ਅਮੈਲੀਆ ਪੰਜਾਬੀ ਦੀ ਰਿਪੋਰਟ


Sonam Bajwa New Pics: ਸੋਨਮ ਬਾਜਵਾ ਦਾ ਨਾਮ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਅਦਾਕਾਰਾ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਪਰ ਉਹ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ 'ਚ ਰਹਿੰਦੀ ਹੈ। ਸੋਨਮ ਅਕਸਰ ਫੈਨਜ਼ ਨਾਲ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਅਕਸਰ ਹੀ ਇੰਟਰਨੈੱਟ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। 


ਇਹ ਵੀ ਪੜ੍ਹੋ: ਪੰਜਾਬੀ ਗਾਇਕ ਕਾਕੇ ਨੇ ਆਪਣੇ ਜਨਮਦਿਨ 'ਤੇ ਫੈਨਜ਼ ਨੂੰ ਦਿੱਤਾ ਤੋਹਫਾ, ਨਵੀਂ ਐਲਬਮ 'ਬਿੱਲੋ ਕਹਿੰਦੀ' ਕੀਤੀ ਰਿਲੀਜ਼


ਹਾਲ ਹੀ 'ਚ ਸੋਨਮ ਬਾਜਵਾ ਨੇ ਆਪਣੀਆਂ ਬਿਲਕੁਲ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਜ਼ ਦੇ ਹੋਸ਼ ਉੱਡ ਗਏ ਹਨ। ਇੱਥੋਂ ਤੱਕ ਕਿ ਫੈਨਜ਼ ਸੋਨਮ ਦੀ ਤੁਲਨਾ ਹਾਲੀਵੁੱਡ ਮਾਡਲ ਤੇ ਅਦਾਕਾਰਾ ਕਿਮ ਕਾਰਦਾਸ਼ੀਅਨ ਨਾਲ ਕਰ ਰਹੇ ਹਨ। ਤਸਵੀਰਾਂ 'ਚ ਸੋਨਮ ਫੁੱਲ ਬਲੈਕ ਡਰੈੱਸ 'ਚ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਲੁੱਕ ਨੂੰ ਖੁੱਲ੍ਹੇ ਵਾਲਾਂ ਤੇ ਹਾਈ ਹੀਲਜ਼ ਦੇ ਨਾਲ ਪੂਰਾ ਕੀਤਾ ਹੈ। ਤਸਵੀਰ 'ਚ ਸੋਨਮ ਨੇ ਹੱਥ 'ਚ ਪਰਸ ਵੀ ਫੜਿਆ ਹੋਇਆ ਹੈ। ਉਸ ਦੀਆਂ ਤਸਵੀਰਾਂ ਦੇਖ ਕੇ ਫੈਨਜ਼ ਕਰੇਜ਼ੀ ਹੋ ਰਹੇ ਹਨ। ਦੇਖੋ ਇਹ ਤਸਵੀਰਾਂ:









ਫੈਨਜ਼ ਬੋਲੇ 'ਪਾਲੀਵੁੱਡ ਦੀ ਕਿਮ ਕਾਰਦਾਸ਼ੀਅਨ'
ਸੋਨਮ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਰੱਜ ਕੇ ਕਮੈਂਟਸ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਿਖਿਆ, 'ਉਹ ਆਪਣੇ ਆਪ ਨੂੰ ਕਿਮ ਕਾਰਦਾਰਸ਼ੀਅਨ ਸਮਝਦੀ ਹੈ।' ਇੱਕ ਹੋਰ ਫੈਨ ਨੇ ਲਿਿਖਿਆ, 'ਪਾਗਲ ਹੋ ਜਾਵਾਂਗਾ ਇੱਕ ਦਿਨ ਤੁਹਾਡੇ ਪਿਆਰ 'ਚ'।




ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਸੋਨਮ ਬਾਜਵਾ ਵੀਵੋ ਇੰਡੀਆ ਦੀ ਬਰਾਂਡ ਅੰਬੈਸਡਰ ਬਣੀ ਸੀ। ਇਸ ਦੇ ਨਾਲ ਨਾਲ ਉਹ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ 'ਚ ਬਿਜ਼ੀ ਹੈ। ਦੱਸ ਦਈਏ ਕਿ 'ਕੁੜੀ ਹਰਿਆਣੇ ਵੱਲ ਦੀ' 19 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। 


ਇਹ ਵੀ ਪੜ੍ਹੋ: ਮਰਨ ਤੋਂ ਬਾਅਦ ਲੋਕਾਂ ਨੂੰ ਡਰਾ ਰਿਹਾ ਇਸ ਹਾਲੀਵੁੱਡ ਅਦਾਕਾਰਾ ਦਾ ਭੂਤ! ਹੋਟਲ ਕਮਰੇ 'ਚ ਭਟਕ ਰਹੀ ਆਤਮਾ