Afsana Khan Video: ਪੰਜਾਬੀ ਸਿੰਗਰ ਅਫ਼ਸਾਨਾ ਖਾਨ ਇੰਨੀਂ ਦਿਨੀਂ ਦੁਬਈ ਵਿੱਚ ਹੈ। ਉਹ ਆਪਣੇ ਪਤੀ ਸਾਜ਼ ਨਾਲ ਦੁਬਈ `ਚ ਛੁੱਟੀਆਂ ਮਨਾ ਰਹੀ ਹੈ। ਇਸ ਨਾਲ ਜੁੜੀਆਂ ਤਸਵੀਰਾਂ ਤੇ ਵੀਡੀਓ ਇਹ ਜੋੜਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰ ਰਿਹਾ ਹੈ। ਇਸ ਦੌਰਾਨ ਇਸ ਜੋੜੇ ਨੇ ਇੱਕ ਹੋਰ ਰੋਮਾਂਟਿਕ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਇਹ ਦੋਵੇਂ ਰੋਮਾਂਟਿਕ ਅੰਦਾਜ਼ ਨਾਲ ਇੱਕ ਦੂਜੇ ਦੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਵੀਡੀਓ ਸ਼ੇਅਰ ਕਰਦਿਆਂ ਅਫ਼ਸਾਨਾ ਖਾਨ ਨੇ ਪੋਸਟ ਨੂੰ ਪਿਆਰਾ ਕੈਪਸ਼ਨ ਦਿੱਤਾ। ਅਫ਼ਸਾਨਾ ਨੇ ਲਿਖਿਆ, "ਉਸ ਨੇ ਹਰ ਨਸ਼ਾ ਸਾਮਨੇ ਲਾਕਰ ਰਖ ਦਿਆ ਔਰ ਕਹਾ, ਸਬਸੇ ਬੁਰੀ ਲਤ ਕੌਨ ਸੀ ਹੈ, ਮੈਨੇ ਕਹਾ ਤੇਰੇ ਪਿਆਰ ਕੀ।"
ਦੱਸ ਦਈਏ ਕਿ ਅਫ਼ਸਾਨਾ ਖਾਨ ਦਾ ਸਾਜ਼ ਨਾਲ ਵਿਆਹ 19 ਫ਼ਰਵਰੀ 2022 ਨੂੰ ਹੋਇਆ ਸੀ। ਇਨ੍ਹਾਂ ਦੇ ਵਿਆਹ ਨੇ ਖੂਬ ਸੁਰਖੀਆਂ ਬਟੋਰੀਆਂ ਸੀ। ਜੋੜੇ ਦੇ ਵਿਆਹ ਦੀ ਪਾਰਟੀ `ਚ ਪੰਜਾਬੀ ਇੰਡਸਟਰੀ ਦੀਆਂ ਦਿੱਗਜ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਸੀ, ਜਿਨ੍ਹਾਂ ਵਿੱਚ ਸਿੱਧੂ ਮੂਸੇਵਾਲਾ ਵੀ ਇੱਕ ਸਨ।
ਵਰਕਫ਼ਰੰਟ ਦੀ ਗੱਲ ਕਰੀਏ ਤਾਂ ਹਾਲ ਹੀ `ਚ ਅਫ਼ਸਾਨਾ ਖਾਨ ਨੇ ਫ਼ਿਲਮ ਮੋਹ `ਚ ਇੱਕ ਗੀਤ ਗਾਇਆ ਸੀ। ਜਿਸ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਖੂਬ ਪਿਆਰ ਮਿਲਿਆ। ਇਸ ਦੇ ਨਾਲ ਨਾਲ ਗਾਇਕਾ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਆਪਣੇ ਫ਼ੈਨਜ਼ ਨਾਲ ਸ਼ੇਅਰ ਕਰਦੀ ਹੈ। ਅਫ਼ਸਾਨਾ ਦੇ ਇਕੱਲੇ ਇੰਸਟਾਗ੍ਰਾਮ ਤੇ 1.7 ਮਿਲੀਅਨ ਯਾਨਿ 17 ਲੱਖ ਫ਼ਾਲੋਅਰਜ਼ ਹਨ।