ਪੜਚੋਲ ਕਰੋ
Advertisement
ਨੀਰੂ ਬਾਜਵਾ ਨੇ ਲਿਆ ਨੇਕ ਕੰਮ ਦਾ ਜ਼ਿੰਮਾ, ਗਿੱਪੀ, ਦਿਲਜੀਤ, ਬੱਬੂ ਮਾਨ, ਸੋਨਮ, ਐਮੀ ਤੇ ਜਿੰਮੀ ਸ਼ੇਰਗਿੱਲ ਤੋਂ ਮੰਗੀ ਮਦਦ
ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਇੱਕ ਛੋਟੇ ਬੱਚੇ ਦੀ ਜ਼ਿੰਦਗੀ ਬਚਾਉਣ ਦੀ ਜ਼ਿਮੇਵਾਰੀ ਚੁੱਕੀ ਹੈ। ਆਰੀਅਨ Spinal Muscular Atrophy Type-1 ਵਰਗੀ ਬਿਮਾਰੀ ਨਾਲ ਲੜ ਰਿਹਾ ਹੈ।
ਚੰਡੀਗੜ੍ਹ: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਇੱਕ ਛੋਟੇ ਬੱਚੇ ਦੀ ਜ਼ਿੰਦਗੀ ਬਚਾਉਣ ਦੀ ਜ਼ਿਮੇਵਾਰੀ ਚੁੱਕੀ ਹੈ। ਆਰੀਅਨ Spinal Muscular Atrophy Type-1 ਵਰਗੀ ਬਿਮਾਰੀ ਨਾਲ ਲੜ ਰਿਹਾ ਹੈ। ਉਸ ਦੇ ਇਲਾਜ ਲਈ ਕਾਫੀ ਪੈਸਿਆਂ ਦੀ ਜ਼ਰੂਰਤ ਹੈ ਜਿਸ ਕਰਕੇ ਆਰੀਅਨ ਦੇ ਇਲਾਜ ਲਈ ਫ਼ੰਡ ਇਕੱਠਾ ਕਰਨ ਲਈ ਨੀਰੂ ਬਾਜਵਾ ਅੱਗੇ ਆਈ ਹੈ।
ਨੀਰੂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਬਣਾਈ, ਜਿਸ ਵਿੱਚ ਉਸ ਨੇ ਕਈ ਪੰਜਾਬੀ ਕਲਾਕਾਰਾਂ ਨੂੰ ਟੈਗ ਕਰ ਮਦਦ ਦੀ ਅਪੀਲ ਕੀਤੀ ਹੈ। ਨੀਰੂ ਬਾਜਵਾ ਨੇ ਆਪਣੀ ਇਸ ਪੋਸਟ 'ਚ ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਬਾਬੂ ਮਾਨ, ਸੋਨਮ ਬਾਜਵਾ, ਐਮੀ ਵਿਰਕ, ਜਿੰਮੀ ਸ਼ੇਰਗਿੱਲ ਸਮੇਤ ਕਈ ਕਲਾਕਾਰਾਂ ਨੂੰ ਫ਼ੰਡ ਇਕੱਠਾ ਕਰਨ ਲਈ ਮਦਦ ਮੰਗੀ ਹੈ। ਨੀਰੂ ਦੀ ਇਸ ਵੀਡੀਓ ਤੋਂ ਬਾਅਦ ਕਈ ਲੋਕਾ ਨੇ ਫ਼ੰਡ ਦੇ ਆਰੀਅਨ ਦੇ ਇਲਾਜ ਲਈ ਮਦਦ ਵੀ ਕਰ ਦਿੱਤੀ ਹੈ। ਇਲਾਜ ਲਈ 1.8 ਮਿਲੀਅਨ ਤੋਂ ਵੱਧ ਰਕਮ ਦੀ ਜ਼ਰੂਰਤ ਹੈ ਤੇ 1 ਮਿਲੀਅਨ ਦੇ ਕਰੀਬ ਫ਼ੰਡ ਇਕੱਠਾ ਹੋ ਵੀ ਚੁੱਕਿਆ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement