Sargun Mehta Chachi Death: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆਂ ਹਨ। ਸਰਗੁਣ ਦੇ ਫੈਨਜ਼ ਲਈ ਬੁਰੀ ਖਬਰ ਆ ਰਹੀ ਹੈ। ਸਰਗੁਣ ਮਹਿਤਾ ਦੀ ਚਾਚੀ ਦਾ ਦੇਹਾਂਤ ਹੋ ਗਿਆ ਹੈ। ਉਹ ਸਰਗੁਣ ਦੇ ਬੇਹੱਦ ਕਰੀਬ ਸੀ। ਅਦਾਕਾਰਾ ਨੇ ਆਪਣੀ ਚਾਚੀ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 


ਇਹ ਵੀ ਪੜ੍ਹੋ: 250 ਕਰੋੜ ਕਰਜ਼ੇ 'ਚ ਡੁੱਬਿਆ ਹੋਇਆ ਸੀ ਨਿਤਿਨ ਦੇਸਾਈ, ਇਸ ਵਜ੍ਹਾ ਕਰਕੇ ਤੀਰ-ਕਮਾਨ ਦੀ ਨੋਕ 'ਤੇ ਫਾਹਾ ਲੈ ਕੀਤੀ ਖੁਦਕੁਸ਼ੀ


ਸਰਗੁਣ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਇੱਕ ਬੇਹੱਦ ਇਮੋਸ਼ਨਲ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਕਿਹਾ ਕਿ 'ਅੱਜ ਸਵਰਗ ਬਹੁਤ ਅਮੀਰ ਹੋ ਗਿਆ ਚਾਚੀ। ਤੁਹਾਨੂੰ ਹਮੇਸ਼ਾ ਆਪਣੇ ਸਹਿਜ, ਨਿਮਰ ਤੇ ਦਯਾਲੂ ਸੁਭਾਅ ਲਈ ਯਾਦ ਕੀਤਾ ਜਾਵੇਗਾ। ਮੈਨੂੰ ਤੁਹਾਡੇ ਨਾਲ ਡਾਂਸ ਕਰਨਾ ਹਮੇਸ਼ਾ ਯਾਦ ਰਹੇਗਾ। ਆਰਆਈਪੀ।' ਇਸ ਪੋਸਟ ਦੇ ਨਾਲ ਸਰਗੁਣ ਨੇ ਟੁੱਟੇ ਦਿਲ ਵਾਲੀ ਇਮੋਜੀ ਸ਼ੇਅਰ ਕੀਤੀ ਹੈ।









ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਟੀਵੀ ਦੀ ਦੁਨੀਆ ਤੋਂ ਪੰਜਾਬੀ ਫਿਲਮਾਂ 'ਚ ਆਈ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਅੰਗਰੇਜ' ਤੋਂ ਕੀਤੀ ਸੀ। ਇਸ ਫਿਲਮ 'ਚ ਉਹ ਅਮਰਿੰਦਰ ਗਿੱਲ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੀ। ਪਹਿਲੀ ਹੀ ਫਿਲਮ ਤੋਂ ਸਰਗੁਣ ਸਟਾਰ ਬਣ ਗਈ ਸੀ। ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਆਖਰੀ ਵਾਰ ਗੁਰਨਾਮ ਭੁੱਲਰ ਨਾਲ ਫਿਲਮ 'ਨਿਗ੍ਹਾ ਮਾਰਦਾ ਆਈ ਵੇ' 'ਚ ਨਜ਼ਰ ਆਈ ਸੀ । ਇਸ ਫਿਲਮ ਨੂੰ ਮਿਿਲਿਆ ਜੁਲਿਆ ਰਿਸਪੌਂਸ ਮਿਿਲਿਅ। ਇੰਨੀਂ ਦਿਨੀਂ ਸਰਗੁਣ ਮਹਿਤਾ ਲਾਈਮਲਾਈਟ ਤੋਂ ਦੂਰ ਹੈ। ਉਹ ਟੀਵੀ ਸੀਰੀਅਲ ਪ੍ਰੋਡਿਊਸਰ ਬਣ ਗਈ ਹੈ । ਉਸ ਦਾ ਸੀਰੀਅਲ 'ਉਡਾਰੀਆਂ' ਤੇ ਜਨੂੰਨੀਅਤ ਕਾਫੀ ਜ਼ਿਆਂਦਾ ਹਿੱਟ ਟੀਵੀ ਸ਼ੋਅਜ਼ ਹਨ ।


ਇਹ ਵੀ ਪੜ੍ਹੋ: ਪੰਜਾਬੀ ਗਾਇਕ ਕਾਕਾ ਨੇ ਫੈਨਜ਼ ਤੋਂ ਪੁੱਛਿਆ ਇਹ ਸਵਾਲ, ਤੁਹਾਡਾ ਇਸ ਸਵਾਲ 'ਤੇ ਕੀ ਹੈ ਜਵਾਬ?