿਆ ਹੈ ‘ਤੁਸੀਂ ਬਹੁਤ ਹੀ ਪਿਆਰੇ ਹੋ ਸਰ...’। ਹਰ ਕੋਈ ਜਿੰਮੀ ਸ਼ੇਰਗਿੱਲ ਦੀ ਲੁੱਕ ਦੀ ਤਾਰੀਫ ਕਰ ਰਹੇ ਹਨ।
ਜੇ ਗੱਲ ਕਰੀਏ ਜਿੰਮੀ ਸ਼ੇਰਗਿੱਲ ਦੇ ਵਰਕ ਫਰੰਟ ਦੀ ਤਾਂ ਉਹ 10 ਫਰਵਰੀ ਨੂੰ ਫ਼ਿਲਮ ‘ਤੂੰ ਹੋਵੇ ਮੈਂ ਹੋਵਾਂ’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਕੁਲਰਾਜ ਰੰਧਾਵਾ , ਸੱਜਣ ਅਦੀਬ ਤੇ Delbar Arya ਨਜ਼ਰ ਆਵੇਗੀ। ਉਹ ਅਜਿਹੇ ਕਲਾਕਾਰ ਨੇ ਜੋ ਕਿ ਬਾਲੀਵੁੱਡ ਫ਼ਿਲਮ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਵਿੱਚ ਕਾਫੀ ਸਰਗਰਮ ਰਹਿੰਦੇ ਹਨ। ਪੰਜਾਬੀ ਹੋਣ ਦੇ ਨਾਤੇ ਉਹ ਅਕਸਰ ਹੀ ਪੰਜਾਬੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਨਾਲ ਮਨਾਲੀ 'ਚ ਛੁੱਟੀਆਂ ਮਨਾ ਰਹੇ ਗੁਰੂ ਰੰਧਾਵਾ, ਇਹ ਵੀਡੀਓ ਹੈ ਸਬੂਤ