Neeru Bajwa Family Pics: ਪੰਜਾਬੀ ਫਿਲਮ ਇੰਡਸਟਰੀ ਦੀ ਅਦਾਕਾਰਾ ਨੀਰੂ ਬਾਜਵਾ (Neeru Bajwa) ਇੰਨ੍ਹੀ ਦਿਨੀਂ ਫਿਲਮੀ ਦੁਨੀਆ ਤੋਂ ਬ੍ਰੈਕ ਲੈ ਪਰਿਵਾਰ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਨਜ਼ਰ ਆ ਰਹੀ ਹੈ। ਅਦਾਕਾਰਾ ਵੱਲੋਂ ਲਗਾਤਾਰ ਆਪਣੀ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੇ ਜਾ ਰਹੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕ ਵੀ ਬੇਹੱਦ ਪਸੰਦ ਕਰ ਰਹੇ ਹਨ।









ਤੁਸੀ ਵੀ ਦੇਖੋ ਨੀਰੂ ਬਾਜਵਾ ਦਾ ਪਰਿਵਾਰ ਨਾਲ ਮਸਤੀ ਭਰਿਆ ਅੰਦਾਜ਼...






ਨੀਰੂ ਬਾਜਵਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦੇਖ ਬਿਲਕੁੱਲ ਸਾਫ਼ ਹੋ ਗਿਆ ਹੈ ਕਿ ਇੰਨ੍ਹੀ ਦਿਨੀਂ ਕੰਮ ਤੋਂ ਦੂਰੀ ਬਣਾ ਉਹ ਪਰਿਵਾਰ ਨੂੰ ਪੂਰਾ ਸਮਾਂ ਦੇ ਰਹੀ ਹੈ।






ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਨੀਰੂ ਨੇ ਆਪਣੀ ਭੈਣ ਅਤੇ ਅਦਾਕਾਰਾ ਰੁਬੀਨਾ ਬਾਜਵਾ ਦੇ ਵਿਆਹ ਦਾ ਆਨੰਦ ਲਿਆ।






ਜਿਸਦੇ ਜਸ਼ਨ ਦੀਆਂ ਤਸਵੀਰਾਂ ਨੀਰੂ ਵੱਲੋਂ ਫੈਨਜ਼ ਨਾਲ ਵੀ ਸਾਂਝੀਆਂ ਕੀਤੀਆਂ ਗਈਆ ਸੀ। ਵਰਕਫਰੰਟ ਦੀ ਗੱਲ ਕਰਿਏ ਤਾਂ ਨੀਰੂ ਬਾਜਵਾ ਹਾਲ ਹੀ ਵਿੱਚ ਫਿਲਮ ਕ੍ਰੀਮੀਨਲ ਵਿੱਚ ਨਜ਼ਰ ਆਈ। ਇਸ ਤੋਂ ਇਲਾਵਾ ਉਹ ਮਾਂ ਦਾ ਲਾਡਲਾ ਵਿੱਚ ਵੀ ਨਜ਼ਰ ਆਈ।