Bhumika Chawala Video: ਸਲਮਾਨ ਖਾਨ ਦੇ ਕਰੀਅਰ ਦੀ ਸਭ ਤੋਂ ਬੇਹਤਰੀਨ ਫਿਲਮਾਂ ‘ਚੋਂ ਇੱਕ ਰਹੀ ਹੈ ‘ਤੇਰੇ ਨਾਮ’। ਇਸ ਫਿਲਮ ‘ਚ ਸਲਮਾਨ ਨੂੰ ਸ਼ਾਨਦਾਰ ਐਕਟਿੰਗ ਲਈ ਕਈ ਐਵਾਰਡਜ਼ ਮਿਲੇ ਸੀ। ਪਰ ਕੀ ਤੁਹਾਨੂੰ ਤੇਰੇ ਨਾਮ ਫਿਲਮ ਦੀ ਉਹ ਅਦਾਕਾਰਾ ਯਾਦ ਹੈ, ਜਿਸ ਨੇ ਇਸ ਫਿਲਮ ‘ਚ ਰਾਧੇ ਯਾਨਿ ਸਲਮਾਨ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ। ਜੀ ਹਾਂ, ਉਹ ਅਦਾਕਾਰਾ ਸੀ ਭੂਮਿਕਾ ਚਾਵਲਾ। ਜਿਸ ਦੇ ਖਾਤੇ ‘ਚ ਤੇਰੇ ਨਾਮ ਤੋਂ ਇਲਾਵਾ ਹੋਰ ਕੋਈ ਯਾਦਗਾਰੀ ਫਿਲਮ ਨਹੀਂ ਹੈ। ਅੱਜ ਵੀ ਭੂਮਿਕਾ ਨੂੰ ਉਨ੍ਹਾਂ ਦੀ ਅਦਾਕਾਰੀ ਲਈ ਯਾਦ ਕੀਤਾ ਜਾਂਦਾ ਹੈ। 


ਭੂਮਿਕਾ ਚਾਵਲਾ ਦਾ ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਬੜੀ ਮੁਸ਼ਕਲ ਨਾਲ ਪਛਾਣ ਆਉਂਦੀ ਹੈ ਕਿ ਇਹ ਭੂਮਿਕਾ ਚਾਵਲਾ ਹੈ। ਅਦਾਕਾਰਾ ਦਾ ਲੁੱਕ ਕਾਫੀ ਬਦਲ ਗਿਆ ਹੈ। ਫਿਲਹਾਲ ਉਹ ਫਿਲਮ ਇੰਡਸਟਰੀ ਤੋਂ ਦੂਰ ਹੈ ਅਤੇ ਆਪਣੇ ਘਰ ਪਰਿਵਾਰ ਵੱਲ ਹੀ ਧਿਆਨ ਦੇ ਰਹੀ ਹੈ। ਪਰ ਪ੍ਰਸ਼ੰਸਕ ਅਦਾਕਾਰਾ ਦੀ ਅਜਿਹੀ ਸਾਦੀ ਲੁੱਕ ਨੂੰ ਦੇਖ ਕਾਫੀ ਹੈਰਾਨ ਹੋ ਰਹੇ ਹਨ। ਦੇਖੋ ਇਹ ਵੀਡੀਓ:









ਦੱਸ ਦਈਏ ਕਿ ਭੂਮਿਕਾ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ। ਉਨ੍ਹਾਂ ਦੇ ਇੰਸਟਾਗ੍ਰਾਮ ‘ਤੇ 1 ਮਿਲੀਅਨ ਯਾਨਿ 10 ਲੱਖ ਫਾਲੋਅਰਜ਼ ਹਨ।






ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਰਾਧੇ’ ‘ਚ ‘ਨਿਰਜਲਾ’ ਦੇ ਕਿਰਦਾਰ ਦੇ ਨਾਲ ਸੁਰਖੀਆਂ ਵਟੋਰਨ ਵਾਲੀ ਅਦਾਕਾਰਾ ਭੂਮਿਕਾ ਚਾਵਲਾ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ । ਇਸ ਫ਼ਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਇਸੇ ਫ਼ਿਲਮ ਦੇ ਨਾਲ ਭੂਮਿਕਾ ਲਾਈਮ-ਲਾਈਟ ‘ਚ ਆਈ ਸੀ । ਪਰ ਇਸ ਸ਼ੌਹਰਤ ਨੂੰ ਉਹ ਬਰਕਰਾਰ ਨਹੀਂ ਰੱਖ ਪਾਈ ਅਤੇ ਬਾਲੀਵੁੱਡ ਤੋਂ ਦੂਰ ਹੋ ਗਈ ਸੀ ।


ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਮਰਹੂਮ ਦਿਲੀਪ ਕੁਮਾਰ ਦੀ ਛੋਟੀ ਭੈਣ ਹਸਪਤਾਲ ‘ਚ ਭਰਤੀ, 7 ਦਿਨਾਂ ਤੋਂ ਦੇਖਭਾਲ ਕਰ ਰਹੀ ਸਾਇਰਾ ਬਾਨੋ