Gippy Grewal Family: ਗਿੱਪੀ ਗਰੇਵਾਲ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਅਕਸਰ ਹੀ ਲਾਈਮਲਾਈਟ 'ਚ ਬਣੇ ਰਹਿੰਦੇ ਹਨ। ਜਦੋਂ ਵੀ ਗਿੱਪੀ ਗਰੇਵਾਲ ਦੀਆਂ ਫੈਮਿਲੀ ਫੋਟੋਆਂ ਸਾਹਮਣੇ ਆਉਂਦੀਆਂ ਹਨ ਤਾਂ ਉਹ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ।


ਇਹ ਵੀ ਪੜ੍ਹੋ: ਨੈੱਟਫਲਿਕਸ 'ਤੇ ਰਿਲੀਜ਼ ਹੋਈ ਸਿਧਾਰਥ ਮਲਹੋਤਰਾ ਦੀ ਫਿਲਮ 'ਮਿਸ਼ਨ ਮਜਨੂੰ', ਦੇਖਣ ਤੋਂ ਪਹਿਲਾਂ ਪੜ੍ਹ ਲਓ ਰਿਵਿਊ


ਹਾਲ ਹੀ 'ਚ ਸ਼ਿੰਦਾ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਆਪਣੇ ਮੰਮੀ-ਡੈਡੀ ਗਿੱਪੀ ਤੇ ਰਵਨੀਤ ਨਾਲ ਤਸਵੀਰਾਂ ਸ਼ੇਅਰ ਕੀਤੀਆਂ, ਜੋ ਕਿ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਿੰਦਾ ਆਪਣੇ ਮੰਮੀ ਡੈਡੀ ਨਾਲ ਖੂਬ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਸ਼ਿੰਦੇ ਨੇ ਕੈਪਸ਼ਨ 'ਚ ਲਿਿਖਆ ਖਿ, 'ਪਰਿਵਾਰ ਵਰਗਾ ਕੁੱਝ ਵੀ ਨਹੀਂ।'


ਇਹ ਵੀ ਪੜ੍ਹੋ: ਅਨੰਤ ਅੰਬਾਨੀ ਰਾਧਿਕਾ ਮਰਚੈਂਟ ਦੀ ਮੰਗਣੀ ਦਾ ਵੀਡੀਓ ਆਇਆ ਸਾਹਮਣੇ, ਫੈਮਿਲੀ ਡੌਗ ਲੈਕੇ ਆਇਆ ਮੰਗਣੀ ਦੀ ਅੰਗੂਠੀ









ਕਾਬਿਲੇਗ਼ੌਰ ਹੈ ਕਿ ਇਸ ਸਾਲ ਸ਼ਿੰਦਾ ਗਰੇਵਾਲ ਆਪਣੇ ਡੈਡੀ ਗਿੱਪੀ ਨਾਲ ਦੋ ਫਿਲਮਾਂ 'ਸ਼ਿੰਦਾ ਸ਼ਿੰਦਾ ਨੋ ਪਾਪਾ' ਤੇ 'ਕੈਰੀ ਆਨ ਜੱਟਾ 3' 'ਚ ਨਜ਼ਰ ਆਉਣ ਵਾਲਾ ਹੈ। 'ਸ਼ਿੰਦਾ ਸ਼ਿੰਦਾ ਨੋ ਪਾਪਾ' 13 ਅਪ੍ਰੈਲ ਨੂੰ ਵਿਸਾਖੀ ਮੌਕੇ ਰਿਲੀਜ਼ ਹੋਣ ਜਾ ਰਹੀ ਹੈ, ਜਦਕਿ 'ਕੈਰੀ ਆਨ ਜੱਟਾ 3' 29 ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।






ਦੂਜੇ ਪਾਸੇ ਗਿੱਪੀ ਗਰੇਵਾਲ ਲਈ ਵੀ ਇਹ ਸਾਲ ਕਾਫੀ ਖਾਸ ਹੋਣ ਵਾਲਾ ਹੈ। ਗਿੱਪੀ ਦੀਆਂ 3-4 ਫਿਲਮਾਂ ਇਸ ਸਾਲ ਰਿਲੀਜ਼ ਹੋਣ ਜਾ ਰਹੀਆਂ ਹਨ। ਇਸ ਦੇ ਨਾਲ ਨਾਲ ਗਿੱਪੀ ਇਸੇ ਸਾਲ ਓਟੀਟੀ 'ਤੇ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਦੀ ਪਹਿਲੀ ਵੈੱਬ ਸੀਰੀਜ਼ 'ਆਊਟਲਾਅ' ਜਲਦ ਹੀ ਰਿਲੀਜ਼ ਹੋ ਸਕਦੀ ਹੈ।


ਇਹ ਵੀ ਪੜ੍ਹੋ: ਪ੍ਰਿਯੰਕਾ ਚੋਪੜਾ ਨੇ ਸਰੋਗੇਸੀ ਰਾਹੀਂ ਮਾਂ ਬਣਨ 'ਤੇ ਤੋੜੀ ਚੁੱਪੀ, ਦੱਸਿਆ ਕਿਉਂ ਚੁਣਿਆ ਇਹ ਆਪਸ਼ਨ