Veet Baljit Family: ਪੰਜਾਬੀ ਸਿੰਗਰ ਵੀਤ ਬਲਜੀਤ ਇੰਨੀਂ ਦਿਨੀਂ ਭਾਵੇਂ ਪੰਜਾਬੀ ਇੰਡਸਟਰੀ `ਚ ਐਕਟਿਵ ਨਹੀਂ ਹਨ, ਪਰ ਉਹ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ `ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਵੀਤ ਬਲਜੀਤ ਦੀ ਸੋਸ਼ਲ ਮੀਡੀਆ ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ, ਜੋ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਉਡੀਕ ਕਰਦੀ ਰਹਿੰਦੀ ਹੈ।


ਵੀਤ ਬਲਜੀਤ ਨੇ ਇੱਕ ਤਾਜ਼ਾ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੇ ਪਰਿਵਾਰ ਨਾਲ ਨਜ਼ਰ ਆ ਰਹੇ ਹਨ। ਇਸ ਪਿਆਰੀ ਜਿਹੀ ਫ਼ੈਮਿਲੀ ਫ਼ੋਟੋ ਨੂੰ ਉਨ੍ਹਾਂ ਦੇ ਫ਼ੈਨਜ਼ ਖੂਬ ਪਸੰਦ ਕਰ ਰਹੇ ਹਨ। ਦਰਅਸਲ, ਇਹ ਤਸਵੀਰ ਉਨ੍ਹਾਂ ਨੇ ਆਪਣੇ ਬੇਟੇ ਮੂਲੀ ਦੇ ਜਨਮਦਿਨ ਤੇ ਬੀਤੇ ਦਿਨ ਯਾਨਿ 3 ਅਕਤੂਬਰ ਨੂੰ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਫ਼ੋਟੋ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, "ਜਨਮਦਿਨ ਮੁਬਾਰਕ ਪੁੱਤ।"









ਉਨ੍ਹਾਂ ਦੀ ਇਸ ਫ਼ੋਟੋ ਨੂੰ ਫ਼ੈਨਜ਼ ਨੇ ਕਾਫ਼ੀ ਪਿਆਰ ਦਿੱਤਾ। ਇਸ ਦਾ ਅੰਦਾਜ਼ਾ ਉਨ੍ਹਾਂ ਦੀ ਫ਼ੋਟੋ ਤੇ ਹਜ਼ਾਰਾਂ ਲਾਈਕ ਤੇ ਕਮੈਂਟ ਦੇਖ ਲਗਾਇਆ ਜਾ ਸਕਦਾ ਹੈ। 


ਅੱਜ ਕੱਲ ਕੀ ਕਰ ਰਹੇ ਹਨ ਵੀਤ ਬਲਜੀਤ?
ਵੀਤ ਬਲਜੀਤ ਦਾ ਆਖਰੀ ਗੀਤ ਇਸੇ ਸਾਲ ਮਈ ਮਹੀਨੇ ਵਿਚ ਰਿਲੀਜ਼ ਹੋਇਆ ਸੀ। ਇਸ ਤੋਂ ਇਲਾਵਾ ਦੇਵ ਖਰੌੜ ਦੀ ਫ਼ਿਲਮ `ਡਾਕੂਆਂ ਦਾ ਮੁੰਡਾ 2` ਵਿੱਚ ਉਨ੍ਹਾਂ ਨੇ `ਬੱਲੇ ਬੱਲੇ` ਗੀਤ ਦੇ ਬੋਲ ਲਿਖੇ ਸੀ। ਇਸ ਗੀਤ ਨੂੰ ਨਛੱਤਰ ਗਿੱਲ ਨੇ ਗਾਇਆ ਸੀ। ਦਸ ਦਈਏ ਕਿ ਵੀਤ ਬਲਜੀਤ ਦੇ ਇਕੱਲੇ ਇੰਸਟਾਗ੍ਰਾਮ ਤੇ 8 ਲੱਖ ਤੋਂ ਵੀ ਜ਼ਿਆਦਾ ਫ਼ਾਲੋਅਰਜ਼ ਹਨ।