Diljit Dosanjh: ਦਿਲਜੀਤ ਦੋਸਾਂਝ ਦੀ ਪੁੱਤਰ ਨਾਲ ਤਸਵੀਰ ਆਈ ਸਾਹਮਣੇ, ਫੈਨਜ਼ ਕਰ ਰਹੇ ਪਿਆਰ ਦੀ ਵਰਖਾ
Diljit Dosanjh Son: ਸੋਸ਼ਲ ਮੀਡੀਆ 'ਤੇ ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੇ ਪੁੱਤਰ ਦੀ ਪਿਆਰੀ ਤਸਵੀਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਤਸਵੀਰ ਨੂੰ ਦਿਲਜੀਤ ਦੋਸਾਂਝ ਦੇ ਫੈਨ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ।
Diljit Dosanjh Family: ਪੰਜਾਬੀ ਸਿੰਗਰ ਤੇ ਅਦਾਕਾਰ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਮੇਹਨਤ ਤੇ ਟੈਲੇਂਟ ਨਾਲ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਇੰਨੀਂ ਦਿਨੀਂ ਦਿਲਜੀਤ ਦੋਸਾਂਝ ਖੂਬ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਕਲਾਕਾਰ ਆਪਣੀ ਫਿਲਮ 'ਚਮਕੀਲਾ' ਲਈ ਸੁਰਖੀਆਂ 'ਚ ਹੈ।
ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਦਿਲਜੀਤ ਦੋਸਾਂਝ ਕੰਪਲੀਟ ਫੈਮਿਲੀ ਮੈਨ ਹਨ। ਉਹ ਆਪਣੇ ਪਰਿਵਾਰ ਨੂੰ ਲਾਈਮਲਾਈਟ ਤੋਂ ਦੂਰ ਹੀ ਰੱਖਣਾ ਪਸੰਦ ਕਰਦੇ ਹਨ। ਇੰਟਰਨੈੱਟ ਤੇ ਅਦਾਕਾਰ ਦੇ ਪਰਿਵਾਰ ਨਾਲ ਜੁੜੀਆਂ ਤਸਵੀਰਾਂ ਤੇ ਜਾਣਕਾਰੀ ਵੀ ਬਹੁਤ ਘੱਟ ਮੌਜੂਦ ਹੁੰਦੀ ਹੈ।
ਹੁਣ ਇਸ ਦਰਮਿਆਨ ਸੋਸ਼ਲ ਮੀਡੀਆ 'ਤੇ ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੇ ਪੁੱਤਰ ਦੀ ਪਿਆਰੀ ਤਸਵੀਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਤਸਵੀਰ ਨੂੰ ਦਿਲਜੀਤ ਦੋਸਾਂਝ ਦੇ ਫੈਨ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਤਸਵੀਰ 'ਚ ਦੋਵੇਂ ਪਿਓ ਪੁੱਤਰ ਦਾ ਕਿਊਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
View this post on Instagram
ਦਿਲਜੀਤ ਦੀ ਆਪਣੇ ਪੁੱਤਰ ਨਾਲ ਇਸ ਤਸਵੀਰ 'ਤੇ ਫੈਨਜ਼ ਕਾਫੀ ਜ਼ਿਆਦਾ ਕਮੈਂਟ ਕਰ ਰਹੇ ਹਨ। ਇੱਕ ਸ਼ਖਸ ਨੇ ਕਮੈਂਟ ਕੀਤਾ, 'ਦੋਨੋਂ ਪਿਓ ਪੁੱਤ ਸੋਹਣੇ ਨੇ, ਪਿਆਰ ਤੇ ਸਤਿਕਾਰ।' ਇੱਕ ਹੋਰ ਯੂਜ਼ਰ ਨੇ ਕਮੈਂਟ 'ਚ ਕਿਹਾ, 'ਕੀ ਇਹ ਦਿਲਜੀਤ ਦਾ ਬੇਟਾ ਹੈ, ਬਹੁਤ ਕਿਊਟ ਹੈ।'
ਇੱਕ ਰਿਪੋਰਟ ਮੁਤਾਬਕ ਦਿਲਜੀਤ ਦਾ ਪਰਿਵਾਰ ਅਮਰੀਕਾ ਦੇ ਕੈਲੀਫੋਰਨੀਆ 'ਚ ਰਹਿੰਦਾ ਹੈ। ਦਿਲਜੀਤ ਨੇ ਕਦੇ ਵੀ ਆਪਣੇ ਪਰਿਵਾਰ ਦੀ ਕੋਈ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਨਹੀਂ ਕੀਤੀ। ਇਸ ਦਾ ਕਾਰਨ ਖੁਦ ਦਿਲਜੀਤ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਪਤਨੀ ਤੇ ਬੱਚੇ 'ਤੇ ਕੋਈ ਵੀ ਕਿਸੇ ਤਰ੍ਹਾਂ ਦਾ ਸਵਾਲ ਚੁੱਕੇ। ਉਹ ਆਪਣੇ ਪਰਿਵਾਰ ਨੂੰ ਲੈਕੇ ਬਹੁਤ ਪ੍ਰੋਟੈਕਟਿਵ ਹਨ।
ਦਿਲਜੀਤ ਦੋਸਾਂਝ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇੰਨੀਂ ਦਿਨੀਂ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਦੀ ਸ਼ੂਟਿੰਗ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਸੰਗਰੂਰ 'ਚ ਹੋ ਰਹੀ ਹੈ। ਫਿਲਮ ਦੇ ਸੈੱਟ ਤੋਂ ਦਿਲਜੀਤ ਦੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਦਿਲਜੀਤ ਨੇ ਆਪਣੀ ਚਮਕੀਲਾ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਸ਼ੈਰੀ ਮਾਨ ਨੇ ਫਿਰ ਪਰਮੀਸ਼ ਵਰਮਾ 'ਤੇ ਕੱਸਿਆ ਤੰਜ? ਵੀਡੀਓ ਸ਼ੇਅਰ ਕਰ ਕਹੀ ਇਹ ਗੱਲ