Tania New Pics: ਪੰਜਾਬੀ ਅਦਾਕਾਰਾ ਤਾਨੀਆ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਤਾਨੀਆ ਨੂੰ ਉਸ ਦੀ ਕਿਊਟਨੈੱਸ ਤੇ ਦਮਦਾਰ ਐਕਟਿੰਗ ਲਈ ਕਾਫੀ ਪਸੰਦ ਕੀਤਾ ਜਾਂਦਾ ਹੈ। ਪਰ ਇੰਨੀਂ ਦਿਨੀਂ ਪੰਜਾਬੀ ਅਭਿਨੇਤਰੀਆਂ 'ਤੇ ਹਾਲੀਵੁੱਡ ਫਿਲਮ 'ਬਾਰਬੀ' ਦਾ ਬੁਖਾਰ ਚੜ੍ਹਿਆ ਹੋਇਆ ਹੈ। ਕਈ ਅਭਿਨੇਤਰੀਆਂ ਪਿੰਕ ਰੰਗ ਦੀ ਡਰੈੱਸ 'ਚ ਤਸਵੀਰਾਂ ਖਿਚਵਾ ਰਹੀਆਂ ਹਨ। ਇਨ੍ਹਾਂ ਵਿੱਚ ਸੋਨਮ ਬਾਜਵਾ, ਤਾਨੀਆ ਨੀਰੂ ਬਾਜਵਾ ਤੇ ਬਾਣੀ ਸੰਧੂ ਦਾ ਨਾਮ ਸ਼ਾਮਲ ਹੈ। 


ਇਹ ਵੀ ਪੜ੍ਹੋ: ਜਦੋਂ ਧਰਮਿੰਦਰ ਨੇ ਸੰਨੀ ਦਿਓਲ ਦਾ ਕੀਤਾ ਸੀ ਖੂਬ ਕੁਟਾਪਾ, ਕਿੱਸਾ ਜਾਣ ਤੁਹਾਨੂੰ ਵੀ 'ਤਾਰਾ ਸਿੰਘ' 'ਤੇ ਆਵੇਗਾ ਗੁੱਸਾ


ਤਾਨੀਆ ਨੇ ਪਿੰਕ ਡਰੈੱਸ 'ਚ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦਾ ਬੇਹੱਦ ਹੌਟ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ੰਸਕਾਂ ਨੂੰ ਉਸ ਦਾ ਬਾਰਬੀ ਅਵਤਾਰ ਬੇਹੱਦ ਪਸੰਦ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਤਾਨੀਆ ਨੇ ਕੈਪਸ਼ਨ ਲਿਖੀ, 'ਮੈਂ ਇਸ ਬਾਰਬੀ ਡੌਲ ਨੂੰ ਬੇਹੱਦ ਪਿਆਰ ਕਰਦੀ ਹਾਂ।' ਦੱਸ ਦਈਏ ਕਿ ਤਾਨੀਆ ਨੇ ਇਸ ਡਰੈੱਸ ਨਾਲ ਮਿਨੀਮਲ ਮੇਕਅੱਪ ਦੇ ਲੁੱਕ ਨੂੰ ਅਪਣਾਇਆ ਹੈ। ਇਸ ਦੇ ਨਾਲ ਨਾਲ ਉਸ ਨੇ ਆਪਣੇ ਲੁੱਕ ਨੂੰ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ ਹੈ। ਦੇਖੋ ਅਦਾਕਾਰਾ ਦੀਆਂ ਤਸਵੀਰਾਂ:









ਇਸ ਦੇ ਨਾਲ ਨਾਲ ਤਾਨੀਆ ਨੇ ਇਸੇ ਡਰੈੱਸ 'ਚ ਇੱਕ ਵੀਡੀਓ ਵੀ ਸ਼ੇਅਰ ਕੀਤਾ, ਜਿਸ ਵਿੱਚ ਉਹ ਘਾਹ ਨਾਲ ਖੇਡਦੀ ਨਜ਼ਰ ਆ ਰਹੀ ਹੈ। 






ਕਾਬਿਲੇਗ਼ੌਰ ਹੈ ਕਿ ਤਾਨੀਆ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਨੇ ਆਪਣੇ ਛੋਟੇ ਜਿਹੇ ਕਰੀਅਰ 'ਚ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਉਹ ਪਹਿਲੀ ਵਾਰ 2018 'ਚ ਫਿਲਮ 'ਕਿਸਮਤ' 'ਚ ਐਮੀ ਵਿਰਕ ਨਾਲ ਨਜ਼ਰ ਆਈ ਸੀ। ਹਾਲ ਹੀ 'ਚ ਤਾਨੀਆ ਸੋਨਮ ਬਾਜਵਾ ਦੇ ਨਾਲ ਫਿਲਮ 'ਗੋਡੇ ਗੋਡੇ ਚਾਅ' 'ਚ ਨਜ਼ਰ ਆਈ। ਇਸ ਫਿਲਮ 'ਚ ਤਾਨੀਆ ਨੇ ਆਪਣੇ ਨਿੱਕੋ ਦੇ ਕਿਰਦਾਰ ਨਾਲ ਸਭ ਦਾ ਦਿਲ ਜਿੱਤ ਲਿਆ ਸੀ।


ਇਹ ਵੀ ਪੜ੍ਹੋ: 'OMG 2' ਦਾ ਧਮਾਕੇਦਾਰ ਟਰੇਲਰ ਹੋਇਆ ਰਿਲੀਜ਼, ਸ਼ਿਵਦੂਤ ਬਣੇ ਅਕਸ਼ੇ ਕੁਮਾਰ ਤੇ ਪੰਕਜ ਤ੍ਰਿਪਾਠੀ ਦੀ ਜੋੜੀ ਨੇ ਕੀਤਾ ਕਮਾਲ