ਅਮੈਲੀਆ ਪੰਜਾਬੀ ਦੀ ਰਿਪੋਰਟ


Punjabi Singer Kaka Birthday: ਪੰਜਾਬੀ ਗਾਇਕ ਕਾਕਾ ਨੇ ਥੋੜੇ ਸਮੇਂ 'ਚ ਇੰਡਸਟਰੀ 'ਚ ਵੱਡਾ ਨਾਮ ਕਮਾਇਆ ਹੈ। ਉਸ ਨੇ ਆਪਣੇ 5 ਸਾਲ ਦੇ ਕਰੀਅਰ 'ਚ ਹੁਣ ਤੱਕ ਮਿਊਜ਼ਿਕ ਇੰਡਸਟਰੀ ਨੂੰ ਬੇਹਤਰੀਨ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਗਾਇਕ ਕਾਕਾ ਅੱਜ ਯਾਨਿ 17 ਜਨਵਰੀ ਨੂੰ ਆਪਣਾ ਜਨਮਦਿਨ ਮਨਾ ਰਿਹਾ ਹੈ। ਆਪਣੇ ਜਨਮਦਿਨ ਮੌਕੇ ਕਾਕੇ ਨੇ ਫੈਨਜ਼ ਨੂੰ ਬੇਹੱਦ ਖਾਸ ਤੋਹਫਾ ਦਿੱਤਾ ਹੈ।  


ਇਹ ਵੀ ਪੜ੍ਹੋ: ਮਰਨ ਤੋਂ ਬਾਅਦ ਲੋਕਾਂ ਨੂੰ ਡਰਾ ਰਿਹਾ ਇਸ ਹਾਲੀਵੁੱਡ ਅਦਾਕਾਰਾ ਦਾ ਭੂਤ! ਹੋਟਲ ਕਮਰੇ 'ਚ ਭਟਕ ਰਹੀ ਆਤਮਾ


ਕਾਕੇ ਨੇ ਆਪਣੀ ਈਪੀ ਯਾਨਿ ਐਲਬਮ 'ਬਿੱਲੋ ਕਹਿੰਦੀ' ਰਿਲੀਜ਼ ਕਰ ਦਿੱਤੀ ਹੈ। ਇਸ ਐਲਬਮ ਯਾਨਿ ਈਪੀ ਵਿੱਚ ਕੁੱਲ ਚਾਰ ਗਾਣੇ ਹਨ, ਜੋ ਕਿ ਬਹੁਤ ਹੀ ਪਿਆਰੇ ਹਨ। ਗੀਤਾਂ ਦੇ ਬੋਲ, ਮਿਊਜ਼ਿਕ ਤੇ ਗੀਤਾਂ 'ਚ ਕਾਕੇ ਦੀ ਆਵਾਜ਼ ਬਾਕਮਾਲ ਲੱਗਦੀ ਹੈ। ਇਸ ਐਲਬਮ ਦੇ ਗਾਣੇ 'ਨਕਾਬ' 'ਚ ਪ੍ਰਸਿੱਧ ਮਾਡਲ ਅੰਜਲੀ ਅਰੋੜਾ ਵੀ ਗਾਇਕ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ। ਦੇਖੋ ਇਹ ਵੀਡੀਓ:






ਦੇਖੋ ਪੂਰਾ ਗਾਣਾ:





ਕਾਬਿਲੇਗ਼ੌਰ ਹੈ ਕਿ ਗਾਇਕ ਕਾਕਾ ਬੇਹੱਦ ਗਰੀਬ ਪਰਿਵਾਰ ਤੋਂ ਆਇਆ ਹੈ। ਉਹ ਆਟੋ ਡਰਾਈਵਰ ਹੁੰਦਾ ਸੀ। ਆਟੋ ਡਰਾਈਵਰ ਤੋਂ ਗਾਇਕ ਬਣਨ ਦਾ ਉਸ ਦਾ ਸਫਰ ਬੇਹੱਦ ਸੰਘਰਸ਼ਾਂ ਦੇ ਨਾਲ ਭਰਿਆ ਰਿਹਾ ਹੈ। ਕਾਕੇ ਨੇ ਬੀ ਟੈੱਕ ਦੀ ਪੜ੍ਹਾਈ ਕੀਤੀ ਹੋਈ ਹੈ। ਗਾਇਕ ਨੇ 2017 'ਚ ਆਪਣਾ ਗਾਇਕੀ ਦਾ ਕਰੀਅਰ ਸ਼ੁਰੂ ਕੀਤਾ ਸੀ। ਉਸ ਨੇ ਆਪਣੇ 6 ਸਾਲ ਦੇ ਛੋਟੇ ਜਿਹੇ ਕਰੀਅਰ 'ਚ ਇੰਡਸਟਰੀ ਨੂੰ ਬਾਕਮਾਲ ਗਾਣੇ ਦਿੱਤੇ ਹਨ। ਉਸ ਦੀ ਗਾਇਕੀ ਰੋਮਾਂਟਿਕ ਹੁੰਦੀ ਹੈ। ਕਾਕੇ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਦਾ ਦਿਲ ਕਿਸੇ ਕੁੜੀ ਨੇ ਤੋੜਿਆ ਸੀ, ਇਸੇ ਲਈ ਉਸ ਦੀ ਕਲਮ ਤੋਂ ਜ਼ਿਆਦਾਤਰ ਦਰਦ ਭਰੇ ਤੇ ਦਿਲ ਟੁੱਟਣ ਵਾਲੇ ਗਾਣੇ ਆਉਂਦੇ ਹਨ।  


ਇਹ ਵੀ ਪੜ੍ਹੋ: ਗਾਇਕ ਜੈਜ਼ੀ ਬੀ ਨੇ ਕਰਨ ਔਜਲਾ ਦੀ ਕੀਤੀ ਰੱਜ ਕੇ ਕੀਤੀ ਤਾਰੀਫ, ਬੋਲੇ- 'ਬਹੁਤ ਮੇਹਨਤ ਕੀਤੀ ਆ ਛੋਟੇ ਵੀਰ ਨੇ...'