Neeru Bajwa New Pics: ਪੰਜਾਬੀ ਅਦਾਕਰਾ ਨੀਰੂ ਬਾਜਵਾ ਉਨ੍ਹਾਂ ਅਭਿਨੇਤਰੀਆਂ `ਚੋਂ ਇੱਕ ਹੈ, ਜਿਨ੍ਹਾਂ ਨੇ ਟੀਵੀ ਦੀ ਦੁਨੀਆ `ਚੋਂ ਪੰਜਾਬੀ ਇੰਡਸਟਰੀ `ਚ ਕਦਮ ਰੱਖਿਆ। ਉਨ੍ਹਾਂ ਨੇ ਆਪਣੇ ਟੈਲੇਂਟ ਤੇ ਖੂਬਸੂਰਤੀ ਦੇ ਦਮ `ਤੇ ਇੰਡਸਟਰੀ `ਚ ਆਪਣੀ ਵੱਖਰੀ ਪਛਾਣ ਬਣਾਈ। ਅੱਜ ਨੀਰੂ ਕਿਸੇ ਵੀ ਪਛਾਣ ਦੀ ਮੋਹਤਾਜ ਨਹੀਂ ਹੈ।
ਨੀਰੂ ਬਾਜਵਾ ਅੱਜ ਨਾ ਸਿਰਫ਼ ਇੱਕ ਸਫ਼ਲ ਅਭਿਨੇਤਰੀ ਹੈ, ਬਲਕਿ ਉਹ ਇੱਕ ਸਫ਼ਲ ਪਤਨੀ ਤੇ ਮਾਂ ਵੀ ਹੈ। ਨੀਰੂ ਅਕਸਰ ਆਪਣੇ ਪਰਿਵਾਰ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਫ਼ੈਨਜ਼ ਖੂਬ ਪਿਆਰ ਦਿੰਦੇ ਹਨ। ਹੁਣ ਨੀਰੂ ਬਾਜਵਾ ਨੇ ਆਪਣੇ ਪਤੀ ਹੈਰੀ ਜਵੰਦਾ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਤੇ ਉਨ੍ਹਾਂ ਦੇ ਫ਼ੈਨਜ਼ ਨੇ ਪਿਆਰ ਦੀ ਬਰਸਾਤ ਕਰ ਦਿੱਤੀ ਹੈ।
ਨੀਰੂ ਬਾਜਵਾ ਨੇ ਤਸਵੀਰ ਸ਼ੇਅਰ ਕਰ ਇਸ ਨੂੰ ਬਹੁਤ ਹੀ ਪਿਆਰੀ ਕੈਪਸ਼ਨ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, "ਬੈਕਬੋਨ ਜੱਟੀ ਦਾ"। ਫ਼ੈਨਜ਼ ਨੀਰੂ ਦੀ ਇਸ ਕੈਪਸ਼ਨ ਨੂੰ ਖੂਬ ਪਿਆਰ ਦੇ ਰਹੇ ਹਨ। ਹਰ ਕੋਈ ਇਸ ਜੋੜੇ ਨੂੰ ਹਮੇਸ਼ਾ ਖੁਸ਼ ਰਹਿਣ ਦਾ ਆਸ਼ੀਰਵਾਦ ਦੇ ਰਿਹਾ ਹੈ।
ਦੱਸ ਦਈਏ ਕਿ ਹਾਲ ਹੀ `ਚ ਨੀਰੂ ਬਾਜਵਾ ਦੀਆਂ ਦੋ ਫ਼ਿਲਮਾਂ `ਮਾਂ ਦਾ ਲਾਡਲਾ` ਤੇ `ਕ੍ਰਿਮੀਨਲ` ਰਿਲੀਜ਼ ਹੋਈਆਂ ਹਨ। ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਅਕਤੂਬਰ ਮਹੀਨੇ `ਚ ਨੀਰੂ ਬਾਜਵਾ ਦੀ ਫ਼ਿਲਮ `ਚੱਲ ਜਿੰਦੀਏ` ਵੀ ਰਿਲੀਜ਼ ਹੋਣ ਜਾ ਰਹੀ ਹੈ।