Sidhu Moose Wala Memorial California: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਅੰਮ੍ਰਿਤ ਮਾਨ ਦੀ ਦੋਸਤੀ ਪੂਰੀ ਪੰਜਾਬੀ ਇੰਡਸਟਰੀ ‘ਚ ਮਸ਼ਹੂਰ ਹੈ। ਮੂਸੇਵਾਲਾ ਦੀ ਮੌਤ ਦਾ ਅੰਮ੍ਰਿਤ ਮਾਨ ਨੂੰ ਡੂੰਘਾ ਸਦਮਾ ਲੱਗਿਆ ਸੀ। ਇਸ ਦੇ ਨਾਲ ਹੀ ਅੰਮ੍ਰਿਤ ਮਾਨ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦਾ ਰਹਿੰਦਾ ਹੈ। ਹੁਣ ਹਾਲ ਹੀ ‘ਚ ਪੰਜਾਬੀ ਗਾਇਕ ਅੰਮ੍ਰਿਤ ਮਾਨ ਕੈਲੀਫੋਰਨੀਆ ‘ਚ ਹੈ, ਜਿੱਥੇ ਉਹ ਲਾਸ ਏਂਜਲਸ ਦੇ ਸਿੱਧੂ ਮੂਸੇਵਾਲਾ ਮੈਮੋਰੀਅਲ ਵਿਖੇ ਪਹੁੰਚਿਆ। ਇੱਥੇ ਪਹੁੰਚ ਕੇ ਗਾਇਕ ਕਾਫ਼ੀ ਭਾਵੁਕ ਹੋ ਗਿਆ। ਉਸ ਨੇ ਸਿੱਧੂ ਮੂਸੇਵਾਲਾ ਮੈਮੋਰੀਅਲ ਤੋਂ ਆਪਣੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਸੋਸ਼ਲ ਮੀਡੀਆ ‘ਤੇ ਫ਼ੈਨਜ਼ ਇਮੋਸ਼ਨਲ ਹੋ ਰਹੇ ਹਨ। 


ਅੰਮ੍ਰਿਤ ਮਾਨ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, “ਅੱਜ ਜਦੋਂ ਲਾਸ ਏਂਜਲਸ ਯੂਐਸਏ ਗਿਆ ਤਾਂ ਖਾਸ ਤੌਰ ‘ਤੇ ਉਸ ਜਗ੍ਹਾ ‘ਤੇ ਜਾਣ ਦਾ ਦਿਲ ਕੀਤਾ, ਜਿੱਥੇ ਸਿੱਧੂ ਮੂਸੇਵਾਲਾ ਮੈਮੋਰੀਅਲ ਹੈ। ਇੱਥੇ ਪਹੁੰਚ ਕੇ ਇੰਜ ਲੱਗਦਾ ਸੀ ਜਿਵੇਂ ਸਿੱਧੂ ਹੁਣ ਵੀ ਬੋਲੂ, ਹੁਣ ਵੀ ਬੋਲੂ। ਸਿੱਧੂ ਮੂਸੇਵਾਲਾ #ਲੈਜੇਂਡ।”









ਅੰਮ੍ਰਿਤ ਮਾਨ ਦੁਆਰਾ ਸ਼ੇਅਰ ਕੀਤੀ ਗਈ ਇਸ ਤਸਵੀਰ ਦੇ ਬੈਕਗ੍ਰਾਉਂਗ ਵਿੱਚ ਗੀਤ ਲੈਜੇਂਡ ਲੱਗਾ ਹੋਇਆ ਹੈ। ਇਸਨੂੰ ਕੈਪਸ਼ਨ ਦਿੰਦੇ ਹੋਏ ਅੰਮ੍ਰਿਤ ਮਾਨ ਨੇ ਲਿਖਿਆ, ਯਾਦਾਂ ਵਿਛੜੇ ਸੱਜਣ ਦੀਆ ਆਈਆਂ..ਨੈਣਾ ਵਿੱਚੋਂ ਨੀਰ ਵਗਿਆ... ਇਸ ਤਸਵੀਰ ਉੱਪਰ ਪ੍ਰਸ਼ੰਸ਼ਕ ਵੀ ਭਾਵੁਕ ਕਰ ਦੇਣ ਵਾਲੇ ਕਮੈਂਟ ਕਰ ਰਹੇ ਹਨ।










ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋ ਇੱਕ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਟੂ ਪਾਕ ਵਾਂਗ ਸਿੱਧੂ ਦਾ ਵੀ ਹੋਲੋਗ੍ਰਾਮ ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਸਿੱਧੂ ਲਾਈਵ ਪਰਫੋਰਮ ਕਰਦਾ ਦਿਖਾਈ ਦੇਵੇਗਾ। ਉਨ੍ਹਾਂ ਦੱਸਿਆ ਕਿ ਇਹ ਸ਼ੋਅ ਸਾਲ 2023 ਵਿੱਚ ਸਿੱਧੂ ਦੇ ਜਨਮਦਿਨ ਤੋਂ ਬਾਅਦ ਕੀਤਾ ਜਾਵੇਗਾ। ਫਿਲਹਾਲ ਪ੍ਰਸ਼ੰਸ਼ਕ ਅਤੇ ਪਰਿਵਾਰ ਲਗਾਤਾਰ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ।