Rubina Bajwa Pics: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਤੇ ਉਨ੍ਹਾਂ ਦੀ ਭੈਣ ਰੁਬੀਨਾ ਇੰਨੀਂ ਦਿਨੀਂ ਖੂਬ ਸੁਰਖੀਆਂ `ਚ ਹਨ। ਰੁਬੀਨਾ ਬਾਜਵਾ ਦਾ ਹਾਲ ਹੀ `ਚ ਵਿਆਹ ਹੋਇਆ ਹੈ ਤੇ ਉਸ ਦੇ ਵਿਆਹ ਦੀਆਂ ਫ਼ੋਟੋਆਂ ਸੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਇਸ ਦੌਰਾਨ ਸਭ ਤੋਂ ਜ਼ਿਆਦਾ ਤਾਰੀਫ਼ ਹੋਈ ਨੀਰੂ ਬਾਜਵਾ ਦੀ। ਆਪਣੇ ਦਿਲਕਸ਼ ਅੰਦਾਜ਼ ਨਾਲ ਅਦਾਕਾਰਾ ਨੇ ਮਹਿਫ਼ਲ ਲੁੱਟ ਲਈ।
ਹੁਣ ਰੁਬੀਨਾ ਬਾਜਵਾ ਨੇ ਤਾਜ਼ੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਆਪਣੀ ਭਾਣਜੀ ਤੇ ਨੀਰੂ ਬਾਜਵਾ ਦੀ ਧੀ ਅਨਾਇਆ ਨਾਲ ਨਜ਼ਰ ਆ ਰਹੀ ਹੈ। ਤਸਵੀਰਾਂ ਨੂੰ ਦੇਖ ਕੇ ਇਹ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਾਸੀ ਭਾਣਜੀ ਸਪੈਸ਼ਲ ਬੌਂਡਿੰਗ ਸ਼ੇਅਰ ਕਰਦੀਆਂ ਹਨ। ਦਸ ਦਈਏ ਕਿ ਇਹ ਸਾਰੀਆਂ ਤਸਵੀਰਾਂ ਰੁਬੀਨਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ `ਚ ਸ਼ੇਅਰ ਕੀਤੀਆਂ ਹਨ। ਜਿਸ ਨੂੰ ਦੇਖ ਕੇ ਫ਼ੈਨਜ਼ ਖੁਸ਼ ਹੋ ਰਹੇ ਹਨ।
ਨੀਰੂ ਬਾਜਵਾ ਨੇ ਆਪਣੀਆਂ ਧੀਆਂ ਨਾਲ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਤੇ ਇੱਕ ਬੇਹੱਦ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਦੇਖੋ ਨੀਰੂ ਬਾਜਵਾ ਦੀ ਪੋਸਟ:
ਦਸ ਦਈਏ ਕਿ ਰੁਬੀਨਾ ਬਾਜਵਾ ਨੇ 26 ਅਕਤੂਬਰ ਨੂੰ ਆਪਣੇ ਮੰਗੇਤਰ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਕੀਤਾ ਸੀ। ਉਹ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ। ਇਸ ਦੌਰਾਨ ਦੋਵਾਂ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਜੋ ਇੰਟਰਨੈਟ ਤੇ ਕਾਫ਼ੀ ਵਾਇਰਲ ਹੋਈਆਂ ਸੀ।
ਰੁਬੀਨਾ ਬਾਜਵਾ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ ਅਖਿਲ ਨਾਲ ਫ਼ਿਲਮ `ਤੇਰੀ ਮੇਰੀ ਗੱਲ ਬਣ ਗਈ` `ਚ ਨਜ਼ਰ ਆਈ ਸੀ। ਇਹ ਫ਼ਿਲਮ ਬਾਕਸ ਆਫ਼ਿਸ ਤੇ ਫ਼ਲਾਪ ਹੋਈ ਸੀ।