Roshan Prince: ਪੰਜਾਬੀ ਸਿੰਗਰ ਤੇ ਐਕਟਰ ਰੌਸ਼ਨ ਪ੍ਰਿੰਸ ਇੰਨੀਂ ਦਿਨੀਂ ਅਮਰੀਕਾ `ਚ ਛੁੱਟੀਆਂ ਮਨਾ ਰਹੇ ਹਨ। ਇੱਥੇ ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰ ਰਹੇ ਹਨ। ਇਸ ਦੌਰਾਨ ਉਹ ਆਪਣੇ ਫ਼ੈਨਜ਼ ਨਾਲ ਹਰ ਅਪਡੇਟ ਸ਼ੇਅਰ ਕਰ ਰਹੇ ਹਨ। ਹਾਲ ਹੀ `ਚ ਰੌਸ਼ਨ ਪ੍ਰਿੰਸ ਨੇ ਪਤਨੀ ਤੇ ਬੱਚਿਆਂ ਨਾਲ ਇੱਕ ਤਸਵੀਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕੀਤੀ ਹੈ। ਜਿਸ ਦੀ ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ, "ਨਿਊ ਯਾਰਕ ਦੀ ਇੱਕ ਯਾਦ।" ਦੇਖੋ ਤਸਵੀਰ:
ਤਸਵੀਰ `ਚ ਰੌਸ਼ਨ ਪ੍ਰਿੰਸ ਤੇ ਉਨ੍ਹਾਂ ਦੀ ਫ਼ੈਮਿਲੀ ਨੇ ਸਫ਼ੇਦ ਰੰਗ ਦੀਆ ਟੀ-ਸ਼ਰਟਾਂ ਪਾਈਆਂ ਹੋਈਆਂ ਹਨ, ਜਿਨ੍ਹਾਂ `ਤੇ ਲਿਖਿਆ ਹੋਇਆ ਹੈ ਆਈ ਲਵ ਐਨਵਾਈ, ਯਾਨਿ ਮੈਨੂੰ ਨਿਊ ਯਾਰਕ ਨਾਲ ਪਿਆਰ ਹੈ। ਇਸ ਤਸਵੀਰ ਨੂੰ ਪ੍ਰਿੰਸ ਦੇ ਫ਼ੈਨਜ਼ ਖੂਬ ਪਿਆਰ ਦੇ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਰੌਸ਼ਨ ਪ੍ਰਿੰਸ ਦੀ ਫ਼ਿਲਮ ਬਿਊਟੀਫ਼ੁਲ ਬਿੱਲੋ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਓਟੀਟੀ ਪਲੇਟਫ਼ਾਰਮ ਜ਼ੀ 5 ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ `ਚ ਪ੍ਰਿੰਸ ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਨਾਲ ਐਕਟਿੰਗ ਕਰਦੇ ਨਜ਼ਰ ਆਉਣਗੇ।