Satinder Satti Video: ਸਤਿੰਦਰ ਸੱਤੀ ਨੂੰ ਮਲਟੀ ਟੈਲੇਂਟਡ ਕਹਿਣਾ ਗਲਤ ਨਹੀਂ ਹੋਵੇਗਾ। ਉਹ ਅਦਾਕਾਰਾ ਹੋਣ ਦੇ ਨਾਲ ਨਾਲ ਬੇਹਤਰੀਨ ਕਵਿੱਤਰੀ ਵੀ ਹੈ। ਇਸ ਦੇ ਨਾਲ ਹੀ ਉਹ ਮੋਟੀਵੇਸ਼ਨਲ ਸਪੀਕਰ ਵੀ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਵੀਡੀਓਜ਼ ਅਕਸਰ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ ਹਨ।
ਹੁਣ ਸਤਿੰਦਰ ਸੱਤੀ ਦੀ ਇੱਕ ਹੋ ਵੀਡੀਓ ਲੋਕਾਂ ਦਾ ਦਿਲ ਜਿੱਤ ਰਹੀ ਹੈ। ਸੱਤੀ ਇਸ ਵੀਡੀਓ 'ਚ ਸ਼ਾਇਰੀ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਵੀਡੀਓ 'ਚ ਉਹ ਪੰਜਾਬੀ ਪਹਿਰਾਵਾ ਪਹਿਨੇ ਹੋਏ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਇਸ ਅੰਦਾਜ਼ ਨੇ ਸਭ ਦਾ ਦਿਲ ਜਿੱਤ ਲਿਆ ਹੈ। ਦੇਖੋ ਵੀਡੀਓ:
ਕਾਬਿਲੇਗ਼ੌਰ ਹੈ ਕਿ ਸਤਿੰਦਰ ਸੱਤੀ ਕੈਨੇਡਾ ਤੋਂ ਭਾਰਤ ਪਰਤ ਆਈ ਹੈ। ਉਹ ਦਸੰਬਰ 2022 'ਚ ਭਾਰਤ ਆਈ ਸੀ। ਇਸ ਦੇ ਨਾਲ ਹੀ ਉਹ ਇੰਨੀਂ ਦਿਨੀਂ ਰੇਡੀਓ ਚੈਨਲ 94.3 ਮਾਇ ਐਫਐਮ 'ਚ ਇੱਕ ਪ੍ਰੋਗਰਾਮ ਵੀ ਹੋਸਟ ਕਰ ਰਹੀ ਹੈ। ਜਿਸ ਦਾ ਨਾਂ ਹੈ 'ਰੰਗ ਪੰਜਾਬ ਦੇ।' ਇਸ ਪ੍ਰੋਗਰਾਮ ਰਾਹੀਂ ਅਦਾਕਾਰਾ ਪੰਜਾਬ ਦੇ ਇਤਿਹਾਸ ਤੇ ਮਨੋਰੰਜਨ ਨਾਲ ਜੁੜੀਆਂ ਗੱਲਾਂ ਤੇ ਕਿੱਸੇ ਸ਼ੇਅਰ ਕਰਦੀ ਰਹਿੰਦੀ ਹੈ ।
ਵਰਕਫਰੰਟ ਦੀ ਗੱਲ ਕੀਤੀ ਜਾਏ ਤਾਂ ਸੱਤੀ ਜਲਦ ਹੀ ਰਣਜੀਤ ਬਾਵਾ ਨਾਲ ਵਰਲਡ ਟੂਰ ਵੀ ਕਰਨ ਜਾ ਰਹੀ ਹੈ । ਇਸ ਬਾਰੇ ਗਾਇਕ ਰਣਜੀਤ ਬਾਵਾ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਸੀ । ਫੈਨਜ਼ ਇਸ ਵਰਲਡ ਟੂਰ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ ।
ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ ਮਧੂਬਾਲਾ ਨਾਲ ਕੀਤੀ ਆਪਣੀ ਤੁਲਨਾ, ਕਿਹਾ- ਮੇਰੀ ਸ਼ਕਲ ਮਧੂਬਾਲਾ ਵਰਗੀ