Tania Bridal Photoshoot: ਪੰਜਾਬੀ ਅਦਾਕਾਰਾ ਤਾਨੀਆ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਤਾਨੀਆ 'ਗੋਡੇ ਗੋਡੇ ਚਾਅ' ਫਿਲਮ 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਤਾਨੀਆ ਨਿੱਕੋ ਦੇ ਕਿਰਦਾਰ ;ਚ ਨਜ਼ਰ ਆਈ ਸੀ। ਉਸ ਨੇ ਆਪਣੀ ਸ਼ਾਨਦਾਰ ਐਕਟਿੰਗ ਤੇ ਮਾਸੂਮੀਅਤ ਨਾਲ ਸਭ ਦਾ ਦਿਲ ਜਿੱਤ ਲਿਆ। 


ਇਹ ਵੀ ਪੜ੍ਹੋ: ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਦੇ ਮੇਕਰਸ ਨੇ ਕੀਤਾ ਹਾਈ ਕੋਰਟ ਦਾ ਰੁਖ, 4 ਜੁਲਾਈ ਨੂੰ ਹੋਵੇਗੀ ਸੁਣਵਾਈ


ਹੁਣ ਅਦਾਕਾਰਾ ਤਾਨੀਆ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਦਰਅਸਲ, ਤਾਨੀਆ ਨੇ ਆਪਣੀਆਂ ਬਿਲਕੁਲ ਨਵੀਆਂ ਤੇ ਤਾਜ਼ੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤਾਨੀਆ ਦੁਲਹਨ ਦੇ ਲਿਬਾਸ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਤਾਨੀਆ ਨੇ ਆਪਣੀ ਖੂਬਸੂਰਤੀ ਤੇ ਮਾਸੂਮੀਅਤ ਨਾਲ ਸਭ ਦਾ ਦਿਲ ਜਿੱਤ ਲਿਆ ਹੈ।


ਤਾਨੀਆ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਖੂਬ ਕਮੈਂਟ ਕਰ ਰਹੇ ਹਨ। ਤਾਨੀਆ ਇਨ੍ਹਾਂ ਤਸਵੀਰਾਂ 'ਚ ਦੁਲਹਨ ਦੇ ਲਾਲ ਜੋੜੇ 'ਚ ਨਜ਼ਰ ਆ ਰਹੀ ਹੈ। ਉਸ ਨੇ ਹੈਵੀ ਮੇਕਅਪ, ਹੈਵੀ ਜਿਊਲਰੀ ਤੇ ਖੁੱਲ੍ਹੇ ਵਾਲਾਂ ਦੇ ਨਾਲ ਆਪਣੀ ਇਸ ਲੁੱਕ ਨੂੰ ਪੂਰਾ ਕੀਤਾ ਹੈ। ਤਾਨੀਆ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਪਿਆਰ ਦੀ ਖੂਬ ਬਰਸਾਤ ਕਰ ਰਹੇ ਹਨ।




ਫੈਨਜ਼ ਨੇ ਕੀਤੇ ਇਹ ਕਮੈਂਟਸ
ਫੈਨਜ਼ ਤਾਨੀਆ ਨੂੰ ਦੁਲਹਨ ਦੇ ਲੁੱਕ 'ਚ ਦੇਖ ਕੇ ਹੈਰਾਨ ਹੋ ਰਹੇ ਹਨ। ਇੱਕ ਯੂਜ਼ਰ ਨੇ ਲਿਿਖਿਆ, 'ਲਾਲ ਪਰੀ।' ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, 'ਬਲਾ ਕੀ ਖੂਬਸੂਰਤ।' ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਐਸ਼ਵਰਿਆ ਰਾਏ ਤੋਂ ਜ਼ਿਆਦਾ ਖੂਬਸੂਰਤ।' ਹੋਰ ਵੀ ਕਈ ਕਮੈਂਟਸ ਤਾਨੀਆ ਦੀ ਇਸ ਪੋਸਟ 'ਤੇ ਦੇਖਣ ਨੂੰ ਮਿਲ ਰਹੇ ਹਨ।


ਕਾਬਿਲੇਗ਼ੌਰ ਹੈ ਕਿ ਤਾਨੀਆ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਹ ਪਹਿਲੀ ਵਾਰ 2018 'ਚ 'ਕਿਸਮਤ' ਫਿਲਮ 'ਚ ਨਜ਼ਰ ਆਈ ਸੀ। ਉਸ ਨੇ ਇਸ ਫਿਲਮ 'ਚ ਐਮੀ ਵਿਰਕ ਤੇ ਸਰਗੁਣ ਮਹਿਤਾ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਬਹੁਤ ਥੋੜੇ ਸਮੇਂ 'ਚ ਤਾਨੀਆ ਪੰਜਾਬੀ ਇੰਡਸਟਰੀ 'ਚ ਵੱਡਾ ਨਾਮ ਬਣ ਕੇ ਉੱਭਰੀ ਹੈ। ਇਹ ਵੀ ਦੱਸ ਦਈਏ ਕਿ ਹਾਲ ਹੀ 'ਚ ਤਾਨੀਆ 'ਗੋਡੇ ਗੋਡੇ ਚਾਅ' 'ਚ ਨਜ਼ਰ ਆਈ ਸੀ। ਫਿਲਮ 'ਚ ਉਸ ਨੇ ਸੋਨਮ ਬਾਜਵਾ, ਗੀਤਾਜ਼ ਬਿੰਦਰੱਖੀਆ ਤੇ ਗੁਰਜਾਜ਼ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਫਿਲਮ 'ਚ ਤਾਨੀਆ ਨਿੱਕੋ ਦੇ ਕਿਰਦਾਰ ਨੇ ਸਭ ਦਾ ਦਿਲ ਜਿੱਤ ਲਿਆ ਹੈ।


ਇਹ ਵੀ ਪੜ੍ਹੋ: ਕਮੇਡੀਅਨ-ਐਕਟਰ ਕਪਿਲ ਸ਼ਰਮਾ ਦੇ ਖਰਚੇ ਨਹੀਂ ਹੋ ਰਹੇ ਪੂਰੇ, ਹੁਣ ਘਰ ਚਲਾਉਣ ਲਈ ਸ਼ੁਰੂ ਕੀਤਾ ਇਹ ਕੰਮ