Snowman Movie: ‘ਸਨੋਮੈਨ’ ਫ਼ਿਲਮ ਦਾ ਨਵਾਂ ਗਾਣਾ ‘ਦਿਨ ਸੋਹਣਾ’ ਹਸ਼ਮਤ ਸੁਲਤਾਨਾ ਦੀ ਅਵਾਜ਼ ‘ਚ ਰਿਲੀਜ਼, ਦੇਖੋ ਵੀਡੀਓ
Snowman Movie New Song:ਗੀਤ ਨੂੰ ਹਸ਼ਮਤ ਸੁਲਤਾਨਾ ਨੇ ਗਾਇਆ ਹੈ ਤੇ ਗੀਤ ਦੇ ਬੋਲ ਕੁਲਸ਼ਾਨ ਸੰਧੂ ਦੇ ਵੱਲੋਂ ਲਿਖੇ ਗਏ ਹਨ ਤੇ ਮਿਊਜ਼ਿਕ ਦਿੱਤਾ ਹੈ ਜੇ.ਕੇ ਦੇ ਵੱਲੋਂ। ਗੀਤ ਨੂੰ ਨੀਰੂ ਬਾਜਵਾ ਨਾਲ ਇੱਕ ਵਿਦੇਸ਼ੀ ਕਲਾਕਾਰ ਦੇ 'ਤੇ ਫ਼ਿਲਮਾਇਆ ਗਿਆ ਹੈ
Snowman New Song Din Sohna Released: ਨੀਰੂ ਬਾਜਵਾ (Neeru Bajwa) ਦੀ ਫ਼ਿਲਮ ‘ਸਨੋਮੈਨ’ (Snowman) ਦਾ ਨਵਾਂ ਗੀਤ ‘ਦਿਨ ਸੋਹਣਾ’ (Din Sohna) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਹਸ਼ਮਤ ਸੁਲਤਾਨਾ ਨੇ ਗਾਇਆ ਹੈ ਅਤੇ ਗੀਤ ਦੇ ਬੋਲ ਕੁਲਸ਼ਾਨ ਸੰਧੂ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਜੇ.ਕੇ ਦੇ ਵੱਲੋਂ। ਇਸ ਗੀਤ ਨੂੰ ਨੀਰੂ ਬਾਜਵਾ ਦੇ ਨਾਲ-ਨਾਲ ਇੱਕ ਵਿਦੇਸ਼ੀ ਕਲਾਕਾਰ ਦੇ ਉੱਤੇ ਫ਼ਿਲਮਾਇਆ ਗਿਆ ਹੈ।
ਬੀਤੇ ਦਿਨੀਂ ਇਸ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਰਾਣਾ ਰਣਬੀਰ, ਨੀਰੂ ਬਾਜਵਾ ਅਤੇ ਜੈਜ਼ੀ ਬੀ ਨਜ਼ਰ ਆਉਣਗੇ।
ਫ਼ਿਲਮ ਦੇ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਜਦੋਂਕਿ ਜੈਜ਼ੀ ਬੀ ਲੰਮੇ ਸਮੇਂ ਬਾਅਦ ਕਿਸੇ ਪੰਜਾਬੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
View this post on Instagram
ਨੀਰੂ ਬਾਜਵਾ ਜਲਦ ਹੀ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਦਿਖਾਈ ਦੇਵੇਗੀ। ਜਿਸ ਦਾ ਖੁਲਾਸਾ ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਇੱਕ ਪੋਸਟ ਸਾਂਝੀ ਕਰਕੇ ਕੀਤਾ ਸੀ। ਦੱਸ ਦਈਏ ਕਿ ਸਨੋਮੈਨ ਫਿਲਮ 2 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ‘ਚ ਕਈ ਸਾਲਾਂ ਬਾਅਦ ਜੈਜ਼ੀ ਬੀ ਐਕਟਿੰਗ ਦੀ ਦੁਨੀਆ ‘ਚ ਵਾਪਸੀ ਕਰਨ ਜਾ ਰਹੇ ਹਨ।