(Source: ECI/ABP News)
Afsana Khan: ਅਫਸਾਨਾ ਖਾਨ ਪਤੀ ਸਾਜ਼ ਨਾਲ ਸ਼ੌਪਿੰਗ ਕਰਦੀ ਆਈ ਨਜ਼ਰ, ਇੰਜ ਮਾਣਿਆ ਐਤਵਾਰ ਦੀ ਛੁੱਟੀ ਦਾ ਆਨੰਦ, ਦੇਖੋ ਵੀਡੀਓ
Afsana Khan Saaz: ਅਫ਼ਸਾਨਾ ਖਾਨ ਪਤੀ ਸਾਜ਼ ਨਾਲ ਖਾਸ ਸਮਾਂ ਬਿਤਾਉਂਦੇ ਹੋਏ ਨਜ਼ਰ ਆ ਰਹੀ ਹੈ। ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਸ਼ਾਨਦਾਰ ਵੀਡੀਓ ਕਲਿੱਪ ਸ਼ੇਅਰ ਕੀਤਾ ਗਿਆ ਹੈ

Afsana Khan-Saaz Video: ਪੰਜਾਬੀ ਗਾਇਕਾ ਅਫ਼ਸਾਨਾ ਖਾਨ (Afsana Khan) ਪਤੀ ਸਾਜ਼ (Saaz) ਨਾਲ ਖਾਸ ਸਮਾਂ ਬਿਤਾਉਂਦੇ ਹੋਏ ਨਜ਼ਰ ਆ ਰਹੀ ਹੈ। ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਸ਼ਾਨਦਾਰ ਵੀਡੀਓ ਕਲਿੱਪ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਕਲਿੱਪ ਵਿੱਚ ਫਿਲਮ ਲੇਖ ਦਾ ਗੀਤ ਜ਼ਰੂਰੀ ਨਈ ਚੱਲ ਰਿਹਾ ਹੈ। ਤੁਸੀ ਵੀ ਵੇਖੋ ਦੋਵਾਂ ਦਾ ਇਹ ਖਾਸ ਵੀਡੀਓ...
View this post on Instagram
ਗਾਇਕਾ ਅਫ਼ਸਾਨਾ ਖਾਨ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, "ਲਵ❤️🦋🧿 @saajzofficial 🥰🌺 ਲਵ ਯੂ ਬੇਬੀ ❤️ ਸੰਡੇ ਵਾਈਬਸ...
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਕੌਰ ਬੀ, ਤਸਵੀਰ ਸ਼ੇਅਰ ਕਰ ਕਹੀ ਇਹ ਗੱਲ
ਕਾਬਿਲੇਗੌਰ ਹੈ ਕਿ ਅਫ਼ਸਾਨਾ ਖਾਨ ਦਾ ਸਾਜ਼ ਨਾਲ 19 ਫ਼ਰਵਰੀ 2022 ਨੂੰ ਵਿਆਹ ਹੋਇਆ ਸੀ। ਜੋੜੇ ਦੇ ਵਿਆਹ ਦੀ ਪਾਰਟੀ `ਚ ਪੰਜਾਬੀ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ, ਜਿਨ੍ਹਾਂ ਵਿੱਚ ਸਿੱਧੂ ਮੂਸੇਵਾਲਾ ਵੀ ਇੱਕ ਸਨ। ਵਰਕਫ਼ਰੰਟ ਦੀ ਗੱਲ ਕਰੀਏ ਤਾਂ ਹਾਲ ਹੀ `ਚ ਅਫ਼ਸਾਨਾ ਖਾਨ ਇੱਕ ਤੋਂ ਵੱਧ ਇੱਕ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਰਹੀ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ। ਗਾਇਕਾ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਸ਼ੇਅਰ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ ਪਤੀ ਨਾਲ ਸ਼ੇਅਰ ਕੀਤੀਆਂ ਪਿਆਰੀਆਂ ਤਸਵੀਰਾਂ, ਦੇਖੋ ਜੋੜੇ ਦਾ ਰੋਮਾਂਟਿਕ ਅੰਦਾਜ਼
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
