Sonam Bajwa New Movie: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਲਾਈਮਲਾਈਟ ‘ਚ ਬਣੀ ਹੋਈ ਹੈ। ਇਸ ਦੀ ਵਜ੍ਹਾ ਹੈ ਅਦਾਕਾਰਾ ਦਾ ਟੀਵੀ ਟਾਕ ਸ਼ੋਅ ‘ਦਿਲ ਦੀਆਂ ਗੱਲਾਂ 2’। ਜੀ ਹਾਂ, ਇਸ ਸ਼ੋਅ ‘ਤੇ ਹਰ ਸ਼ਨੀਵਾਰ ਐਤਵਾਰ ਸਿਤਾਰੇ ਆ ਕੇ ਰੌਣਕਾਂ ਲਾਉਂਦੇ ਹਨ। ਇਸ ਦੇ ਨਾਲ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਖੁੱਲ੍ਹ ਕੇ ਕਰਦੇ ਹਨ। ਇਹ ਸ਼ੋਅ ਦਰਸ਼ਕਾਂ ਦੀ ਪਸੰਦ ਬਣਿਆ ਹੋਇਆ ਹੈ। ਇਸ ਦੇ ਨਾਲ ਨਾਲ ਹੁਣ ਮੁੜ ਤੋਂ ਸੋਨਮ ਸੁਰਖੀਆਂ ‘ਚ ਆ ਗਈ ਹੈ। ਦਰਅਸਲ, ਸੋਨਮ ਬਾਜਵਾ ਨੇ ਆਪਣੀ ਅਗਲੀ ਫਿਲਮ ‘ਗੋਡੇ ਗੋਡੇ ਚਾਅ’ ਦਾ ਐਲਾਨ ਕਰ ਦਿੱਤਾ। ਅਦਾਕਾਰਾ ਨੇ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੀਆਂ ਤਸਵੀਰਾਂ ਸੋਨਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। 


ਸੋਨਮ ਬਾਜਵਾ ਆਪਣੀ ਇਸ ਫਿਲਮ ਨੂੰ ਲੈਕੇ ਕਾਫੀ ਐਕਸਾਇਟਡ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਫੋਟੋਆਂ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, ‘ਗੋਡੇ ਗੋਡੇ ਚਾਅ ਫਿਲਮ ਨੂੰ ਲੈਕੇ ਮੈਂ ਬਹੁਤ ਜ਼ਿਆਦਾ ਐਕਸਾਇਟਡ ਹਾਂ। ਬੜੀ ਮੇਹਨਤ ਤੇ ਰੀਜਾਂ ਨਾਲ ਸ਼ੂਟ ਕਰ ਰਹੇ ਹਾਂ ਇਹ ਫਿਲਮ, ਉਮੀਦ ਆ ਤੁਹਨੂੰ ਬਹੁਤ ਪਸੰਦ ਆਊਗੀ।’ ਦੇਖੋ ਸੋਨਮ ਬਾਜਵ ਦੀ ਇਹ ਪੋਸਟ:









ਦੱਸ ਦਈਏ ਕਿ ਇਸ ਫਿਲਮ ਨੂੰ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਜਗਦੀਪ ਸਿੱਧੂ ਹੀ ਡਾਇਰੈਕਟ ਕਰ ਰਹੇ ਹਨ। ਆਪਣੇ ਇਸ ਪ੍ਰੋਜੈਕਟ ਨੂੰ ਲੈਕੇ ਸਿੱਧੂ ਵੀ ਕਾਫੀ ਉਤਸ਼ਾਹਤ ਹਨ। ਨਿਰਦੇਸ਼ਕ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਹੈ। ਜਗਦੀਪ ਸਿੱਧੂ ਨੇ ਫਿਲਮ ਦੇ ਸੈੱਟ ਤੋਂ ਸ਼ੂਟਿੰਗ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਜਿਸ ਵਿੱਚ ਸੋਨਮ ਰਵਾਇਤੀ ਪੰਜਾਬੀ ਪਹਿਰਾਵਾ ਪਹਿਨੇ ਹੋਏ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਪਰ ਹਾਲੇ ਤੱਕ ਇਸ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ।