![ABP Premium](https://cdn.abplive.com/imagebank/Premium-ad-Icon.png)
Himanshi Khurana: ਹਿਮਾਂਸ਼ੀ ਖੁਰਾਣਾ ਜਲਦ ਕਰਾਉਣ ਜਾ ਰਹੀ ਵਿਆਹ? ਸਿਧਾਰਥ-ਕਿਆਰਾ ਦੀ ਫੋਟੋ ਸ਼ੇਅਰ ਕਰ ਦਿੱਤਾ ਹਿੰਟ
Himanshi Khurana Asim Riaz: ਹਿਮਾਂਸ਼ੀ ਨੇ ਸਨੈਪਚੈਟ ਸਟੋਰੀ 'ਚ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੇ ਵਿਆਹ ਦੀ ਫੋਟੋ ਪੋਸਟ ਕੀਤੀ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਖਿਆ, 'ਜਲਦ ਹੀ'।
![Himanshi Khurana: ਹਿਮਾਂਸ਼ੀ ਖੁਰਾਣਾ ਜਲਦ ਕਰਾਉਣ ਜਾ ਰਹੀ ਵਿਆਹ? ਸਿਧਾਰਥ-ਕਿਆਰਾ ਦੀ ਫੋਟੋ ਸ਼ੇਅਰ ਕਰ ਦਿੱਤਾ ਹਿੰਟ punjabi model actress himanshi khurana getting married soon drops a hint sharing sid kiara wedding picture Himanshi Khurana: ਹਿਮਾਂਸ਼ੀ ਖੁਰਾਣਾ ਜਲਦ ਕਰਾਉਣ ਜਾ ਰਹੀ ਵਿਆਹ? ਸਿਧਾਰਥ-ਕਿਆਰਾ ਦੀ ਫੋਟੋ ਸ਼ੇਅਰ ਕਰ ਦਿੱਤਾ ਹਿੰਟ](https://feeds.abplive.com/onecms/images/uploaded-images/2023/02/10/8de47749857b0c4de60066c7fe8d56331676007204331469_original.jpg?impolicy=abp_cdn&imwidth=1200&height=675)
Himanshi Khurana Getting Married: ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਇੰਡਸਟਰੀ ਦੀਆਂ ਸਭ ਤੋਂ ਖੂਬਸੂਰਤ ਮਾਡਲਾਂ ਤੇ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਦੀ ਤੁਲਨਾ ਐਸ਼ਵਰਿਆ ਰਾਏ ਨਾਲ ਕੀਤੀ ਜਾਂਦੀ ਹੈ। ਜਦੋਂ ਉਹ ਬਿੱਗ ਬੌਸ ਵਿੱਚ ਆਈ ਤਾਂ ਪੂਰੇ ਹਿੰਦੂਸਤਾਨ ਦੇ ਦਿਲ 'ਚ ਉੱਤਰ ਗਈ। ਇਸ ਦੇ ਨਾਲ ਹੀ ਹਿਮਾਂਸ਼ੀ ਉਨ੍ਹਾਂ ਪੰਜਾਬੀ ਕਲਕਾਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਕਰੋੜਾਂ 'ਚ ਫੈਨ ਫਾਲੋਇੰਗ ਹੈ।
