Mankirt Aulakh Upcoming Movie: ਮਨਕੀਰਤ ਔਲਖ ਇੰਨੀਂ ਦਿਨੀਂ ਭਾਰਤ ਵਿੱਚ ਹਨ। ਉਹ ਪਿਛਲੇ ਦਿਨੀਂ ਦਿੱਲੀ `ਚ ਆਪਣੇ ਲਾਈਵ ਸ਼ੋਅ ਨੂੰ ਲੈਕੇ ਚਰਚਾ `ਚ ਰਹੇ। ਇਸ ਦੌਰਾਨ ਔਲਖ ਦੇ ਆਲੇ ਦੁਆਲੇ ਸਰੱਖਿਆ ਦਾ ਸਖ਼ਤ ਪਹਿਰਾ ਨਜ਼ਰ ਆਇਆ। ਇਸ ਦੇ ਨਾਲ 2 ਅਕਤੂਬਰ ਨੂੰ ਮਨਕੀਰਤ ਔਲਖ ਨੇ ਆਪਣਾ 32ਵਾਂ ਜਨਮਦਿਨ ਮਨਾਇਆ ਹੈ। ਇਸ ਤੋਂ ਬਾਅਦ ਹੀ ਮਨਕੀਰਤ ਔਲਖ ਨੇ ਆਪਣੀ ਆਉਣ ਵਾਲੀ ਫ਼ਿਲਮ `ਬਰਾਊਨ ਬੁਆਏਜ਼` ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ।


ਟੀ-ਸੀਰੀਜ਼ ਨੇ ਇਸ ਬਾਰੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰ ਸ਼ੇਅਰ ਕੀਤੀ। ਜਿਸ ਵਿੱਚ ਕੈਪਸ਼ਨ ਦਿੱਤੀ ਗਈ, "ਗੁਲਸ਼ਨ ਕੁਮਾਰ ਤੇ ਟੀ-ਸੀਰੀਜ਼ ਪੇਸ਼ ਕਰਦੇ ਹਨ ਫ਼ਿਲਮ ਬਰਾਊਨ ਬੁਆਏਜ਼। ਫ਼ਿਲਮ `ਚ ਮਨਕੀਰਤ ਔਲਖ ਤੇ ਅੰਕਿਤਾ ਸ਼ਰਮਾ ਮੁੱਖ ਕਿਰਦਾਰ `ਚ ਨਜ਼ਰ ਆਉਣ ਵਾਲੇ ਹਨ। ਜਿਸ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ।" 









ਦਸ ਦਈਏ ਕਿ `ਬਰਾਊਨ ਬੁਆਏਜ਼` ਦੀ ਕਹਾਣੀ ਅਖਿਲੇਸ਼ ਜੈਸਵਾਲ ਨੇ ਲਿਖੀ ਹੈ। ਇਹ ਉਹੀ ਅਖਿਲੇਸ਼ ਜੈਸਵਾਲ ਹਨ, ਜਿਨ੍ਹਾਂ ਨੇ ਸੁਪਰਹਿੱਟ ਬਾਲੀਵੁੱਡ ਫ਼ਿਲਮ `ਗੈਂਗਸ ਆਫ਼ ਵਾਸੇਪੁਰ` ਲਿਖੀ ਹੈ। ਫ਼ਿਲਮ `ਚ ਮਿਊਜ਼ਿਕ ਐਵੀ ਸਰ੍ਹਾ ਨੇ ਦਿੱਤਾ ਹੈ। ਫ਼ਿਲਹਾਲ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ।   


ਇਹ ਵੀ ਪੜ੍ਹੋ: ਗੁਰਲੇਜ਼ ਅਖਤਰ ਨੇ ਪਤੀ ਕੁਲਵਿੰਦਰ ਕੈਲੀ ਨਾਲ ਸ਼ੇਅਰ ਕੀਤੀ ਰੋਮਾਂਟਿਕ ਵੀਡੀਓ, ਕੈਪਸ਼ਨ ਨੇ ਜਿੱਤਿਆ ਫ਼ੈਨਜ਼ ਦਾ ਦਿਲ


ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਵੀਤ ਬਲਜੀਤ ਨੇ ਪਰਿਵਾਰ ਨਾਲ ਸ਼ੇਅਰ ਕੀਤੀ ਪਿਆਰੀ ਤਸਵੀਰ, ਫ਼ੈਨਜ਼ ਨੇ ਲੁਟਾਇਆ ਪਿਆਰ