Gippy Grewal With Family: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਹਾਲ ਹੀ 'ਚ ਇਤਿਹਾਸ ਰਚਿਆ ਹੈ। ਇਹ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਫਿਲਮ ਹੈ। ਇਸ ਦੇ ਨਾਲ ਨਾਲ ਹਾਲ ਹੀ 'ਚ ਗਿੱਪੀ ਨੇ ਆਪਣੀ ਆਉਣ ਵਾਲੀ ਫਿਲਮ 'ਮੌਜਾਂ ਹੀ ਮੌਜਾਂ' ਦਾ ਟਰੇਲਰ ਸਲਮਾਨ ਖਾਨ ਤੋਂ ਲੌਂਚ ਕਰਵਾਇਆ ਸੀ। ਇਸ ਦੀ ਵੀ ਕਾਫੀ ਚਰਚਾ ਹੋਈ ਸੀ।


ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਦੇ ਘਰ ਆਇਆ ਨੰਨ੍ਹਾ ਮਹਿਮਾਨ, ਗਾਇਕ ਨੇ ਵੀਡੀਓ ਸ਼ੇਅਰ ਕਰ ਦਿਖਾਈ ਝਲਕ, ਦੇਖੋ ਵੀਡੀਓ


ਹੁਣ ਗਿੱਪੀ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਫਿਰ ਸੁਰਖੀਆਂ 'ਚ ਆ ਗਏ ਹਨ। ਦਰਅਸਲ, ਗਾਇਕ ਦੀ ਇਕ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਿਆਰ ਮਿਲ ਰਿਹਾ ਹੈ। ਇਸ ਵੀਡੀਓ 'ਚ ਗਿੱਪੀ ਆਪਣੀ ਰਵਨੀਤ ਤੇ ਪੁੱਤਰ ਸ਼ਿੰਦਾ ਗਰੇਵਾਲ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਦੀ ਇਸ ਪਿਆਰੀ ਜਿਹੀ ਫੈਮਿਲੀ ਵੀਡੀਓ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਪ੍ਰਸ਼ੰਸਕ ਗਿੱਪੀ ਦੀ ਇਸ ਵੀਡੀਓ 'ਤੇ ਕਮੈਂਟ ਕਰ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਇਸ ਵੀਡੀਓ 'ਚ ਗਿੱਪੀ ਤੇ ਰਵਨੀਤ ਨਜ਼ਰ ਆ ਰਹੇ ਹਨ। ਦੋਵਾਂ ਦੇ ਰੋਮਾਂਟਿਕ ਅੰਦਾਜ਼ ਨੇ ਫੈਨਜ਼ ਦਾ ਦਿਲ ਜਿੱਤ ਲਿਆ। ਇਸ ਤੋਂ ਬਾਅਦ ਵੀਡੀਓ 'ਚ ਸ਼ਿੰਦਾ ਵੀ ਨਜ਼ਰ ਆਉਂਦਾ ਹੈ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' 20 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ। ਫਿਲਮ 'ਚ ਗਿੱਪੀ ਦੇ ਨਾਲ ਬਿਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਵੀ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਗਿੱਪੀ ਨੇ ਟੀਵੀ ਅਦਾਕਾਰਾ ਹਿਨਾ ਖਾਨ ਦੇ ਨਾਲ ਆਪਣੀ ਅਗਲੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਹ ਫਿਲਮ 2024 'ਚ ਰਿਲੀਜ਼ ਹੋਵੇਗੀ। 


ਇਹ ਵੀ ਪੜ੍ਹੋ: ਉਰਫੀ ਜਾਵੇਦ ਨੇ ਚੋਰੀ ਚੁਪਕੇ ਕਰ ਲਈ ਮੰਗਣੀ, ਸੋਸ਼ਲ ਮੀਡੀਆ 'ਤੇ ਛਾਈਆਂ ਮੰਗਣੀ ਦੀਆਂ ਤਸਵੀਰਾਂ