Sonam Bajwa New Pics: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ ਹੈ। ਉਹ ਅੱਜ ਜਿਸ ਮੁਕਾਮ 'ਤੇ ਹੈ, ਉੱਥੇ ਪਹੁੰਚਣ ਲਈ ਉਸ ਨੇ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ। ਅੱਜ ਸੋਨਮ ਦਾ ਨਾਮ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਦੀ ਗਿਣਤੀ 'ਚ ਸ਼ੁਮਾਰ ਹੈ।  ਅੱਜ ਸੋਨਮ ਦੀ ਪੂਰੀ ਦੁਨੀਆ 'ਚ ਲੱਖਾਂ ਦੀ ਗਿਣਤੀ 'ਚ ਫੈਨ ਫਾਲੋਇੰਗ ਹੈ। ਇੱਥੋਂ ਤੱਕ ਕਿ ਉਸ ਦੇ ਸੋਸ਼ਲ ਮੀਡੀਆ 'ਤੇ ਵੀ ਕਰੋੜਾਂ ਫੈਨਜ਼ ਹਨ। ਉਹ ਜਦੋਂ ਵੀ ਆਪਣੀਆਂ ਤਸਵੀਰਾਂ ਜਾਂ ਵੀਡੀਓਜ਼ ਸ਼ੇਅਰ ਕਰਦੀ ਹੈ, ਤਾਂ ਉਹ ਮਿੰਟਾਂ 'ਚ ਵਾਇਰਲ ਹੋ ਜਾਂਦੀਆਂ ਹਨ।


ਇਹ ਵੀ ਪੜ੍ਹੋ: 'ਕੁਛ ਕੁਛ ਹੋਤਾ ਹੈ' ਦੇ ਸੈੱਟ 'ਤੇ ਕਾਜੋਲ ਨਾਲ ਹੋਇਆ ਸੀ ਬੁਰਾ ਹਾਦਸਾ, ਅਦਾਕਾਰਾ ਦੀ ਚਲੀ ਗਈ ਸੀ ਯਾਦਦਾਸ਼ਤ


ਸੋਨਮ ਬਾਜਵਾ ਦੀਆਂ ਨਵੀਆਂ ਤਸਵੀਰਾਂ ਖਿੱਚ ਦਾ ਕੇਂਦਰ ਬਣ ਰਹੀਆਂ ਹਨ। ਸੋਨਮ ਬਾਜਵਾ ਨੇ ਸੋਮਵਾਰ ਨੂੰ ਆਪਣੀਆਂ ਬਿਲਕੁਲ ਤਾਜ਼ੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਇਹ ਤਸਵੀਰਾਂ ਦੇਖਦੇ ਹੀ ਦੇਖਦੇ ਅੱਗ ਵਾਂਗ ਵਾਇਰਲ ਹੋ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਮਿੰਟਾਂ 'ਚ ਲੱਖਾਂ ਲਾਈਕਸ ਤੇ ਹਜ਼ਾਰਾਂ ਕਮੈਂਟਸ ਮਿਲੇ। 









ਦੱਸ ਦਈਏ ਕਿ ਨਵੀਆਂ ਤਸਵੀਰਾਂ ਵਿੱਚ ਸੋਨਮ ਬਾਜਵਾ ਜਲਪਰੀ ਬਣੀ ਹੋਈ ਨਜ਼ਰ ਆ ਰਹੀ ਹੈ। ਉਸ ਨੇ ਐਕੂਆ ਰੰਗ ਦੀ ਮਰਮੇਡ (ਜਲਪਰੀ) ਡਰੈੱਸ ਪਹਿਨੀ ਹੋਈ ਹੈ। ਇਸ ਡਰੈੱਸ 'ਚ ਸੋਨਮ ਸੱਚਮੁੱਚ ਕਿਸੇ ਪਰੀ ਵਰਗੀ ਹੀ ਲੱਗ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਤੋਂ ਨਜ਼ਰਾਂ ਹਟਾਉਣਾ ਫੈਨਜ਼ ਲਈ ਮੁਸ਼ਕਲ ਹੋ ਰਿਹਾ ਹੈ। 






ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਬੀਤੀ ਰਾਤ ਹਿੰਦੁਸਤਾਨ ਟਾਈਮਜ਼ ਦੀ ਇੱਕ ਈਵੈਂਟ 'ਚ ਨਜ਼ਰ ਆਈ ਸੀ। ਇੱਥੇ ਅਦਾਕਾਰਾ ਨੇ ਆਪਣੇ ਜਲਪਰੀ ਅਵਤਾਰ 'ਚ ਮਹਿਫਲ ਲੁੱਟ ਲਈ। ਉਸ ਦੀਆਂ ਤਸਵੀਰਾਂ ਜ਼ਬਰਦਸਤ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।


ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਦੀ ਫਿਲਮ 'ਗੋਡੇ ਗੋਡੇ ਚਾਅ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਫਿਲਮ 'ਚ ਸੋਨਮ ਰਾਣੀ ਨਾਮ ਦੀ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ। ਫਿਲਮ 'ਚ ਸੋਨਮ ਦਾ ਦੇਸੀ ਲੁੱਕ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਇਹ ਫਿਲਮ 26 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਸੋਨਮ ਬਾਜਵਾ 'ਕੈਰੀ ਆਨ ਜੱਟਾ 3' 'ਚ ਵੀ ਨਜ਼ਰ ਆਉਣ ਵਾਲੀ ਹੈ। ਇਹ ਫਿਲਮ 29 ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।


ਇਹ ਵੀ ਪੜ੍ਹੋ: ਬਾਣੀ ਸੰਧੂ-ਜੈ ਰੰਧਾਵਾ ਦੀ ਫਿਲਮ 'ਮੈਡਲ' ਦਾ ਟਰੇਲਰ ਰਿਲੀਜ਼, ਗੋਲਡ ਮੈਡਲਿਸਟ ਦੇ ਗੈਂਗਸਟਰ ਬਣਨ ਦੀ ਕਹਾਣੀ