ਇਹ ਵੀ ਪੜ੍ਹੋ: ਉਰਫੀ ਜਾਵੇਦ ਦਾ ਇਸਲਾਮ 'ਤੇ ਵੱਡਾ ਬਿਆਨ, ਬੁਰੀ ਤਰ੍ਹਾਂ ਟਰੋਲ ਹੋਣ 'ਤੇ ਕਿਹਾ- ਮੈਂ ਨਾਸਤਿਕ ਹਾਂ
ਹੁਣ ਅਸੀਂ ਤੁਹਾਨੂੰ ਹਿਮਾਂਸ਼ੀ ਖੁਰਾਣਾ ਨਾਲ ਜੁੜੀ ਇੱਕ ਵੱਡੀ ਅੱਪਡੇਟ ਦੇਣ ਜਾ ਰਹੇ ਹਾਂ। ਹਿਮਾਂਸ਼ੀ ਜਲਦ ਹੀ ਵਿਆਹ ਦੇ ਬੰਧਨ ;ਚ ਬੱਝ ਸਕਦੀ ਹੈ। ਹਿਮਾਂਸ਼ੀ ਨੇ ਸਨੈਪਚੈਟ ਸਟੋਰੀ 'ਚ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੇ ਵਿਆਹ ਦੀ ਫੋਟੋ ਪੋਸਟ ਕੀਤੀ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਖਿਆ, 'ਜਲਦ ਹੀ'। ਇਸ ਦੇ ਨਾਲ ਹੀ ਉਸ ਨੇ ਲਾਲ ਦਿਲ ਵਾਲੀ ਇਮੋਜੀ ਵੀ ਬਣਾਈ। ਹਿਮਾਂਸ਼ੀ ਦੀ ਇਸ ਪੋਸਟ ਨੇ ਉਸ ਦੇ ਵਿਆਹ ਦੀਆਂ ਚਰਚਾਵਾਂ ਨੂੰ ਹਵਾ ਦੇ ਦਿੱਤੀ ਹੈ। ਹਿਮਾਂਸ਼ੀ ਦੀ ਇਸ ਪੋਸਟ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਜਲਦ ਹੀ ਆਸਿਮ ਰਿਆਜ਼ ਦੇ ਨਾਲ ਵਿਆਹ ਦੇ ਬੰਧਨ 'ਚ ਬੱਝ ਸਕਦੀ ਹੈ।
ਕਾਬਿਲੇਗ਼ੌਰ ਹੈ ਕਿ ਹਿਮਾਂਸ਼ੀ ਖੁਰਾਣਾ 2019 'ਚ ਬਿੱਗ ਬੌਸ 13 'ਚ ਪ੍ਰਤੀਯੋਗੀ ਬਣ ਕੇ ਪਹੁੰਚੀ ਸੀ। ਇੱਥੇ ਹੀ ਉਸ ਦੀ ਮੁਲਾਕਾਤ ਆਸਿਮ ਨਾਲ ਹੋਈ। ਉਦੋਂ ਤੋਂ ਹੀ ਇਹ ਜੋੜਾ ਇੱਕ ਦੂਜੇ ਨੂੰ ਡੇਟ ਕਰ ਰਿਹਾ ਹੈ। ਇਸ ਜੋੜੇ ਨੂੰ ਡੇਟਿੰਗ ਕਰਦਿਆਂ ਲਗਭਗ 4 ਸਾਲ ਹੋ ਚੁੱਕੇ ਹਨ। ਹੁਣ ਫੈਨਜ਼ ਵੱਲੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਹਿਮਾਂਸ਼ੀ ਤੇ ਆਸਿਮ ਜਲਦ ਹੀ ਵਿਆਹ ਕਰ ਸਕਦੇ ਹਨ।
View this post on Instagram
ਹਿਮਾਂਸ਼ੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਪੰਜਾਬੀ ਫਿਲਮ 'ਫੱਤੋ ਦੇ ਯਾਰ ਬੜੇ ਨੇ' 'ਚ ਨਜ਼ਰ ਆਉਣ ਵਾਲੀ ਹੈ।
ਇਹ ਵੀ ਪੜ੍ਹੋ: ਰਾਖੀ ਸਾਵੰਤ ਨੇ ਪਤੀ ਆਦਿਲ 'ਤੇ ਲਾਏ ਗੰਭੀਰ ਇਲਜ਼ਾਮ, ਕਿਹਾ- ਉਸ ਨੇ ਮੇਰੇ ਅਸ਼ਲੀਲ ਵੀਡੀਓ ਬਣਾ ਕੇ ਵੇਚੇ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)