Afsana Khan Saaz Video: ਪੰਜਾਬੀ ਗਾਇਕਾ ਅਫ਼ਸਾਨਾ ਖਾਨ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਹ ਇੰਨੀਂ ਦਿਨੀਂ ਕਾਫ਼ੀ ਲਾਈਮਲਾਈਟ ਹੈ। ਹਾਲ ਹੀ `ਚ ਐਨਆਈਏ ਨੇ ਅਫਸਾਨਤ ਕੋਲੋਂ ਸਿੱਧੂ ਮੂਸੇਵਾਲਾ ਕਤਲ ਕੇਸ `ਚ ਪੁੱਛਗਿੱਛ ਕੀਤੀ ਸੀ। ਇਸ ਤੋਂ ਬਾਅਦ ਅਫਸਾਨਾ ਖਾਨ ਨੇ ਲਾਈਵ ਹੋ ਕੇ ਆਪਣੀ ਸਫ਼ਾਈ ਪੇਸ਼ ਕੀਤੀ ਸੀ।


ਇਸ ਤੋਂ ਬਾਅਦ ਹੁਣ ਅਫਸਾਨਾ ਖਾਨ ਨੇ ਪਤੀ ਸਾਜ਼ ਨਾਲ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ `ਚ ਅਫ਼ਸਾਨਾ ਸਾਜ਼ ਦਾ ਹੱਥ ਫੜੇ ਨਜ਼ਰ ਆ ਰਹੀ ਹੈ। ਬੈਕਗਰਾਊਂਡ `ਚ ਹਿੰਦੀ ਰੋਮਾਂਟਿਕ ਗਾਣਾ ਚਲਦਾ ਵੀ ਸੁਣਾਈ ਦੇ ਰਿਹਾ ਹੈ। ਅਫ਼ਸਾਨਾ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ `ਚ ਲਿਖਿਆ, "ਮੇਰੀ ਹਰ ਖੁਸ਼ੀ ਹਰ ਬਾਤ ਤੇਰੀ ਹੈ, ਸਾਂਸੋਂ ਮੇਂ ਛੁਪੀ ਯੇ ਸਾਂਸ ਤੇਰੀ ਹੈ। ਦੋ ਪਲ ਬੀ ਨਹੀਂ ਰਹਿ ਸਕਤੇ ਤੇਰੇ ਬਿਨ, ਧੜਕਨੋਂ ਕੀ ਧੜਕਦੀ ਹਰ ਅਵਾਜ਼ ਤੇਰੀ ਹੈ।"









ਅਫ਼ਸਾਨਾ ਖਾਨ ਅਕਸਰ ਸੋਸ਼ਲ ਮੀਡੀਆ ਤੇ ਪਤੀ ਸਾਜ਼ ਨਾਲ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਸੋਸ਼ਲ ਮੀਡੀਆ ਨੂੰ ਫ਼ੈਨਜ਼ ਖੂਬ ਪਸੰਦ ਕਰਦੇ ਹਨ। ਅਫ਼ਸਾਨਾ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਇਸ ਦੇ ਨਾਲ ਨਾਲ ਹਾਲ ਹੀ ਅਫ਼ਸਾਨਾ ਤੇ ਸਾਜ਼ ਦਾ ਗਾਣਾ `ਕਾਫ਼ਿਰਾ` ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਕਾਫ਼ੀ ਪਿਆਰ ਮਿਲ ਰਿਹਾ ਹੈ।


ਇਹ ਵੀ ਪੜ੍ਹੋ: ਹਾਲੀਵੁੱਡ ਗਾਇਕਾ ਟੇਲਰ ਸਵਿਫਟ ਨੇ ਰਚਿਆ ਇਤਿਹਾਸ, ਬਿਲਬੋਰਡ ਦੇ ਟੌਪ ਟੈਨ ਤੇ ਕੀਤਾ ਕਬਜ਼ਾ, ਤੋੜਿਆ ਡਰੇਕ ਦਾ ਰਿਕਾਰਡ