Simi Chahal Video: ਪੰਜਾਬੀ ਅਦਾਕਾਰਾ ਸਿੰਮੀ ਚਾਹਲ ਦੇ ਨਾਂ ਤੋਂ ਤਾਂ ਤੁਸੀਂ ਸਾਰੇ ਵਾਕਫ ਹੀ ਹੋ। ਉਸ ਨੇ ਆਪਣੀ ਦਮਦਾਰ ਅਦਾਕਾਰੀ ਤੇ ਖੂਬਸੂਰਤੀ ਨਾਲ ਲੱਖਾਂ ਲੋਕਾਂ ਨੂੰ ਆਪਣਾ ਕਾਇਲ ਬਣਾਇਆ ਹੈ। ਇਸ ਦੇ ਨਾਲ ਨਾਲ ਸਿੰਮੀ ਨੇ ਲਗਭਗ ਡੇਢ ਸਾਲ ਬਾਅਦ ਪੰਜਾਬੀ ਇੰਡਸਟਰੀ ਵਿੱਚ ਵਾਪਸੀ ਕਰ ਲਈ ਹੈ। ਸਾਲ 2023 ਵਿੱਚ ਸਿੰਮੀ ਨੂੰ ਤੁਸੀਂ 2-3 ਫਿਲਮਾਂ 'ਚ ਐਕਟਿੰਗ ਕਰਦੇ ਦੇਖਣ ਵਾਲੇ ਹੋ। ਇਸ ਦੇ ਨਾਲ ਨਾਲ ਸਿੰਮੀ ਚਾਹਲ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ 'ਚ ਸਿੰਮੀ ਚਾਹਲ ਨੇ ਆਪਣੀ ਮਾਂ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਦੋਵੇਂ ਮਾਂ-ਧੀ ਰੀਲ ਬਣਾਉਂਦੀਆਂ ਨਜ਼ਰ ਆ ਰਹੀਆਂ ਹਨ। ਵੀਡੀਓ ਦੇਖ ਕੇ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੰਮੀ ਚਾਹਲ ਦੀ ਆਪਣੀ ਮਾਂ ਨਾਲ ਨਾਲ ਪਿਆਰੀ ਤੇ ਖਾਸ ਬੌਂਡਿੰਗ ਸ਼ੇਅਰ ਕਰਦੀ ਹੈ। ਦੇਖੋ ਦੋਵਾਂ ਦੀ ਇਹ ਰੀਲ:
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਸਿੰਮੀ ਚਾਹਲ ਨੇ ਇੰਡਸਟਰੀ 'ਚ ਕਮਬੈਕ ਦਾ ਐਲਾਨ ਕੀਤਾ ਸੀ। ਅਦਾਕਾਰਾ ਕਰੀਬ ਡੇਢ ਸਾਲ ਦੇ ਬਰੇਕ ਤੋਂ ਬਾਅਦ ਮੁੜ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਸਿੰਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ;ਤੇ ਐਲਾਨ ਕੀਤਾ ਸੀ ਕਿ ਉਹ ਗੁਰਪ੍ਰੀਤ ਘੁੱਗੀ ਦੇ ਨਾਲ ਫਿਲਮ 'ਮਸਤਾਨੇ' 'ਚ ਨਜ਼ਰ ਆਉਣ ਵਾਲੀ ਹੈ।