Kamal Khangura Pics: ਪੰਜਾਬੀ ਮਾਡਲ ਤੇ ਗਾਇਕਾ ਕਮਲ ਖੰਗੂੜਾ ਇੰਨੀਂ ਦਿਨੀਂ ਭਾਰਤ ਵਿੱਚ ਹੈ। ਇਸ ਦੇ ਨਾਲ ਨਾਲ ਉਹ ਜਲਦ ਹੀ ਫਿਲਮਾਂ ‘ਚ ਵੀ ਡੈਬਿਊ ਕਰਨ ਜਾ ਰਹੀ ਹੈ। ਉਸ ਨੇ ਆਪਣੀ ਪਹਿਲੀ ਫਿਲਮ ‘ਸਲੂਕ’ ਦਾ ਐਲਾਨ ਕੀਤਾ ਸੀ ਅਤੇ ਨਾਲ ਨਾਲ ਫਿਲਮ ਦਾ ਪੋਸਟਰ ਵੀ ਸ਼ੇਅਰ ਕੀਤਾ ਸੀ। ਹੁਣ ਅਦਾਕਾਰਾ ਨੇ ਫਿਲਮ ਦੀ ਸ਼ੂਟਿੰਗ ਵੀ ਕਰ ਦਿੱਤੀ ਹੈ।


ਹਾਲ ਹੀ ਕਮਲ ਖੰਗੂੜਾ ਨੇ ‘ਸਲੂਕ’ ਦੇ ਸੈੱਟ ਤੋਂ ਆਪਣੀਆਂ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉੇਹ ਬੇਹੱਦ ਖੂਬਸੂਰਤ ਤੇ ਸਟਾਇਲਿਸ਼ ਨਜ਼ਰ ਆ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। 









ਇਸ ਦੇ ਨਾਲ ਨਾਲ ਉਹ ਫਿਲਮ ਦੀ ਸ਼ੂਟਿੰਗ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ। ਦੇਖੋ ਕਮਲ ਦੀਆਂ ਤਸਵੀਰਾਂ:






ਦੱਸ ਦਈਏ ਕਿ ਕਮਲ ਖੰਗੂੜਾ ਦੀ ਪਹਿਲੀ ਪੰਜਾਬੀ ਫਿਲਮ ਅਗਲੇ ਸਾਲ ਯਾਨਿ 2023 ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਮਲ ਖੰਗੂੜਾ ਇੰਡਸਟਰੀ ਦੀ ਟੌਪ ਪੰਜਾਬੀ ਮਾਡਲ ਰਹੀ ਹੈ। ਉਹ 200 ਤੋਂ ਵੱਧ ਗਾਣਿਆਂ ‘ਚ ਨਜ਼ਰ ਆ ਚੁੱਕੀ ਹੈ। ਉਸ ਨੇ 2014 ‘ਚ ਵਿਆਹ ਕਰਵਾ ਲਿਆ ਅਤੇ ਕੈਨੇਡਾ ਸੈਟਲ ਹੋ ਗਈ।